
ਜਲੰਧਰ 24 ਅਗਸਤ : ਪਿਛਲੇ ਕੁਝ ਦਿਨਾਂ ਤੇ ਸੋਸ਼ਲ ਮੀਡਿਆ ਉੱਪਰ ਆਰ.ਐਸ.ਐਸ. ਦੇ ਮੁੱਖੀ ਮੋਹਨ ਭਾਗਵਤ ਦੀ ਫੋਟੇ ਲੱਗਾ ਕੇ ਕਿਤਾਬਚਾ ਜਿਸ ਦੇ 16 ਪੇਜ਼ ਹਨ ਤੇ ਇਸ ਨੂੰ ਨਵਾਂ ਭਾਰਤੀ ਸੰਵਿਧਾਨ ਦਾ ਨਾਮ ਦਿੱਤਾ ਗਿਆ ਹੈ ਲੋਕਾਂ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ। ਜੋ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਵਲੋਂ ਦੇਸ਼ ਦੇ ਬਣਾਏ ਹੋਏ ਸੰਵਿਧਾਨ ਦੀ ਘੋਰ ਉਲੰਘਣਾ ਕੀਤੀ ਹੋਈ ਹੈ। ਇਸ ਸੰਬੰਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਦੇ ਜਨਰਲ ਸਕੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਰਿਪਬਲਿਕਨ ਪਾਰਟੀ ਆਫ਼ ਇੰਡਿਆ ( ਏਕਤਾਵਾਦੀ ) ਦੇ ਸੂਬਾ ਸੀਨੀਅਰ ਵਾਇਸ ਪ੍ਰਧਾਨ ਪ੍ਰਕਾਸ਼ ਚੰਦ ਜੱਸਲ ,ਪੰਜਾਬ ਕ੍ਰਿਸਚਿਅਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ , ਬਹੁਜਨ ਮੁਕਤੀ ਪਾਰਟੀ ਦੇ ਸੂਬਾ ਵਾਈਸ ਪ੍ਰਧਾਨ ਰਮੇਸ਼ ਕਾਲਾ , ਧੰਨ ਧੰਨ ਗੁਰੂ ਗੰ੍ਰਥ ਸਾਹਿਬ ਸਤਿਕਾਰ ਪ੍ਰਚਾਰ ਕਮੇਟੀ ਦੇ ਜਥੇਦਾਰ ਜਗਦੇਵ ਸਿੰਘ ਨੇ ਅਲੱਗ ਅਲੱਗ ਮੰਗ ਪੱਤਰ ਪੁਲਿਸ ਕਮਿਸ਼ਨਰ ਜਲੰਧਰ ਦੇ ਨਾਮ ਡਿਪਟੀ ਕਮਿਸ਼ਨਰ ਪੁਲਿਸ ਅਰੁਣ ਸੈਣੀ ਨੂੰ ਸੌਂਪੇ ਜਿਸ ਵਿੱਚ ਮੰਗ ਕੀਤੀ ਗਈ ਕਿ ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਕਰਨ ਕਰਕੇ ਆਰ.ਐਸ.ਐਸ. ਦੇ ਮੁੱਖੀ ਮੋਹਨ ਭਾਗਵਤ ਅਤੇ ਇਸ ਨਾਲ ਸੰਬੰਧਤ ਦੋਸ਼ੀਆਂ ਵਿਰੁੱਧ ਪਰਚਾ ਦਰਜ ਕੀਤੀ ਜਾਵੇ ਅਤੇ ਇਨ•ਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇ। ਬੁਲਾਰਿਆ ਨੇ