ਜਲੰਧਰ, 19 ਅਗਸਤ (): ਇੰਨੋਸੈਂਟ ਹਾਰਟਸ ਸਕੂਲ ਅਤੇ ਇੰਨੋਸੈਂਟ ਹਾਰਟਸ ਗਰੁੱਪ
ਆਫ ਇੰਸਟੀਚਿਊਸ਼ਨ ਵਿੱਚ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ਉੱਤੇ
ਵਿਦਿਆਰਥੀਆਂ ਦੇ ਲਈ ਆਨਲਾਈਨ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸ
ਵਿੱਚ ਵਿਦਿਆਰਥੀਆਂ ਨੇ ਆਪਣੇ ਕੈਮਰੇ ਨਾਲ ਖਿੱਚੀਆਂ ਹੋਈਆਂ ਸਰਵ-ਉੱਤਮ ਫੋਟੋਆਂ
ਨੂੰ ਸਕੂਲ ਦੇ ਫੇਸਬੁੱਕ ਪੇਜ ਉੱਤੇ ਸਾਂਝਾ ਕੀਤਾ। ਹਰੇਕ ਸਾਲ 19 ਅਗਸਤ ਨੂੰ ਮਨਾਏ ਜਾਣ ਵਾਲੇ
ਵਿਸ਼ਵ ਫੋਟੋਗ੍ਰਾਫੀ ਦਿਵਸ ਦਾ ਉਦੇਸ਼ ਤਸਵੀਰਾਂ ਖਿੱਚਣ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਨੂੰ
ਅਜਿਹੀਆਂ ਤਸਵੀਰਾਂ ਖਿੱਚਣ ਲਈ ਪ੍ਰੋਤਸਾਹਿਤ ਕਰਨਾ ਹੈ, ਜਿਸ ਦੁਆਰਾ ਉਹ ਆਪਣੀ ਮਨ
ਦੀ ਗੱਲ ਸਾਹਮਣੇ ਰੱਖ ਸਕਣ। ਖਿੱਚੀਆਂ ਗਈਆਂ ਤਸਵੀਰਾਂ ਦੇ ਲਈ ਜੱਜ ਸਹਿਬਾਨ ਦੀ
ਭੂਮਿਕਾ ਪ੍ਰਸਿੱਧ ਫੋਟੋਗ੍ਰਾਫਰ ਵਿਸ਼ਾਲ ਵਰਮਾ ਨੇ ਨਿਭਾਈ। ਵਿਸ਼ਾਲ ਵਰਮਾ ਨੇ ਦੱਸਿਆ ਕਿ
ਵਿਦਿਆਰਥੀਆਂ ਦੀਆਂ ਤਸਵੀਰਾਂ ਵਿੱਚੋਂ ਚੋਣ ਕਰਕੇ ਜੇਤੂ ਘੋਸ਼ਿਤ ਕਰਨਾ ਬਹੁਤ ਹੀ
ਮੁਸ਼ਕਲ ਕੰਮ ਸੀ। ਹਰੇਕ ਤਸਵੀਰ ਆਪਣੇ ਆਪ ਵਿੱਚ ਪੂਰਾ ਵਿਸ਼ਾ ਹੈ। ਜੇਤੂ ਘੋਸ਼ਿਤ ਕੀਤੇ
ਗਏ ਵਿਦਿਆਰਥੀਆਂ ਦੇ ਨਾਮ ਹਨ-ਯਥਾਰਥ ਸ਼ਰਮਾ, ਰੋਜਰ ਐਮੂਅਲ, ਪਿ੍ਰਤਪਾਲ ਸਿੰਘ, ਆਸ਼ੀਸ਼
ਕਤਿਆਲ ਅਤੇ ਸਿਮਰਨਜੀਤ ਸਿੰਘ। ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾਕਟਰ ਅਨੂਪ ਬੌਰੀ
ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦੇ ਕੇ ਪ੍ਰੋਤਸਾਹਿਤ ਕੀਤਾ।