ਜਲੰਧਰ : ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪੇਂਟਿੰਗ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਇਸ ‘ਨੈਸ਼ਨਲ ਪੇਂਟਿੰਗ ਪ੍ਰਤੀਯੋਗਿਤਾ’ ਦਾ ਆਯੋਜਨ ਰੈੱਡ ¬ਕ੍ਰਾਸ ਭਵਨ ਵਿੱਚ ਕੀਤਾ ਗਿਆ। ਜਿਸ ਵਿੱਚ ਵਿਭਿੰਨ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਉਹਨਾਂ ਦੀ ਉਮਰ ਵਰਗ ਦੇ ਅਨੁਸਾਰ ਵਿਭਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ। ਜੀ.ਐੱਮ.ਟੀ. ਬ੍ਰਾਂਚ ਤੋਂ ਮਨਪ੍ਰੀਤ (ਸੀਨੀਅਰ ਗਰੁੱਪ) ਨੇ ਪਹਿਲਾ ਪੁਰਸਕਾਰ ਅਤੇ ਕਪਿਸ਼ ਅਗਰਵਾਲ (ਜੂਨੀਅਰ ਗਰੁੱਪ) ਨੇ ਦੂਸਰਾ ਪੁਰਸਕਾਰ ਪ੍ਰਾਪਤ ਕੀਤਾ। ਲੋਹਾਰਾਂ ਬ੍ਰਾਂਚ ਦੀ ਯਸ਼ਿਕਾ ਨੇ ਪਹਿਲਾ ਅਤੇ ਗ਼ਜ਼ਲ ਨੇ ਦੂਸਰਾ ਪੁਰਸਕਾਰ ਹਾਸਿਲ ਕੀਤਾ। ਇਹਨਾਂ ਸਾਰੇ ਵਿਦਿਆਰਥੀਆਂ ਦੀ ਰਾਜ-ਪੱਧਰੀ ਪੇਂਟਿੰਗ ਪ੍ਰਤੀਯੋਗਿਤਾ ਲਈ ਚੋਣ ਹੋਈ। ਪਿ੍ਰਯਾਂਸ਼ੂ ਗੁਪਤਾ ਨੂੰ ਕੌਂਸੋਲੇਸ਼ਨ ਪੁਰਸਕਾਰ ਦਿੱਤਾ ਗਿਆ। ਪਿ੍ਰੰਸੀਪਲ ਰਾਜੀਵ ਪਾਲੀਵਾਲ (ਜੀ.ਐੱਮ.ਟੀ.) ਅਤੇ ਸ਼ਾਲੂ ਸਹਿਗਲ (ਲੋਹਾਰਾਂ) ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਆਰਟਸ ਐਂਡ ਕਰਾਫਟਸ ਵਿਭਾਗ ਦੀ ਇੰਚਾਰਜ ਮੋਨਾ ਗਿਲਹੋਤਰਾ ਨੇ ਬੱਚਿਆਂ ਦੇ ਇਸ ਯਤਨ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।