ਜਲੰਧਰ : ਆਈਵੀਵਰਲਡ ਸਕੂਲ , ਜਲੰਧਰ ਵਿੱਚ ਜਨਮ ਅਸ਼ਟਮੀ ਗਤੀਵਿਧੀ
ਕਰਵਾਈ ਗਈ ,ਜਿਸ ਵਿੱਚ ਕਾਫੀ ਵਿਦਿਆਰਥੀ ਸ੍ਰੀ ਕ੍ਰਿਸ਼ਨ
ਅਤੇ ਰਾਧਾ ਦੇ ਰੂਪ ਵਿੱਚ ਨਜ਼ਰ ਆਏ।ਵਿਦਿਆਰਥੀਆਂ
ਨੇ ਸਕੂਲ ਵਿੱਚ ਓਨਲਾਇਨ ਚਲਦੀ ਪੜਾਈ ਰਾਹੀ ਵੀ ਕਾਫੀ
ਰੁਚੀ ਪ੍ਰਗਟ ਕੀਤੀ ।ਇਸ ਮੌਕੇ ਵਿਦਿਆਰਥੀ ਬਹੁਤ ਖੁਸ਼
ਨਜ਼ਰ ਆਏ ਤੇ ਉਨ੍ਹਾਂ ਨੇ ਜਨਮ ਅਸ਼ਟਮੀ ਨਾਲ
ਸੰਬੰਧਿਤ ਭਜਨ ,ਗੀਤ ਆਦਿ ਵੀ ਗਾਏ।ਇਸ ਸਮੇ
ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ
ਬਾਰੇ, ਸ਼੍ਰੀ ਕ੍ਰਿਸ਼ਨ ਦੇ ਜਨਮ ,ਜੀਵਨ ਆਦਿ ਬਾਰੇ
ਸਮਝਾਇਆ ਗਿਆ ਤੇ ਜੀਵਨ ਵਿੱਚ ਚੰਗੇ ਕੰਮ ਕਰਨ ਲਈ
ਪ੍ਰ੍ਰੇਰਨਾ ਵੀ ਦਿੱਤੀ ਗਈ।ਇਸ ਮੌਕੇ ਉੱਪਰ ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼ ਕੇ.ਕੇ.
ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-
ਅਧਿਅਕਸ਼  ਆਰ.ਕੇ. ਵਾਸਲ, ਡਾਇਰੈਕਟਰ
ਈਨਾ ਵਾਸਲ, ਸੀ.ਈ.ਓ  ਰਾਘਵ ਵਾਸਲ ਅਤੇ ਸਕੂਲ ਦੇ
ਪ੍ਰਿੰਸੀਪਲ ਸਜੀਵ ਚੋਹਾਨ ਜੀ ਨੇ ਵਿਦਿਆਰਥੀਆਂ
ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਜਨਮ ਅਸ਼ਟਮੀ ਦੀ
ਵਧਾਈ ਦਿੱਤੀ ।