ਚੰਡੀਗਡ਼੍ਹ : ਉਡਣਾ ਸਿੱਖ ਦੇ ਨਾਂ ਨਾਲ ਜਾਣੇ ਜਾਂਦੇ ਮਹਾਨ ਐਥਲੀਟ ਪਦਮਸ੍ਰੀ ਮਿਲਖਾ ਸਿੰਘ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋਇਆ। ਉਨ੍ਹਾਂ ਨੇ ਰਾਤ 11.30 ਵਜੇ ਆਖਰੀ ਸਾਹ ਲਿਆ। ਮਿਲਖਾ ਸਿੰਘ ਦੀ ਦੇਹ ਅੱਜ ਸ਼ਾਮ 4.15 ਵਜੇ ਘਰ ਤੋਂ ਸੈਕਟਰ 25 ਦੀ ਸ਼ਮਸ਼ਾਨਘਾਟ ਵਿਚ ਲਿਆਂਦੀ ਗਈ। ਅੰਤਿਮ ਸੰਸਕਾਰ ਦੀਆਂ ਰਸਮਾਂ ਪੂੁਰੀਆਂ ਹੋਣ ਤੋਂ ਬਾਅਦ ਮਿਲਖਾ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਪੰਜ ਤੱਤਾਂ ਵਿਚ ਵਿਲੀਨ ਕੀਤਾ ਗਿਆ।ਮਿਲਖਾ ਸਿੰਘ ਦੇ ਘਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੀ ਪਹੁੰਚੇ। ਉਥੇ ਕੇਂਦਰੀ ਖੇਡ ਮੰਤਰੀ ਰਿਜਿਜੂ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਬਦਨੌਰ ਵੀ ਸ਼ਮਸ਼ਾਨਘਾਟ ਪਹੁੰਚੇ। ਮਿਲਖਾ ਸਿੰਘ ਨੂੰ ਚਾਹੁਣ ਵਾਲੇ ਵੀ ਸੈਕਟਰ 25 ਦੀ ਸ਼ਮਸ਼ਾਨਘਾਟ ਪਹੁੰਚੇ।