ਜਲੰਧਰ : ਵਾਸਲ ਐਜੂਕੇਸ਼ਨ ਸੁਸਾਇਟੀ ਦੇ ਆਈਵੀ ਵਰਲਡ ਸਕੂਲ,ਜਲੰਧਰ ਵਿੱਚ ਜਲੰਧਰ ਸਹੋਦਿਆ
ਇੰਟਰ ਸਕੂਲ ਅੰਗਰੇਜ਼ੀ ਡਿਬੇਟ ਪ੍ਰਤਿਯੋਗਿਤਾ ਕਰਵਾਈ ਗਈ।ਇਸ ਵਿੱਚ ਕੁੱਲ 31 ਸਕੂਲਾਂ
ਨੇ ਹਿੱਸਾ ਲਿਆ।ਇਸ ਪ੍ਰਤਿਯੋਗਿਤਾ ਦਾ ਵਿਸ਼ਾ ਸੀ- ਕੀ ਨਕਲੀ ਬੁੱਧੀ ਮਨੁੱਖੀ ਹੋਂਦ
ਲਈ ਸਭ ਤੋਂ ਵੱਡਾ ਖ਼ਤਰਾ ਹੈ ਜਾਂ ਨਹੀਂ? ਇਸ ਪ੍ਰਤਿਯੋਗਿਤਾ ਵਿੱਚੋਂ ਪੁਲਿਸ ਡੀ.ਏ.ਵੀ
ਸਕੂਲ ਤੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਸਕੂਲ ਪਹਿਲੇ ਸਥਾਨ ਤੇ
ਰਹੇ ਤੇ ਇਹਨਾਂ ਨੂੰ ਗੋਲਡ ਮੈਡਲ ਦਿੱਤੇ ਗਏ,ਡਿਪਸ ਭੋਗਪੁਰ ਸਕੂਲ ਦੂਸਰੇ ਸਥਾਨ
ਰਿਹਾ ਤੇ ਉਹਨਾਂ ਨੂੰ ਸਿਲਵਰ ਮੈਡਲ ਦਿੱਤਾ ਗਿਆ ਅਤੇ ਡੀ.ਆਰ.ਵੀ ਡੀ.ਏ.ਵੀ ਸੈਨੇਟਰੀ
ਸਕੂਲ ਫਿਲੌਰ ਤੀਸਰੇ ਸਥਾਨ ਤੇ ਰਿਹਾ ਤੇ ਉਹਨਾਂ ਨੂੰ ਬਰਾਉਜ਼ ਮੈਡਲ ਦਿੱਤਾ
ਗਿਆ ਅਤੇ ਇਸ ਪੂਰੀ ਪ੍ਰਤਿਯੋਗਿਤਾ ਵਿੱਚ ਓਵਰ ਆਲ ਟ੍ਰਾਫੀ ਜੈਮਸ ਕੈਂਬਰਿਜ
ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਨੂੰ ਮਿਲੀ।
ਇਸ ਪ੍ਰਤਿਯੋਗਿਤਾ ਦੇ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ
ਐਸ.ਚੌਹਾਨ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ, ਜੱਜਾਂ ਤੇ ਵੱਖ-ਵੱਖ ਸਕੂਲਾਂ
ਦੇ ਅਧਿਆਪਕਾਂ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਦੀ ਕਲਾ ਦੀ
ਪ੍ਰਸ਼ੰਸਾ ਕੀਤੀ ਅਤੇ ਜੇਤੂ ਸਕੂਲਾਂ ਨੂੰ ਇਨਾਮ ਦੇ ਰੂਪ ਵਿੱਚ ਸਰਟੀਫਿਕੇਟ ਤੇ
ਮੈਡਲ ਦਿੱਤੇ ਗਏ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ਼੍ਰੀਮਾਨ ਕੇ.ਕੇ
ਵਾਸਲ, ਚੇਅਰਮੈਨ ਸ਼੍ਰੀਮਾਨ ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ
ਵਾਸਲ ਜੀ ਤੇ ਸੀ.ਈ.ਓ ਸ਼੍ਰੀਮਾਨ ਰਾਘਵ ਵਾਸਲ ਜੀ ਨੇ ਇਸ ਗੱਲ ਦੀ ਪ੍ਰਸੰਸਾ ਕੀਤੀ ਕਿ
ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਢੰਗ,ਆਤਮ-ਵਿਸ਼ਵਾਸ ਤੇ ਉਤਸ਼ਾਹ ਦੇ ਨਾਲ
ਆਪਣੇ ਵਿਸ਼ੇ ਤੇ ਚਰਚਾ ਕੀਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ
ਅੱਗੇ ਵੱਧਣ ਦਾ ਅਸ਼ੀਰਵਾਦ ਦਿੱਤਾ।