ਫਗਵਾੜਾ   (ਸ਼ਿਵ ਕੋੜਾ) ਈ. ਟੀ.ਟੀ.  ਅਧਿਆਪਕ ਯੂਨੀਅਨ  ਫਗਵਾੜਾ  ਇਕਾਈ  ਦੀ ਇੱਕ ਅਹਿੰਮ  ਮੀਟਿੰਗ ਦਾ ਆਯੋਜਨ   ਸਟੇਟ ਕਮੇਟੀ  ਮੈਂਬਰ  ਦਲਜੀਤ  ਸੈਣੀ  ਦੀ ਅਗਵਾਈ ਹੇਠ ਕੀਤਾ ਗਿਆ! ਮੀਟਿੰਗ ਨੂੰ ਸੰਬੋਧਨ ਕਰਦਿਆਂ ਦਲਜੀਤ  ਸੈਣੀ  ਨੇ  ਕਿਸਾਨਾਂ   ਦੇ  ਸੰਘਰਸ਼  ਦੀ  ਹਮਾਇਤ  ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਖੇਤੀ ਤੇ ਆਰਥਿਕਤਾ ਨੂੰ ਤਬਾਹ ਕਰਨ ਵਾਲੇ 3 ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਲਾਗੂ ਕਰਨ ਜਾ ਰਹੀ ਹੈ ,ਜੇਕਰ ਇਹ ਲਾਗੂ ਕਰ ਦਿੱਤਾ ਗਿਆ ਤਾਂ ਦੇਸ਼ ਦਾ ਅੰਨਦਾਤਾ ਕਹਾਉਨ ਵਾਲਾ ਕਿਸਾਨ ਬਰਬਾਦ ਹੋ ਜਾਵੇਗਾ । ਉਹਨਾਂ ਕਿਹਾ ਕਿ ਦੇਸ਼ ਦੀ ਕਿਸਾਨੀ ਪਹਿਲਾਂ ਹੀ ਬਰਬਾਦੀ ਦੇ ਰਾਹ ਚੱਲ ਰਹੀ ਹੈ । ਸੈਣੀ ਨੇ  ਮੰਗ ਕੀਤੀ ਕਿ   ਕੇਂਦਰ ਸਰਕਾਰ ਵੱਲੋਂ ਫਸਲਾਂ ਸੰਬਧੀ ਲਿਆਦੇ ਆਰਡੀਨੈਂਸ ਰੱਦ ਕੀਤੇ  ਜਾਣ ਅਤੇ  ਸਰਕਾਰ ਵੱਲੋਂ ਕਿਸਾਨ ਪੱਖੀ  ਬਿੱਲ ਨੂੰ   ਲੋਕ ਸਭਾ ਵਿੱਚ ਪੇਸ਼  ਕਰਕੇ ਪਾਸ ਕੀਤਾ ਜਾਵੇ , ਜਿਸ ਵਿਚ ਕਿਸਾਨਾਂ ਦੀਆਂ ਫਸਲਾਂ ਖਰੀਦਣ ਦੀ ਪੂਰੀ ਗਰੰਟੀ  ਹੋਵੇ । ਇਸ ਮੌਕੇ  ਪਰਮਜੀਤ ਸਿੰਘ ਚੌਹਾਨ, ਵਿਕਾਸ ਦੀਪ , ਅਵਤਾਰ ਸਿੰਘ , ਹਰਜਿੰਦਰ ਸਿੰਘ ,ਮੀਨਾ  ਪਰਭਾਕਰ, ਅਨੀਤਾ ਦੇਵੀ, ਸੋਨੀਆ ਸੋਨੀ ਅਤੇ ਮਨਜਿੰਦਰ ਆਦਿ  ਹਾਜਰ  ਸਨ ।