ਜਲੰਧਰ : ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਵਲੋਂ ਸਕੱਤਰ ਡਾ. ਅਨੂਪ ਬੌਰੀ ਨੇ ਅੱਜ ਸ. ਸਤਨਾਮ ਸਿੰਘ ਮੈਮੋਰੀਅਲ ਇਨੋਸੈਂਟ ਹਾਰਟਸ ਮਲਟੀਸਪੈਸ਼ਲਟੀ ਹਸਪਤਾਲ ਵਿਖੇ ਹੱਡੀਆਂ ਦਾ ਵਿਭਾਗ ਖੋਲੇ ਜਾਣ ਦੀ ਘੋਸ਼ਣਾ ਕੀਤੀ ਜਿਸ ਵਿੱਚੋਂ ਡਾ. ਮਾਨਵਦੀਪ ਸਿੰਘ ਜੋੜਾਂ ਦੇ ਆਪ੍ਰੇਸ਼ਨ ਅਤੇ ਬੱਚਿਆਂ ਵਿੱਚ ਪਾਏ ਜਾਣ ਵਾਲੇ ਹੱਡੀਆਂ ਸੰਬੰਧੀ ਰੋਗਾਂ ਦਾ ਇਲਾਜ ਕਰਨਗੇ। ਉਹਨਾਂ ਨੇ ਆਪਣੀ ਸ਼ੁਰੂਆਤੀ ਅਤੇ ਐਡਵਾਂਸ ਸਰਜਰੀ ਦੀ ਟ੍ਰੇਨਿੰਗ ਮੁੰਬਈ, ਮੇਦਾਂਤਾ ਹਸਪਤਾਲ ਗੁਰੂਗ੍ਰਾਮ ਤੋਂ ਕੀਤੀ ਹੈ ਅਤੇ ਚੂਲੇ ਅਤੇ ਗੋਡੇ ਦੇ ਜੋੜਾਂ ਦੀ ਰਿਪਲੇਸਮੈਂਟ ਬਾਰੇ ਫੇਲੋਸ਼ਿਪ ਅਮਰੀਕਾ ਤੋਂ ਕੀਤੀ ਹੈ।

ਡਾ. ਬੌਰੀ ਨੇ ਕਿਹਾ ਕਿ ਗੋਡੇ ਦੀ ਰਿਪਲੇਸਮੈਂਟ ਲਈ 95,000 ਰੁਪਏ (ਇੱਕ) ਦਾ ਸਪੈਸ਼ਲ ਰੇਟ ਦਾ ਪੈਕੇਜ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਆਪ੍ਰੇਸ਼ਨ ਵੀ ਘੱਟ ਰੇਟ ਤੇ ਕੀਤੇ ਜਾਣਗੇ। ਕਿਸੇ ਵੀ ਜਾਣਕਾਰੀ ਲਈ 7837986396 ਜਾਂ 9216194614 ਤੇ ਸੰਪਰਕ ਕੀਤਾ ਜਾ ਸਕਦਾ ਹੈ।