ਜਲੰਧਰ: ਆਈਵੀਵਾਈ ਸਕੂਲ ਦਾ ਇਕਰਾਰਨਾਮਾ – ਆਨਲਾਈਨ ਕਾਰਜ
ਵਰਤਮਾਨ ਸਮੇਂ ਦੇ ਕੋਰੋਨਾ ਵਾਇਰਸ ਦੇ ਸੰਕਟ ਦਾ ਸਾਹਮਣਾ
ਕਰਨ ਲਈ ਆਈਵੀਵਾਈ ਸਕੂਲ, ਜਲੰਧਰ ਨੇ ਸਿੱਖਿਆ ਦੇ ਖੇਤਰ ਵਿੱਚ
ਨਵਾਂਪਨ ਲਿਆਉਂਦਿਆਂ ਆਨਲਾਈਨ ਸੰਚਾਰ ਅਤੇ ਸਿੱਖਿਆ ਦੇਣ
ਵਿੱਚ ਪਹਿਲਕਦਮੀ ਕੀਤੀ ਹੈ।ਮਹਾਂਮਾਰੀ ਤੋਂ ਆਮ ਜਨਤਾ ਦੀ
ਸੁਰੱਖਿਆ ਲਈ ਦੇਸ਼ ਵਿੱਚ ਸੈਲਫ ਕਵਾਰੰਟਾਈਨ / ਆਈਸੋਲੇਸ਼ਨ
ਨੂੰ ਅਪਨਾਉਣ ਵੱਲ ਕਦਮ ਵਧਾਉਂਦਿਆਂ ਸਕੂਲ ਦੁਆਰਾ
ਜਮਾਤ ਬਿਗਨਰ ਤੋਂ ਅੱਠਵੀਂ ਤੱਕ ਦੇ ਬੱਚਿਆਂ ਦੇ ਸਲਾਨਾ ਨਤੀਜਿਆਂ
ਨੂੰ ਸਕੂਲ ਪੋਰਟਲ ਉੱਤੇ ਆਨਲਾਈਨ ਭੇਜਿਆ ਜਾ ਰਿਹਾ ਹੈ ਤਾਂ
ਜੋ ਬੱਚਿਆਂ ਦੇ ਮਾਤਾ-ਪਿਤਾ ਘਰ ਬੈਠੇ ਹੀ ਬੱਚੇ ਦੇ ਸਲਾਨਾ
ਨਤੀਜੇ ਨੂੰ ਅਸਾਨੀ ਨਾਲ਼ ਵੇਖ ਸਕਣ।
ਜਿਵੇਂ ਦਫ਼ੳਮਪ;ਤਰਾਂ ਵਿੱਚ ਕਾਰਜ ਨਾ ਕਰਕੇ ਘਰੋਂ ਕੀਤੇ ਜਾ ਰਹੇ ਹਨ ਉਸੇ
ਤਰ੍ਹਾਂ ਬੱਚਿਆਂ ਨੂੰ ਘਰ ਬੈਠਿਆਂ ਨੂੰ ਹੀ ਲੈਕਚਰ ਰਿਕਾਰਡ ਕਰਕੇ
ਭੇਜੇ ਜਾ ਰਹੇ ਹਨ ਤਾਂ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ
ਦਾ ਵਿਘਨ ਨਾ ਪਵੇ।ਇਹ ਸ਼ਲਾਘਾਯੋਗ ਕਦਮ ਸਕੂਲ ਦੀ ਅਥਾਰਟੀ ਅਤੇ
ਮੈਨੇਜਮੈਂਟ ਦੁਆਰਾ ਬੱਚਿਆਂ ਦੇ ਮਾਤਾ-ਪਿਤਾ, ਸਮਾਜ ਅਤੇ
ਪ੍ਰਸ਼ਾਸਨ ਦੀ ਭਲਾਈ ਹੀ ਚੁੱਕਿਆ ਗਿਆ ਹੈ।ਇਸ ਕਾਰਜ ਵਿੱਚ ਜੇ ਕਿਸੇ
ਨੂੰ ਕੋਈ ਸਮੱਸਿਆ ਆਵੇ ਤਾਂ ਉਸ ਨੂੰ ਹੱਲ ਕਰਨ ਲਈ ਸਕੂਲ ਦੇ
ਅਧਿਆਪਕ ਅਤੇ ਆਈ ਟੀ ਦੇ ਮਾਹਿਰ ਹਰ ਸਮੇਂ ਉਪਲਬਧ ਹਨ।ਇਸ
ਮੁਸ਼ਕਲ ਦੀ ਘੜੀ ਵਿੱਚ ਸਕੂਲ ਦੇ ਅਧਿਆਪਕ ਅਤੇ ਹੋਰ ਕਰਮਚਾਰੀ
ਅਣਥੱਕ ਯਤਨ ਕਰ ਰਹੇ ਹਨ।
ਸਕੂਲ ਦੀ ਮੈਨੇਜਮੈਂਟ ਦੁਆਰਾ ਸਭ ਨੂੰ ਆਪਣੇ ਘਰਾਂ ਵਿੱਚ
ਸੁਰੱਖਿਅਤ ਰਹਿਣ ਅਤੇ ਸਮੇਂ-ਸਮੇਂ ਉੱਪਰ ਪੋਰਟਲ ਉੱਪਰ ਪਾਈ
ਜਾਂਦੀ ਜਾਣਕਾਰੀ ਦਾ ਧਿਆਨ ਰੱਖਣ ਦੀ ਤਾਕੀਦ ਕੀਤੀ ਗਈ ਹੈ।ਇਸ ਦੇ
ਨਾਲ਼-ਨਾਲ਼ ਸਲਾਨਾ ਨਤੀਜੇ, ਪਾਠਕ੍ਰਮ, ਦਾਖਲਾ ਅਤੇ ਹੋਰ ਫੁਟਕਲ
ਜਾਣਕਾਰੀ ਲਈ ਸਮੇਂ-ਸਮੇਂ ਪੋਰਟਲ ਚੈੱਕ ਕਰਦੇ ਰਹਿਣ ਦੀ ਸਲਾਹ ਦਿੱਤੀ
ਗਈ ਹੈ।