ਜਲੰਧਰ : ਇੰਨੋਸੈਂਟ ਹਾਰਟਸ ਸਿੱਖਿਆ ਦੇ ਨਵੇਂ ਮੁਕਾਮ ਹਾਸਿਲ ਕਰਦੇ ਹੋਏ ਲਗਾਤਾਰ ਸਫਲਤਾ ਦੇ ਰਾਹ ਤੇ ਚਲਦਾ ਜਾ ਰਿਹਾ ਹੈ। ਇਸ ਲੜੀ ਵਿੱਚ ਸੰਨ 2020-21 ਵਿੱਚ ਆਰੰਭ ਹੋ ਰਹੇ ਸਕੂਲ ਦੇ ਲਈ ਪ੍ਰੀ ਨਰਸਰੀ ਤੋਂ ਪੰਜਵÄ ਜਮਾਤ ਤੱਕ 2 ਦਸੰਬਰ ਤੋਂ ਰਜਿਸਟ੍ਰੇਸ਼ਨ ਆਰੰਭ ਕੀਤਾ ਜਾਏਗਾ। ਇਹ ਸਕੂਲ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਦੇ ਨਜ਼ਦੀਕ ਕਪੂਰਥਲਾ ਰੋਡ ਉੱਤੇ ਸਥਿਤ ਹੈ। ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੀ ਅਗਵਾਈ ਵਿੱਚ ਚਲਾਇਆ ਜਾਣ ਵਾਲਾ ਇਹ ਪੰਜਵਾਂ ਸਕੂਲ ਹੈ। ਇਸ ਦੇ ਤਹਿਤ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ ਸੀ, ਜਿਸਦੀ ਸਮਾਪਤੀ ਗੁਰੂ ਦੇ ਲੰਗਰ ਨਾਲ ਹੋਈ। ਇਸ ਮੌਕੇ ਤੇ ਬੌਰੀ ਪਰਿਵਾਰ, ਕਾਲੜਾ ਪਰਿਵਾਰ, ਸ਼ਹਿਰ ਦੇ ਨਾਮੀ ਵਿਅਕਤੀ, ਪਰਿਵਾਰਿਕ ਮਿੱਤਰ ਅਤੇ ਇੰਨੋਸੈਂਟ ਹਾਰਟਸ ਦਾ ਸਟਾਫ ਮੌਜੂਦ ਸੀ। ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰਸੱਟ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਹਮੇਸ਼ਾਂ ਹੀ ਤੱਤਪਰ ਰਿਹਾ ਹੈ। ਇਹਨਾਂ ਦੀ ਇਸ ਸ਼ਾਨਦਾਰ ਉਪਲੱਬਧੀ ਲਈ ਇਹ ਵਧਾਈ ਦੇ ਪਾਤਰ ਹਨ। ਇੰਨੋਸੈਂਟ ਹਾਰਟਸ ਗੁਰੱਪ ਦੇ ਸੈ¬ਕ੍ਰੇਟਰੀ ਡਾ. ਅਨੂਪ ਬੌਰੀ ਅਤੇ ਮੈਡੀਕਲ ਸੈ¬ਕ੍ਰੇਟਰੀ ਡਾ. ਚੰਦਰ ਬੌਰੀ ਨੇ ਆਏ ਹੋਏ ਸਾਰੇ ਮੰਨੇ-ਪ੍ਰਮੰਨੇ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਉੱਥੇ ਮੌਜੂਦ ਪਰਿਵਾਰਿਕ ਮੈਂਬਰਾਂ ਅਤੇ ਇੰਨੋਸੈਂਟ ਹਾਰਟਸ ਦੇ ਸਟਾਫ ਨੇ ਸਕੂਲ ਦੇ ਰੌਸ਼ਨਮਈ ਭਵਿੱਖ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।