ਆਈਵੀ ਵਰਲਡ ਸਕੂਲ ਵਿੱਚ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ ਸਮਰ ਕੈਂਪ ਦੀ ਸਮਾਪਤੀ

ਆਈ-ਲੀਗ ਐਜੂਕੇਸ਼ਨ ਗਰੁਪ ਦੇ ਅੰਤਰਗਤ ਆਈਵੀ ਵਰਲਡ ਸਕੂਲ,ਜਲੰਧਰ ਦੇ ਵਿੱਚ
ਵਿਦਿਆਰਥੀਆਂ ਦੀ ਰੁਚੀ ਤੇ ਉਹਨਾਂ ਦੀ ਕਲਾ ਨੂੰ ਹੋਰ ਨਿਖਾਰਣ ਲਈ ਗਰਮੀਆਂ
ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਸੀ,ਜਿਸ ਦੀ
ਸਮਾਪਤੀ ਅੱਜ ਰੰਗਾਰੰਗ ਪ੍ਰੋਗਰਾਮ ਨਾਲ ਕੀਤੀ ਗਈ।ਇਸ ਸਮਰ ਕੈਂਪ ਵਿੱਚ
ਬਾਲੀਵੁਡ ਦੀ ਮਸ਼ਹੂਰ ਸਖਸ਼ੀਅਤ ਸ਼੍ਰੀਮਾਨ ਉਮਾ ਸ਼ੰਕਰ ਜੀ ਸ਼ਾਮਿਲ ਸਨ।ਉਮਾ
ਸ਼ੰਕਰ ਜੀ ਨੇ ਆਪਣੀ ਡਾਂਸ ਟ੍ਰੇਨਿੰਗ ਬਿਰਜੂ ਮਹਾਰਾਜ ਜੀ ਤੋਂ ਲਈ ਸੀ ਤੇ ਸ਼੍ਰੀਮਤੀ
ਸਰੋਜ ਖਾਨ ਨਾਲ ਵੀ ਕੰਮ ਕਰ ਚੁੱਕੇ ਹਨ।ਇਸ ਪੂਰੇ ਸਮਰ ਕੈਂਪ ਵਿੱਚ ਉਹਨਾਂ ਨੇ
ਵਿਦਿਆਰਥੀਆਂ ਨੂੰ ਆਪਣੀ ਨਿਗਰਾਨੀ ਹੇਠ ਬਾਲੀਵੁਡ ਸਟਾਇਲ ਡਾਂਸ,ਜ਼ੁੰਬਾ
ਡਾਂਸ,ਹਿਪ-ਹਾਪ,ਭੰਗੜਾ ਅਤੇ ਵੈਸਟਰਨ ਡਾਂਸ ਦੇ ਨਵੇਂ ਤਰੀਕੇ ਸਿਖਾ ਕੇ ਡਾਂਸ
ਪ੍ਰੋਗਰਾਮ ਲਈ ਤਿਆਰ ਕੀਤਾ।ਇਸ ਦੇ ਨਾਲ-ਨਾਲ ਬੱਚਿਆਂ ਦੀ ਕਲਾ ਨੂੰ ਉਜਾਗਰ
ਕਰਨ ਲਈ ਸਕੂਲ ਦੇ ਅਨੁਭਵੀ ਤੇ ਹੋਣਹਾਰ ਅਧਿਆਪਕਾਂ ਨੇ ਵੀ ਆਪਣਾ ਵਧੀਆ
ਯੋਗਦਾਨ ਦਿੱਤਾ।ਇਸ ਕੈਂਪ ਵਿੱਚ ਵਿਦਿਆਰਥੀਆਂ ਲਈ ਕਈ ਪ੍ਰਕਾਰ ਦੀਆਂ ਰੌਚਕ
ਗਤੀਵਿਧੀਆਂ ਜਿਵੇਂ ਸਕਲਪਚਰ,ਕਾਰਪੈਂਟਰੀ,ਆਰਟ ਐਂਡ ਕਰਾਫਟ,ਵੋਕਲ
ਮਿਊਜ਼ਿਕ,ਵੈਸਟਰਨ ਮਿਊਜ਼ਿਕ,ਇੰਸਟ੍ਰੂਮੈਂਟਲ ਮਿਊਜ਼ਿਕ,ਕੁਕਿੰਗ ਵਿਦਾਉਟ
ਫਾਇਰ, ਸਵਿਮਿੰਗ,ਸਕੇਟਿੰਗ,ਬਾਸਕਿਟਬਾਲ,ਬੈਡਮਿੰਟਨ,ਲਾਓਨ
ਟੈਨਿਸ,ਸੋਕਰ,ਯੋਗਾ,ਸ਼ੂਟਿੰਗ, ਜਿਮਨਾਸਟਿਕ,ਵਾਲੀਬਾਲ ਅਤੇ ਚੈਸ ਵਰਗੀਆਂ ਖੇਡਾਂ
