ਜਲੰਧਰ 28 ਅਕਤੂਬਰ : ਆਲ ਇੰਡੀਆ ਕਿਸਾਨ ਸਭਾ ਦੇ ਪੰਜਾਬ ਸੂਬਾ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਜਿਸ ਵਿੱਚ ਆਲ ਇੰਡੀਆ ਕਿਸਾਨ ਸਭਾ ਸਮੇਤ ਢਾਈ ਸੌਂ ਤੋ ਵੱਧ ਕਿਸਾਨ ਜਥੇਬੰਦੀਆਂ ਸ਼ਾਮਲ ਹਨ ਵਲੋਂ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਬਿਜਲੀ ( ਸੋਧ ) ਬਿੱਲ 2020 ਵਿਰੁੱਧ , ਮੋਦੀ ਸਰਕਾਰ ਵਲੋਂ ਪੰਜਾਬ ਵਿੱਚ ਬਦਲਾ ਲਊ ਕਾਰਵਾਈ ਕਰਨ ਅਤੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਰੇਲ ਮਾਲ ਗੱਡੀਆਂ ਨੂੰ ਮੁੜ ਤੋਂ ਬੰਦ ਕਰਨ ਵਿਰੁੱਧ ਅਤੇ ਦੇਸ਼ ਦੇ ਕਿਸਾਨਾਂ ਦੀਆਂ ਹੋਰ ਭਖ਼ਵੀਆਂ ਮੰਗਾਂ ਵਾਸਤੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਸ਼ੁਰੂ ਕਰਨ ਦੇ ਫੈਸਲੇ ਦੀ ਭਰਪੂਰ ਸੁਆਗਤ ਕੀਤਾ ਹੈ। ਕਾਮਰੇਡ ਬਾਸੀ ਨੇ ਦੱਸਿਆ ਕਿ ਕੁਲ ਹਿੰਦ ਸੱਦੇ ਅਨੁਸਾਰ ਸਾਰੇ ਦੇਸ਼ ਦੇ ਕਿਸਾਨ 5 ਨਵੰਬਰ ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਕਰਨਗੇ ਅਤੇ 26 ਅਤੇ 27 ਨਵੰਬਰ ਨੂੰ ਲੱਖਾਂ ਕਿਸਾਨ “ ਦਿੱਲੀ ਚਲੋ ” ਦੇ ਸੱਦੇ ਅਨੁਸਾਰ ਦਿੱਲੀ ਪੁੱਜਣਗੇ। ਸੂਬਾ ਪ੍ਰਧਾਨ ਨੇ ਦੱਸਿਆ ਕਿ ਆਲ ਇੰਡੀਆ ਕਿਸਾਨ ਸਭਾ ਪੰਜਾਬ ਵਿੱਚ 5 ਨਵੰਬਰ ਨੂੰ ਚੱਕਾ ਜਾਮ ਕਰਨ ਦੇ ਐਕਸ਼ਨ ਵਿੱਚ ਵੱਧ ਚੜਕੇ ਸ਼ਮੂਲੀਅਤ ਕਰੇਗੀ ਅਤੇ ਹਜ਼ਾਰਾਂ ਕਿਸਾਨ ਲਾਲ ਝੰਡੇ ਲੈ ਕੇ ਇਸ ਵਿੱਚ ਹਿੱਸਾ ਲੈਣਗੇ। ਕਾਮਰੇਡ ਬਾਸੀ ਨੇ ਹੋਰ ਅੱਗੇ ਇਹ ਵੀ ਦੱਸਿਆ ਕਿ 26-27 ਨਵੰਬਰ ਨੂੰ ਵੱਧ ਚੜ•ਕੇ ਦਿੱਲੀ ਪੁੱਜਣ ਦਾ