ਪਿਛਲੇ ਚਾਰ ਮਹੀਨਿਆਂ ਤੋਂ ਪੂਰਾ ਦੇਸ਼ ਕੋਵਿਡ-19 ਦੇ ਨਾਲ ਜੂਝ ਰਿਹਾ ਹੈ ਅਤੇ ਇਸ ਬਿਮਾਰੀ ਦੇ ਬਚਾਅ ਲਈ ਕੇਂਦਰ ਅਤੇ ਰਾਜ ਸਰਕਾਰਾਂ ਯਤਨ ਕਰ ਰਹੀਆਂ ਹਨ । ਇਸ ਦੁਰਾਨ ਦੇਸ਼ ਅੰਦਰ ਅਨਲਾਕ ਦੀ ਪ੍ਰਿਕਿਰਿਆ ਵੀ ਸ਼ੁਰੂ ਹੋ ਗਈ ਹੈ । ਕਾਫੀ ਕੁਝ ਪਹਿਲਾ ਦੀ ਤਰ੍ਹਾਂ ਹੋ ਵੀ ਰਿਹਾ ਹੈ ਪਰ ਇਸ ਦੁਰਾਨ ਰਾਜ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦੁਬਾਰ ਤੋਂ ਖੁੱਲਣ ਅਤੇ ਇਮਤਿਹਾਨਾਂ ਦੇ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਾ ਹੋਣ ਦੇ ਕਾਰਣ ਵਿਦਿਆਰਥੀਆਂ ਦੇ ਮਨ ਅੰਦਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਪ੍ਰਾਈਵੇਟ ਕਾਲਜ ਨਾਨ-ਟੀਚਿਗ ਇਮਪਲਾਇਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਨ-ਏਡਿਡ) ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਜੀ ਨੇ ਦੱਸਿਆ ਕਿ ਪਿਛਲੇ ਸਮੇਂ ਯੂ.ਜੀ.ਸੀ. ਨੇ ਅੰਤਿਮ ਕਾਲਸਾਂ ਦੀਆਂ ਪ੍ਰਿਖਿਆਵਾਂ ਕਰਵਾਉਣ ਦੇ ਲਈ ਯੂਨੀਵਰਸਿਟੀਆਂ ਨੂੰ ਇਕ ਨਵੀਂ ਗਾਇਡਲਾਇਨ ਜਾਰੀ ਕੀਤੀ ਸੀ ਅਤੇ ਇਹ ਇਮਤਿਹਾਨ ਜੁਲਾਈ ਤੇ ਪਹਿਲਾ ਹਫਤੇ ਤੋਂ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਸੀ ਪਰ ਬਾਅਦ ਵਿੱਚ ਇਨ੍ਹਾਂ ਨੂੰ ਫਿਰ ਤੋਂ ਰੱਦ ਕਰ ਦਿੱਤਾ ਗਿਆ ਅਤੇ ਹੁਣ ਇਹ ਪ੍ਰਿਖਿਆਵਾਂ ਸਤੰਬਰ ਦੇ ਵਿਚ ਕਰਵਾਉਣ ਦਾ ਲਈ ਕਹਿ ਰਹੀ ਹੈ । ਜਿਸ ਕਾਰਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇਮਤਿਹਾਨ ਹੋਣ ਜਾਂ ਨਾ ਹੋਣ ਦੇ ਬਾਰੇ ਕੋਈ ਸਪੱਸ਼ਟ ਜਾਂਣਕਾਰੀ ਨਹੀ ਮਿਲ ਸਕੀ ਅਤੇ ਉਨ੍ਹਾਂ ਨੂੰ ਅੱਗੇ ਕੋਈ ਰਸਤਾ ਵੀ ਨਜ਼ਰ ਨਹੀ ਆ ਰਿਹਾ । ਇਸੇ ਤਰ੍ਹਾਂ ਹੀ ਕਾਲਜਾਂ ਦਾ ਸਟਾਫ ਵੀ ਕੋਈ ਸਪੱਸ਼ਟ ਜਾਣਕਾਰੀ ਨਾ ਹੋਣ ਕਾਰਨ ਪ੍ਰੇਸ਼ਾਨ ਹੈ । ਜਗਦੀਪ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਸਾਰਕਾਰ ਨੇ ਕਾਲਜਾਂ ਅਤੇ ਆਫਿਸਾਂ ਵਿਚ 33% ਸਟਾਫ ਦੇ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਵੇਖਣ ਦੇ ਵਿਚ ਆਇਆ ਹੈ ਕਿ ਕੁਝ ਕਾਲਜਾਂ ਦੇ ਪ੍ਰਿੰਸੀਪਲ ਸਾਰੇ ਸਟਾਫ ਨੂੰ ਕਾਲਜ ਦੇ ਵਿਚ ਬੁਲਾ ਰਹੇ ਹਨ ਜੋ ਕਿ ਗਲਤ ਗੱਲ ਹੈ । ਉਨ੍ਹਾਂ ਦੱਸਿਆ ਕਿ ਕਾਲਜਾਂ ਦੇ ਖੁਲਣ ਅਤੇ ਨਾਂ ਖੁਲਣ ਦੀ ਸਪਸ਼ਟ ਜਾਣਕਾਰੀ ਨਾ ਹੋਣ ਕਾਰਨ ਮੁਲਾਜ਼ਮ ਦੁਬਿਧਾ ਦੇ ਵਿਚ ਹਨ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਆਨ ਦੇ ਕਾਰਜਕਾਲੀ ਪ੍ਰਧਾਨ ਭੁਪਿੰਦਰ ਠਾਕੁਰ, ਜਨਰਲ ਸਕੱਤਰ ਜਗਦੀਪ ਸਿੰਘ ਅਤੇ ਸਰਪਰਸਤ . ਮਦਨ ਲਾਲ ਖੁੱਲਰ ਇਕ ਸਾਂਝੇ ਬਿਆਨ ਵਿੱਚ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕਾਲਜਾਂ ਦੇ ਇਮਤਿਹਾਨਾਂ, ਅਡਮੀਸ਼ਨ ਦੀ ਪ੍ਰਿਕਿਰਿਆ ਦੇ ਬਾਰੇ ਨਵੀਂ ਤੇ ਸਪੱਸ਼ਟ ਜਾਣਕਾਰੀ ਪ੍ਰਦਾਨ ਕਰੇ ਕਿਉਕਿ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ਚਿੰਤਾਂ ਦੇ ਵਿਚ ਹਨ । ਉਨ੍ਹਾਂ ਕਿਹਾ ਕਿ ਸਟਾਫ ਵੀ ਦੁਬਿਧਾ ਦੇ ਵਿੱਚ ਹੈ ਕਿਉਕਿ ਵਿਦਿਆਰਥੀ ਉਨ੍ਹਾਂ ਤੋਂ ਬਾਰ-ਬਾਰ ਆਪਣੇ ਇਮਤਿਹਾਨਾਂ ਅਤੇ ਰਿਜ਼ਲਟ ਦੇ ਬਾਰੇ ਪੁੱਛ ਰਹੇ ਹਨ ਪਰ ਜਾਣਕਾਰੀ ਨਾ ਹੋਣ ਕਾਰਨ ਸਟਾਫ ਵੀ ਉਨ੍ਹਾਂ ਨੂੰ ਸਹੀ ਗਾਇਡ ਕਰਨ ਵਿਚ ਅਸਮਰੱਥ ਹੈ । ਸਟਾਫ ਦੀ 33% ਹਾਜ਼ਰੀ ਦੇ ਹੁਕਮ ਦੇ ਪੂਰਨ ਤੌਰ ਦੇ ਲਾਗੂ ਨਾਂ ਹੋਣ ਕਾਰਨ ਵੀ ਸਟਾਫ ਪ੍ਰੇਸ਼ਾਨ ਹੈ । ਇਸ ਲਈ ਉਨ੍ਹਾਂ ਨੇ ਇਕ ਸਾਂਝੇ ਬਿਆਨ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਾਲਜਾਂ ਦੇ ਬਾਰੇ ਜਲਦ ਤੋਂ ਜਲਦ ਕੋਈ ਸਪੱਸ਼ਟ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ ਸਾਰੀ ਦੁਬਿਧਾ ਦੇ ਵਿੱਚੋਂ ਨਿਕਲਿਆ ਜਾ ਸਕੇ।