ਤੇ ਗਤੀਵਿਧੀਆਂ ਸ਼ਾਮਿਲ ਸਨ।ਇਹ ਸਾਰੀਆਂ ਹੀ ਰੌਚਿਕ ਗਤੀਵਿਧੀਆਂ ਬਹੁਤ ਹੀ
ਬਰੀਕੀ ਨਾਲ ਸਿਖਾਈਆਂ ਗਈਆਂ।ਇਸ ਸਮਰ ਕੈਂਪ ਦਾ ਆਯੋਜਨ ਕਰਨ ਦਾ ਮੁੱਖ
ਮੱਕਸਦ ਇਹ ਸੀ ਕਿ ਹਰ ਬੱਚਾ ਅੱਗੇ ਵੱਧੇ,ਕੁਝ ਨਵਾਂ ਸਿੱਖੇ ਤੇ ਭਵਿੱਖ ਵਿੱਚ ਜਾ ਕੇ
ਕਿਸੇ ਵੀ ਮੁਕਾਬਲੇ ਵਿੱਚ ਪਿੱਛੇ ਨਾ ਰਹੇ ਅਤੇ ਆਉਣ ਵਾਲੇ ਹਰ ਖੇਤਰ ਵਿੱਚ
ਸਫ਼ੳਮਪ;ਲਤਾ ਪ੍ਰਾਪਤ ਕਰੇ।ਇਸ ਸ਼ਾਨਦਾਰ ਪ੍ਰੋਗਰਾਮ ਨੂੰ ਦੇਖਣ ਲਈ ਖਾਸ ਰੂਪ ਵਿੱਚ
ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਸ਼ਾਮਿਲ ਸਨ।ਵਿਦਿਆਰਥੀਆਂ ਨੂੰ ਇੰਨੀ
ਵਧੀਆ ਟ੍ਰੇਨਿੰਗ ਦੇਣ ਦੇ ਲਈ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐਸ.ਚੌਹਾਨ ਜੀ
ਨੇ ਸ਼੍ਰੀਮਾਨ ਉਮਾ ਸ਼ੰਕਰ ਜੀ ਦਾ ਅਤੇ ਮੌਜੂਦ ਵਿਦਿਆਰਥੀਆਂ ਦੇ
ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ-ਸਮੇਂ ਤੇ
ਆਈਵੀ ਵਰਲਡ ਸਕੂਲ ਵਿੱਚ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਲਈ ਅਜਿਹੇ ਖਾਸ
ਪ੍ਰਬੰਧ ਕਰਵਾਏ ਜਾਂਦੇ ਰਹਿੰਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਬ-ਪੱਖੀ
ਵਿਕਾਸ ਹੋ ਸਕੇ।ਸਕੂਲ ਦੇ ਪ੍ਰਧਾਨ ਸ਼੍ਰੀਮਾਨ ਕੇ.ਕੇ ਵਾਸਲ ਜੀ ਨੇ ਕਿਹਾ ਕਿ ਅਗਾਂਹ
ਭਵਿੱਖ ਵਿੱਚ ਵੀ ਇਸ ਸਕੂਲ ਵਿੱਚ ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ ਪੈਦਾ
ਕਰਨ ਤੇ ਜੀਵਨ ਵਿਚ ਹੋਰ ਅੱਗੇ ਵੱਧਣ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ
ਜਾਂਦਾ ਰਹੇਗਾ।ਇਸੇ ਸੁਨੇਹੇ ਨਾਲ ਹੀ ਇਸ ਸ਼ਾਮ ਦੇ ਰੰਗਾਰੰਗ ਪ੍ਰੋਗਰਾਮ ਦੀ
ਸਮਾਪਤੀ ਕੀਤੀ ਗਈ।