ਜਲੰਧਰ ( ) 10 ਜੁਲਾਈ : ਸਹਾਇਕ ਸਿਹਤ ਅਫਸਰ ਵਜੋਂ ਦਫਤਰ ਸਿਵਲ ਸਰਜਨ ਜਲੰਧਰ ਵਿਖੇ
ਅਹੁਦਾ ਸੰਭਾਲਦਿਆਂ ਡਾ. ਚਰਨਜੀਤ ਸਿੰਘ , ਓਰਥੋਪੈਡੀਸ਼ਿਅਨ ਸਰਜਨ ਵਲੋਂ ਜਿਲ੍ਹੇ ਵਿੱਚ
ਆਮ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਆਪਣੀ ਵਚਨਬੱਧਤਾ
ਪ੍ਰਗਟ ਕੀਤੀ ।ਉਨ੍ਹਾਂ ਕਿਹਾ ਕਿ ਉਹ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਦਿਆਂ ਲੋਕਾਂ
ਦੀ ਸੇਵਾ ਕਰਨਗੇ ਅਤੇ ਜਿਲ੍ਹੇ ਵਿੱਚ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ
ਕਰਨਾ ਪਵੇ ਹਮੇਸ਼ਾ ਯਤਨਸ਼ੀਲ ਰਹਿਣਗੇ।ਜਿਲ੍ਹਾ ਨਵਾਂਸ਼ਹਿਰ ਵਿੱਚ ਪੈਂਦੇ ਐਸ.ਐਚ.ਸੀ.
ਫਾਂਬੜਾ ਵਿਖੇ ਮੈਡੀਕਲ ਅਫਸਰ ਵਜੋਂ ਡਿਊਟੀ ਜੁਆਇਨ ਕਰਦਿਆਂ ਆਪਣੇ ਕਾਰਜਕਾਲ
ਦੌਰਾਨ ਫ਼ਤੁੋਟ; ਬੇਟੀ ਬਚਾਓ-ਬੇਟੀ ਪੜ੍ਹਾਓ ਫ਼ਤੁੋਟ; ਮੁਹਿੰਮ ਦੌਰਾਨ ਡਾ. ਚਰਨਜੀਤ ਵਲੋਂ ਅਹਿਮ
ਭੂਮਿਕਾ ਨਿਭਾਈ ਗਈ ਅਤੇ ਜਿਸਦੇ ਸਦਕਾ ਐਸ.ਐਚ.ਸੀ. ਫਾਂਬੜਾ ਅਧੀਨ ਆਉਂਦੇ
ਪਿੰਡ ਜਲਾਹ-ਮਾਜਰਾ ਨੂੰ ਲੜਕਾ-ਲੜਕੀ ਫ਼ ਲਿੰਗ-ਅਨੁਪਾਤ ਸੁਧਾਰਨਫ਼ ਵਿੱਚ ਜਿਲ੍ਹਾ
ਨਵਾਂਸ਼ਹਿਰ ਫ਼ ਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਅਤੇ ਪੰਜਾਬ ਸਰਕਾਰ ਵੱਲੋਂ ਪਿੰਡ
ਜਲਾਹ ਮਾਜਰਾ ਨੂੰ ਵਿਕਾਸ ਕੰਮਾਂ ਲਈ 1.5 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਗਈ ।
ਡਾ. ਚਰਨਜੀਤ ਸਿੰਘ ਜਲੰਧਰ ਵਿਖੇ ਸਹਾਇਕ ਸਿਹਤ ਅਫਸਰ ਵਜੋਂ ਅਹੁਦਾ ਸੰਭਾਲਣ
ਤੋਂ ਪਹਿਲਾਂ ਜਿਲ੍ਹਾ ਟੀਕਾਕਰਨ ਅਫਸਰ ਫਾਜ਼ਿਲਕਾ , ਐਸ.ਐਮ.ਓ. ਬਾਘਾਪੁਰਾਣਾ ਜਿਲ੍ਹਾ
ਮੋਗਾ ਅਤੇ ਐਸ.ਐਮ.ਓ. ਟਿੱਬਾ ਜਿਲ੍ਹਾ ਕਪੂਰਥਲਾ ਵਜੋਂ ਵੀ ਸੇਵਾਵਾਂ ਨਿਭਾਅ
ਚੁੱਕੇ ਹਨ ।