ਜਲੰਧਰ : ਇੰਨੋਸੈਂਟ ਗਾਰਟਸ ਮਾਡਲ ਟਾਊਨ ਦਾ
ਛੇਵੀ ਜਮਾਤ ਵਿੱਚ ਪੜ੍ਹਣ ਵਾਲਾ ਦਿਵਿਯਮ ਸਚਦੇਵਾ ਜ਼ਿਲ੍ਹਾ-ਪੱਧਰੀ
ਅੰਡਰ-14 ਬੈਡਮਿੰਟਨ ਦੀ ਟੀਮ ਜ਼ੋਨ-2 ਵਿੱਚ ਖੇਡ ਕੇ ਐਮ.ਜੀ.ਐਨ.
ਆਦਰਸ਼ ਨਗਰ ਨੂੰ ਹਰਾ ਕੇ ਸਟੇਟ ਪੱਧਰ ਦੇ ਲਈ ਚੁਣਿਆ ਗਿਆ। ਇਸੀ
ਪ੍ਰਕਾਰ ਅੰਡਰ-19 ਦੀ ਲੜਕੀਆਂ ਦੀ ਟੀਮ ਤੀਸਰੇ ਸਥਾਨ ਤੇ ਰਹੀ।
ਦੀਕਸ਼ਾ ਰਤਨ ਦੀ ਚੌਣ ਵੀ ਸਟੇਟ ਲੈਵਲ ਦੀ ਟੀਮ ਦੇ ਲਈ ਕੀਤੀ
ਗਈ। ਅੰਡਰ-14 ਦੀ ਟੀਮ ਵਿੱਚ ਜੇਤੂ ਰਹਿਣ ਵਾਲੇ ਦਿਵਿਯਮ ਨੇ
ਸਕੂਲ ਦਾ ਪ੍ਰਤੀਨਿਧਿਤਵ ਕਰਦੇ ਹੋਏ ਅਨੇਕਾਂ ਵਾਰ ਮੈਡਲ ਜਿੱਤੇ ਹਨ।
ਪਿਛਲੀ ਦਿਨ ਅੰਮਿ੍ਰਤਸਰ ਵਿੱਚ ਆਯੋਜਿਤ ਅੰਡਰ-13 ਦੀ ਟੀਮ
ਵਿੱਚ ਦਿਵਿਯਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦਿਵਿਯਮ ਅਤੇ
ਦੀਕਸ਼ਾ ਦੀ ਸ਼ਾਨਦਾਰ ਉਪਲੱਬਧੀ ਉਤੇ ਪਿ੍ਰੰਸੀਪਲ ਰਾਜੀਵ
ਪਾਲੀਵਾਲ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਰਾਜ ਪੱਧਰੀ
ਮੁਕਾਬਲੇ ਵਿੱਚ ਜੇਤੂ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸ਼ੁਭ-
ਕਾਮਨਾਵਾਂ ਦਿੱਤੀਆਂ। ਸਕੂਲ ਨੂੰ ਦੋਨਾਂ ਬੱਚਿਆਂ ਉੱਤੇ ਗਰਵ ਹੈ।
ਇੰਨੋਸੈਂਟ ਹਾਰਟਸ ਦੇ ਸੈ¬ਕ੍ਰੇਟਰੀ ਡਾ. ਅਨੂਪ ਬੌਰੀ ਨੇ ਐਚ.ਓ.ਡੀ.
ਸਪੋਰਟਸ ਸੰਜੀਵ ਭਾਰਦਵਾਜ ਅਤੇ ਬੈਡਮਿੰਟਨ ਕੋਚ ਅਸ਼ਵਨੀ ਨੂੰ ਇਸ
ਸ਼ਾਨਦਾਰ ਸਫਲਤਾ ਉੱਤੇ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ
ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰਸੱਟ ਦੀ ਵੱਲੋਂ
ਜ਼ਿਲਾ ਅਤੇ ਰਾਜ ਪੱਧਰ ਤੇ ਜੇਤੂ ਹੋਣ ਤੇ ਖਿਡਾਰੀਆਂ ਨੂੰ ਫੀਸ
ਵਿੱਚ ਰਾਹਤ ਦਿੱਤੀ ਜਾਏਗੀ।