ਉੱਤਰ ਪ੍ਰਦੇਸ਼ ਸਰਕਾਰ ਨੇ ਮਥੁਰਾ ਸਮੇਤ 7 ਸ਼ਹਿਰਾਂ ਵਿੱਚ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਮੀਟ ਸ਼ਰਾਬ ਦੀ ਵਿੱਕਰੀ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਜੋ ਕਿ ਇਕ ਪ੍ਰਸੰਸਾ ਯੋਗ ਕਾਰਵਾਈ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਖ਼ਾਲਸਾ ਬਸਤੀ ਮਿੱਠੁ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ 1981 ਵਿੱਚ ਜਦੋਂ ਧਰਮ ਯੁੱਧ ਮੋਰਚਾ ਲੱਗਾ ਹੋਇਆ ਸੀ ਤਾਂ ਉਸ ਵੇਲੇ ਵੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਮੋਰਚੇ ਦੀ ਪ੍ਰਮੁੱਖ ਮੰਗ ਸੀ ਪਰ ਕੁਝ ਫ਼ਿਰਕਾ ਪ੍ਰਸਤ ਲੋਕਾਂ ਨੇ ਇਸ ਨੂੰ ਫਿਰਕੂ ਰੰਗਤ ਦੇ ਕੇ ਇਸ ਮੰਗ ਨੂੰ ਨਹੀਂ ਮੰਨਿਆਂ ਸੀ ਪਰ ਹੁਣ ਜਦੋਂ ਮਥੁਰਾ ਸਮੇਤ 7 ਸ਼ਹਿਰਾਂ ਨੂੰ ਯੂਪੀ ਸਰਕਾਰ ਨੇ ਪਵਿੱਤਰ ਸ਼ਹਿਰਾਂ ਦਾ ਦਰਜਾ ਦੇ ਕੇ ਮੀਟ ਸ਼ਰਾਬ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਅੰਮ੍ਰਿਤਸਰ ਸਾਹਿਬ ਅਨੰਦਪੁਰ ਸਾਹਿਬ ਉਹ ਸਥਾਨ ਜਿੱਥੇ ਗੁਰੂ ਸਾਹਿਬਾਨਾਂ ਨੇ ਚਰਨ ਪਾਏ ਹਨ ਉਨ੍ਹਾਂ ਸਥਾਨਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇ ਕੇ ਮੀਟ ਸ਼ਰਾਬ ਤੰਬਾਕੂ ਪਦਾਰਥਾਂ ਉੱਤੇ ਮੁਕੰਮਲ ਪਾਬੰਦੀ ਲਾਈ ਜਾਵੇ ਤਾਂ ਕਿ ਸਿੱਖ ਕੋੰਮ ਦੀ ਚਿਰਾਂ ਤੋ ਲਟਕਦੀ ਮੰਗ ਪੂਰਨ ਹੋ ਸਕੇ ਸਾਰੀ ਸਿੱਖ ਕੌੰਮ ਕੈਪਟਨ ਸਰਕਾਰ ਦੇ ਇਸ ਕਦਮ ਦੀ ਪ੍ਰਸੰਸਾ ਕਰੇਗੀ ਅਸੀਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਮੰਗ ਨੂੰ ਮੰਨਣ ਲਈ ਕੈਪਟਨ ਸਰਕਾਰ ਤੇ ਦਬਾਅ ਪਾਉਣ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂੰ ਗੁਰਜੀਤ ਸਿੰਘ ਸਤਨਾਮੀਆ ਹਰਪਾਲ ਸਿੰਘ ਪਾਲੀ ਚੱਢਾ ਗੁਰਦੀਪ ਸਿੰਘ ਲੱਕੀ ਲਖਬੀਰ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ ਗੁਰਿਵਿੰਦਰ ਸਿੰਘ ਨਾਗੀ ਹਰਪ੍ਰੀਤ ਸਿੰਘ ਰੋਬਿਨ ਅਮਨਦੀਪ ਸਿੰਘ ਬੱਗਾ ਜਤਿੰਦਰ ਸਿੰਘ ਕੋਹਲੀ ਹਰਜੀਤ ਸਿੰਘ ਬਾਬਾ ਸਰਬਜੀਤ ਸਿੰਘ ਕਾਲੜਾ ਹਰਵਿੰਦਰ ਸਿੰਘ ਚਿਟਕਾਰਾ ਅਰਵਿੰਦਰ ਸਿੰਘ ਬਬਲੂ ਸੰਨੀ ਓਬਰਾਏ ਤਜਿੰਦਰ ਸਿੰਘ ਸੰਤ ਨਗਰ ਮਨਜੀਤ ਸਿੰਘ ਵਿੱਕੀ ਕੁਲਦੀਪ ਸਿੰਘ ਘੁੰਗਰਾਲੀ ਕਮਲਜੀਤ ਸਿੰਘ ਜੋਨੀ ਜਰਨੈਲ ਸਿੰਘ ਖਾਲਸਾ ਸਿੰਗਾਰਾਂ ਸਿੰਘ ਆਦਿ ਹਾਜਰ ਸਨ।