ਜਲੰਧਰ : ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਆਈ ਵੀ
ਵਰਲਡ ਸਕੂਲ, ਜਲੰਧਰ ਨੇ ਇੱਕ ਵਾਰ ਫਿਰ ਉੱਚ ਮਿਆਰ ਦੀ ਵਿੱਦਿਆ ਉਪਲਬਧ ਕਰਵਾਉਣ ਲਈ
‘ਐਜੂਕੇਸ਼ਨ ਵਰਲਡ ਇੰਡੀਆ’ ਦੁਆਰਾ ਕਰਵਾਈ ਗਈ ਰੈਂਕਿੰਗ ਦੇ ਅਧਾਰ ਤੇ (ਸਾਲ
2019-2020 ਲਈ) ਜਲੰਧਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਇਹ ਸਮਾਰੋਹ ਦਿੱਲੀ ਵਿੱਚ
ਕਰਵਾਇਆ ਗਿਆ।ਇਸ ਸਮਾਰੋਹ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਐੱਸ ਚੌਹਾਨ
ਜੀ ਨੂੰ ਇਸ ਪ੍ਰਾਪਤੀ ਲਈ ਸਨਮਾਨਤ ਕੀਤਾ ਗਿਆ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕੇ. ਕੇ. ਵਾਸਲ
ਅਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ ਜੀ ਨੇ ਸਾਰੇ ਅਧਿਆਪਕਾਂ ਦੀ ਸ਼ਲਾਘਾ
ਕਰਦਿਆਂ ਉਹਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।ਸਕੂਲ ਦੀ ਪ੍ਰਿੰਸੀਪਲ
ਸ਼੍ਰੀਮਤੀ ਐੱਸ. ਚੌਹਾਨ ਜੀ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ ਹੀ
ਸਕੂਲ ਵੱਲੋਂ ਹਰ ਤਰ੍ਹਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆ ਜਾਂਦੀਆ ਹਨ ਤਾਂ ਕਿ
ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।