ਫਗਵਾੜਾ 11 ਜਨਵਰੀ (ਸ਼ਿਵ ਕੋੜਾ) ਇਤਿਹਾਸਕ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ (ਸੱਚਖੰਡ) ਚੱਕ ਹਕੀਮ ਵਿਖੇ ਮਸਤ ਬਾਬਾ ਅਤਰਾ ਦਾਸ ਜੀ ਦੀ 44 ਵੀਂ ਸਾਲਾਨਾ ਬਰਸੀ 14 ਜਨਵਰੀ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ,ਜਿਸ ਦੌਰਾਨ 3 ਵਜੇ ਕੁਸ਼ਤੀਆਂ ਵੀ ਕਰਵਾਈਆ ਜਾਣਗੀਆਂ। ਇਹ ਜਾਣਕਾਰੀ ਦਿੰਦੇ ਗੱਦੀ ਨਸ਼ੀਨ ਮਹੰਤ ਪ੍ਰਸ਼ੋਤਮ ਲਾਲ ਅਤੇ ਟਿੱਕਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਬਰਸੀ ਦੇ ਸੰਬੰਧ ਵਿਚ ਸਵੇਰੇ 10 ਵਜੇ ਸ਼੍ਰੀ ਰਵਿਦਾਸ ਦੀਪ ਗਰੰਥ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਰਾਗੀ ਅਤੇ ਗਾਇਕ ਗੁਰੂ ਜਸਗਾਨ ਕਰਨਗੇ। ਜਿੰਨਾ ਵਿਚ ਪ੍ਰਸਿਧ ਗਾਇਕ ਬੂਟਾ ਮੁਹੰਮਦ,ਕੁਲਵਿੰਦਰ ਕਿੰਦਾ ਅਤੇ ਪ੍ਰੋਫਸਰ ਰਾਮ ਪਾਲ ਆਦਿ ਤੋਂ ਇਲਾਵਾ ਹੋਰ ਕੱਵਾਲ ਅਤੇ ਕਲਾਕਾਰ ਸ਼ਾਮਲ ਹੋਣਗੇ। ਇਸ ਦੌਰਾਨ ਬਾਬਾ ਜੀ ਦਰਬਾਰ ਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਵਿਸ਼ੇਸ਼ ਤੋਰ ਤੇ ਪਹੁੰਚਣਗੇ। ਉਨਾਂ ਦੱਸਿਆ ਕਿ ਮਸਤ ਬਾਬਾ ਅਤਰਾ ਦਾਸ ਜੀ ਦੀ ਯਾਦ ਵਿਚ ਨਗਰ ਨਿਵਾਸੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਖਾੜਾ ਭੂਆ ਧਮੜੀ ਦੇ ਕੋਚ ਮਹਿੰਦਰ ਪਾਲ ਦੀ ਦੇਖ ਰੇਖ ਵਿਚ ਕੁਸ਼ਤੀਆਂ ਕਰਵਾਈਆ ਜਾਣਗੀਆਂ। ਇਸ ਮੌਕੇ ਕਮੇਟੀ ਵੱਲੇ ਸਵਾਗਤ ਕਰਨ ਵਾਲਿਆਂ ਵਿਚ ਦੇਸ ਰਾਜ ਬੰਗਾ,ਨਰਿੰਦਰ ਬੰਗਾ, ਜੀਵਨ ਸਿੰਘ, ਰਾਜੇਸ਼ ਬਾਘਾ,ਪ੍ਰੇਮ ਪਾਲ ਡੁਮੇਲੀ,ਸਤਪਾਲ,ਅਸ਼ੋਕ ਦੁੱਗਲ, ਤੇਜੱਸਵੀ ਭਾਰਦਵਾਜ, ਮਦਨ ਲਾਲ ਠੇਕੇਦਾਰ,ਜਸਵੰਤ ਲੁਧਿਆਣਾ ਸ਼ਾਮਲ ਹਨ। ਸਾਬਕਾ ਸਰਪੰਚ ਹਰਮੇਲ ਚੰਦ,ਗਣਪਤ ਰਾਏ ਬੰਗੜ,ਮਹਿੰਦਰ ਸਿੰਘ ਬਸਰਾ,ਰੇਸ਼ਮ ਲਾਲ ਪਟਵਾਰੀ,ਬਲਵੀਰ ਪਟਵਾਰੀ,ਲਖਵੀਰ ਸਿੰਘ ਬਸਰਾ,ਕੁਲਵੰਤ ਸਿੰਘ ਸੂਚ,ਜੋਗਿੰਦਰ ਸਿੰਘ ਤੁੰਗ, ਪਰਮਜੀਤ ਸਿੰਘ ਨੰਬਰਦਾਰ,ਹਰਭਜਨ ਸਿੰਘ ਨੰਬਰਦਾਰ,ਪਰਮਜੀਤ ਸਿੰਘ ਬਸਰਾ ਨੰਬਰਦਾਰ, ਤਲਵਿੰਦਰ ਸਿੰਘ ਬਸਰਾ,ਵਿਜੈ ਕੁਮਾਰ ਸਾਬਕਾ ਪੰਚ,ਹੁਸਨ ਲਾਲ ਸਾਬਕਾ ਪੰਚ, ਜਸਵਿੰਦਰ ਸਿੰਘ ਤੁੰਗ ਆਦਿ ਵਿਸ਼ੇਸ਼ ਸਹਿਯੋਗ ਦੇਣਗੇ। ਮਹੰਤ ਪ੍ਰਸ਼ੋਤਮ ਲਾਲ ਨੇ ਸਾਰੀਆਂ ਸੰਗਤਾਂ ਨੂੰ ਹੁੰਮਹੁਮਾ ਕੇ ਪੁੱਜਣ ਦੀ ਅਪੀਲ ਕੀਤੀ।