ਫਗਵਾੜਾ (ਸ਼਼ਿਵ ਕੋੜਾ) :- ਫਗਵਾੜਾ ਸ਼ਹਿਰ ਦੇ ਵਾਰਡ ਨੰਬਰ 5 ਸਥਿਤ ਆਨੰਦ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵਲੋਂ ਪ੍ਰਭਾਤ ਫੇਰੀ ਦੇ ਸਵਾਗਤ ਵਿਚ ਕੜਾਹ ਪ੍ਰਸਾਦ ਦਾ ਲੰਗਰ ਲਗਾਇਆ ਗਿਆ ਜਿਸਦੀ ਸੇਵਾ ਸ੍ਰ. ਪਰਮਜੀਤ ਸਿੰਘ ਸੈਣੀ ਤੇ ਸ੍ਰ. ਗੁਰਬਚਨ ਸਿੰਘ ਸੈਣੀ ਤੋਂ ਇਲਾਵਾ ਦਵਿੰਦਰ ਸੈਣੀ ਗੋਲਡੀ, ਅਮਰਜੀਤ ਸੈਣੀ ਨੋਨਾ, ਸੂਰਜ ਸੈਣੀ, ਅਸ਼ੋਕ ਸਾਂਈ, ਸਨੀ ਸੈਣੀ, ਲੱਕੀ ਸਰਵਟਾ, ਇੰਦੂ ਸਰਵਟਾ, ਨੀਲਮ ਸਰਵਟਾ, ਜਤਿੰਦਰ ਸਰਵਟਾ, ਸੁਨੀਲ ਸਰਵਟਾ, ਅਮਨ ਸਰਵਟਾ, ਅਕਾਸ਼ ਸਰਵਟਾ, ਸਲੋਨੀ, ਅਮੂ ਸਰਵਟਾ, ਪਿ੍ਰੰਸ ਸਰਵਟਾ, ਰਾਕੇਸ਼ ਕੁਮਾਰ ਆਦਿ ਨੇ ਲੰਗਰ ਪ੍ਰਸਾਦ ਦੀ ਸੇਵਾ ਪੂਰੀ ਸ਼ਰਧਾ ਭਾਵਨਾ ਨਾਲ ਵਰਤਾਈ। ਲੱਕੀ ਸਰਵਟਾ ਨੇ ਸਮੂਹ ਸੰਗਤ ਨੂੰ ਗੁਰੂ ਮਹਾਰਾਜ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ ਅਤੇ ਗੁਰਪੁਰਬ ਸਬੰਧੀ ਸਮਾਗਮ ਨੂੰ ਰਲਮਿਲ ਕੇ ਮਨਾਉਣ ਦੀ ਪੁਰਜੋਰ ਅਪੀਲ ਕੀਤੀ ਅਤੇ ਕਿਹਾ ਕਿ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਸਾਨੂੰ ਸਾਰੇ ਹੀ ਧਰਮਾਂ ਦੇ ਤਿਓਹਾਰਾਂ ਨੂੰ ਰਲਮਿਲ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।