ਫਗਵਾੜਾ 28 ਅਕਤੂਬਰ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਫਗਵਾੜਾ ਯੁਨਿਟ ਦੀ ਇਕ ਮੀਟਿੰਗ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਜਿਲਾ ਕਪੂਰਥਲਾ ਦੇ ਨਵੇਂ ਨਿਯੁਕਤ ਹੋਏ ਇੰਚਾਰਜ਼ ਗੁਰਪਾਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮੂਹ ਆਗੂਆਂ ਨੇ ਗੁਰਪਾਲ ਸਿੰਘ ਨੂੰ ਇੰਚਾਰਜ ਨਿਯੁਕਤ ਹੋਣ ਤੇ ਸ਼ੁੱਭ ਇੱਛਾਵਾਂ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਪ੍ਰਧਾਨ ਭਗਵੰਤ ਮਾਨ ਵਲੋਂ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਨਵੇਂ ਸਿਰੇ ਤੋਂ ਪਾਰਟੀ ਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਅਤੇ ਮਿਹਨਤੀ ਤੇ ਵਫਾਦਾਰ ਪਾਰਟੀ ਵਰਕਰਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਹੈ। ਉਹਨਾਂ ਸਮੂਹ ਪਾਰਟੀ ਵਰਕਰਾਂ ਦੀ ਤਰਫੋਂ ਨਵਨਿਯੁਕਤ ਇੰਚਾਰਜ ਗੁਰਪਾਲ ਸਿੰਘ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਰਣਨੀਤੀ ਤਿਆਰ ਕਰਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਨਾਲ ਜਨਤਾ ਨੂੰ ਜਾਣੂ ਕਰਵਾ ਕੇ ਪਾਰਟੀ ਨਾਲ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨ ਇਸ ਸਮੇਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਬੇਹੱਦ ਨਾਰਾਜ ਹੈ ਕਿਉਂਕਿ ਅਕਾਲੀਆਂ ਨੇ ਭਾਜਪਾ ਨਾਲ ਰੱਲ ਕੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾਏ ਅਤੇ ਕਾਂਗਰਸ ਵਲੋਂ ਸਮਾਂ ਰਹਿੰਦੇ ਕਿਸਾਨ ਬਿਲਾਂ ਦੀ ਵਿਰੋਧਤਾ ਨਹੀਂ ਕੀਤੀ ਗਈ। ਮੀਟਿੰਗ ਦੌਰਾਨ ਮੈਡਮ ਲਲਿਤਾ ਨੇ ਕਿਹਾ ਕਿ 2022 ਵਿਚ ਪੰਜਾਬ ‘ਚ ਲੋਕਾਂ ਦੇ ਸਹਿਯੋਗ ਨਾਲ ਦਿੱਲੀ ਦੀ ਤਰਾ ਵਿਵਸਥਾ ਬਦਲਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ। ਇੰਚਾਰਜ ਗੁਰਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਪਾਰਟੀ ਵਰਕਰ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾਵੇਗਾ। ਹਰ ਨਵੇਂ ਸ਼ਾਮਲ ਹੋਣ ਵਾਲੇ ਮੈਂਬਰ ਨੂੰ ਵੀ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਮਿਲੇਗਾ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਹਰਪਾਲ ਸਿੰਘ ਢਿੱਲੋਂ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ, ਸ਼ੀਤਲ ਸਿੰਘ ਪਲਾਹੀ, ਡਾ. ਜਤਿੰਦਰ ਸਿੰਘ, ਵਿੱਕੀ ਸਿੰਘ, ਸਰਬਜੀਤ ਸਿੰਘ ਲੁਬਾਣਾ, ਰੋਹਿਤ ਸ਼ਰਮਾ ਐਡਵੋਕੇਟ, ਜਸਵੀਰ ਕੋਕਾ, ਰਾਜੇਸ਼ ਕੌਲਸਰ, ਕੁਲਦੀਪ ਸਿੰਘ, ਅਵਤਾਰ ਬਿੱਲਾ, ਸੁਨੀਤਾ ਰਾਣੀ, ਅਮਨਦੀਪ ਸਿੰਘ, ਮਨਜੀਤ ਸਿੰਘ, ਯਾਦਵਿੰਦਰ ਹੈਰੀ, ਗੁਰਪ੍ਰੀਤ ਸਿੰਘ, ਜਸਵਿੰਦਰ, ਸੁਮਿੰਦਰ ਸਿੰਘ, ਬਿੱਲਾ ਅਬਾਦੀ, ਨਰੇਸ਼ ਸ਼ਰਮਾ, ਵਿਨੋਦ ਭਾਸਕਰ, ਪ੍ਰਿੰਸ ਹਾਕੂਪੁਰ, ਜਸਪਾਲ ਸਿੰਘ, ਰਘਬੀਰ ਸਿੰਘ, ਰਜਿੰਦਰ ਟਾਂਡਾ ਆਦਿ ਹਾਜਰ ਸਨ।