ਜਲੰਧਰ  : ਆਈਵੀ ਵਰਲਡ ਸਕੂਲ ,ਜਲੰਧਰ ਵਿੱਚ ਜਮਾਤ ਚੌਥੀ ਤੋਂ ਲੈ ਕੇ ਜਮਾਤ
ਅਠਵੀਂ ਤੱਕ ਦੇ ਵਿਦਿਆਰਥੀਆਂ ਵਿਚਕਾਰ ‘ਕਾਈਟ ਫਲਾਇੰਗ’ ਗਤੀਵਿਧੀ
ਕਰਵਾਈ ਗਈ।ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ
ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂ ਤੇ ਵੱਖ-ਵੱਖ ਕਿਸਮ
ਦੀਆਂ ਪਤੰਗਾਂ ਵੱਧ ਚੜ੍ਹ ਕੇ ਭਾਗ ਲੈਂਦਿਆਂ ਉਡਾਈਆਂ।ਇਸ
ਪ੍ਰਤਿਯੋਗਿਤਾ ਨੂੰ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ
ਦੇ ਆਤਮ-ਵਿਸ਼ਵਾਸ ਅਤੇ ਦ੍ਰਿੜਤਾ ਵਿੱਚ ਵਾਧਾ ਕਰਨਾ ਸੀ।
ਵਿਦਿਆਰਥੀਆਂ ਨੂੰ ਚਾਇਨਿਜ਼ ਡੋਰ ਲਿਆਉਣ ਦੀ ਸਖ਼ਤ ਮਨਾਹੀ ਸੀ।
ਸਾਰੇ ਹੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਅੰਤ ਵਿੱਚ
ਸਕੂਲ ਦੀ ਪ੍ਰਿੰਸੀਪਲ  ਐਸ.ਚੌਹਾਨ ਜੀ ਨੇ ਵਿਦਿਆਰਥੀਆਂ
ਨੂੰ ਚਾਇਨਿਜ਼ ਡੋਰ ਦੇ ਨੁਕਸਾਨ ਬਾਰੇ ਸਮਝਾਇਆ।ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ  ਕੇ.ਕੇ ਵਾਸਲ,
ਚੇਅਰਮੈਨ  ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਨਾ ਵਾਸਲ ਜੀ ਤੇ ਸੀ.ਈ.ਓ  ਰਾਘਵ ਵਾਸਲ ਜੀ ਨੇ
ਵਿਦਿਆਰਥੀਆਂ ਨੂੰ ਹਰ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ
ਕਿਹਾ ਤਾਂ ਜੋ ਉਹ ਭਵਿੱਖ ਵਿੱਚ ਹਰ ਖੇਤਰ ਵਿੱਚ ਸਫ਼ੳਮਪ;ਲ ਹੋ ਸਕਣ।