ਆਈਵੀ ਵਰਲਡ ਸਕੂਲ਼ ਦੀ ਵਿਦਿਆਰਥਣ ਨੂੰ ਮੈਟ੍ਰਿਕ ਪ੍ਰੀਖਿਆ (2019-
20) ਵਿੱਚ ਸਰਵੋਤਮ ਪ੍ਰਦਰਸ਼ਨ ਲਈ ਬੋਰਡ ਵਲੋਂ 0.1ਦੇ ਸਿਖ਼ਰ ਵਿਦਿਆਰਥੀ ਦਾ
ਯੋਗਤਾ ਸਰਟੀਫੀਕੇਟ ਦਿੱਤਾ ਗਿਆ।
ਆਈਵੀ ਵਰਲਡ ਸਕੂਲ਼ ਦਾ ਕੱਦ ਉਸ ਸਮੇਂ ਦੂਣ ਸਵਾਇਆ ਹੋ ਗਿਆ ਜਦੋਂ
ਸੀ.ਬੀ.ਐੱਸ.ਸੀ. ਦੁਆਰਾ ਜਾਰੀ 0.1 ਦੇ ਸਿਖ਼ਰ ਵਿਦਿਆਰਥੀ ਦਾ ਯੋਗਤਾ
ਸਰਟੀਫੀਕੇਟ ਸਕੂਲ ਦੀ ਹੋਣਹਾਰ ਵਿਦਿਆਰਥਣ ਕਸ਼ਿਕਾ ਗੁਪਤਾ ਨੂੰ ਦਿੱਤਾ
ਗਿਆ।ਸੀ.ਬੀ.ਐੱਸ.ਸੀ. ਦੇ ਅਨੁਸਾਰ ਇਹ ਯੋਗਤਾ ਸਰਟੀਫੀਕੇਟ ਉਹਨਾਂ ਸਰੇਸ਼ਟ
ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜੋ ਪ੍ਰੀਖਿਆ ਲਈ ਚੁਣੇ ਹੋਏ
ਵਿਸ਼ਿਆਂ ਵਿੱਚ ਸਭ ਤੋਂ ਵੱਧ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ।ਇਸ ਮਾਪ ਦੰਡ ਦੇ
ਆਧਾਰ ਤੇ ਕਸ਼ਿਕਾ ਗੁਪਤਾ ਨੇ ਮੈਟ੍ਰਿਕ ਪ੍ਰੀਖਿਆ (2019-20) ਵਿੱਚ ਹਿੰਦੀ
ਕੋਰਸ ਬੀ ਵਿੱਚੋਂ 100 ਅੰਕ ਪ੍ਰਾਪਤ ਕਰਕੇ ਆਪਣੇ ਆਤਮ ਵਿਸ਼ਵਾਸ,ਅਣਥੱਕ
ਮਿਹਨਤ ਅਤੇ ਗਹਿਨ ਅਧਿਐਨ ਦਾ ਪ੍ਰਮਾਣ ਪੇਸ਼ ਕੀਤਾ। ਕਸ਼ਿਕਾ ਗੁਪਤਾ ਦੀ
ਇਹ ਉਪਲੱਬਧੀ ਸਕੂਲ਼ ਦੇ ਨਾਲ-ਨਾਲ ਉਸ ਦੇ ਪਰਿਵਾਰਕ ਮੈਂਬਰਾਂ ਲਈ ਵੀ
ਮਾਣਮੱਤੀ ਉਪਲੱਬਧੀ ਹੈ।
ਕਸ਼ਿਕਾ ਗੁਪਤਾ ਦੀ ਇਸ ਉਪਲੱਬਧੀ ‘ਤੇ ਆਈਵੀ ਵਰਲਡ ਸਕੂਲ ਦੇ
ਪ੍ਰਿੰਸੀਪਲ ਸ਼ੀਮਤੀ ਐੱਸ.ਚੌਹਾਨ ਨੇ ਕਿਹਾ ਕਿ ਆਪਣੇ ਮੁਕਾਮ ਦੀ ਪ੍ਰਾਪਤੀ
ਲਈ ਇਕਾਗਰ ਮਨ,ਲਗਨ,ਸਿਦਕ,ਸਿਰੜ ਤੇ ਅਥਾਹ ਮਿਹਨਤ ਅਤਿ ਜ਼ਰੂਰੀ ਹੈ ਅਤੇ
ਕਸ਼ਿਕਾ ਗੁਪਤਾ ਇਹਨਾਂ ਗੁਣਾਂ ਦੀ ਧਾਰਨੀ ਹੈ।ਸਾਡੀ ਇਹ ਕਾਮਨਾ ਹੈ ਕਿ ਇਸ
ਤਰ੍ਹਾਂ ਦੇ ਹੋਣਹਾਰ ਵਿਦਿਆਰਥੀ ਅੱਗੇ ਤੋਂ ਹੋਰ ਵੀ ਨਵੇਂ ਕੀਰਤੀਮਾਨ
ਸਥਾਪਿਤ ਕਰਦਿਆਂ ਉੱਚ ਮੁਕਾਮਾਂ ਨੂੰ ਪ੍ਰਾਪਤ ਕਰਦੇ ਰਹਿਣਗੇ।ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ. ਕੇ. ਵਾਸਲ,
ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ. ਵਾਸਲ,
ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਇਸ
ਸ਼ਾਨਦਾਰ ਉਪਲੱਬਧੀ ਲਈ ਕਸ਼ਿਕਾ ਗੁਪਤਾ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ
ਇਹ ਇੱਕ ਬੇਮਿਸਾਲ ਉਪਲੱਬਧੀ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਸਖਤ
ਮਿਹਨਤ ਕਰਨੀ ਪੈਂਦੀ ਅਤੇ ਅਸੀਂ ਆਪਣੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ
ਲਈ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਵਚਨਬੱਧ ਹਾਂ।