ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੁਆਰਾ ਮੌਕ ਪਾਰਲੀਮੈਂਟ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਡਾ. ਸਮਰਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਕਰਤੱਵਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕਿਸੇ ਵੀ ਦੇਸ਼ ਦੀ ਬੁਨਿਆਦ ਹੁੰਦੇ ਹਨ। ਇਸ ਲਈ ਇਕ ਸਾਰਥਕ ਅਤੇ ਸੰਪੂਰਨ ਰਾਜ ਦੀ ਉਸਾਰੀ ਵਿਚ ਵਿਦਿਆਰਥੀਆਂ ਦੀ ਸਭ ਤੋਂ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਇਸ ਮੌਕੇ ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੁਆਰਾ ਸੰਘੀ ਸੰਸਦ ਦੀ ਕਾਰਵਾਈ ਨੂੰ ਇੰਨ-ਬਿੰਨ ਦਰਸਾਇਆ ਗਿਆ। ਜਿਸ ਵਿਚ ਸ਼ੁਸ਼ੀਲ ਕੁਮਾਰ ਨੇ ਸਪੀਕਰ ਦੀ ਭੂਮਿਕਾ ਨਿਭਾਈ । ਇਸ ਦੇ ਨਾਲ ਹੀ ਦੀਪਕ ਬਾਲੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪਰਮਿੰਦਰ ਕੌਰ ਨੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ, ਸ਼ਿਪਰਾ ਸ਼ਰਮਾ ਨੇ ਸਮਰੀਤੀ ਰਾਣੀ, ਨੰਦਨੀ ਕਾਲੀਆ ਨੇ ਮਊਆ ਮਿਤਰਾ, ਜਸਕੀਰਤ ਸਿੰਘ ਨੇ ਭਗਵੰਤ ਮਾਨ, ਕਿਰਨ ਨੇ ਨੁਸਰਤ ਜਹਾ, ਹਰਿੰਦਰ ਸਿੰਘ ਨੇ ਮਹੁੰਮਦ ਸਦੀਕ, ਕਿਰਨਦੀਪ ਕੌਰ ਨੇ ਹਰਸਿਮਰਤ ਕੌਰ ਬਾਦਲ, ਪਰਵੇਸ਼ ਨੇ ਮਨੀਸ਼ ਤਿਵਾੜੀ ਦੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਇਸ ਸਮਾਗਮ ਦੇ ਕੋਆਰਡੀਨੇਟਰ ਡਾ. ਹਰਜੀਤ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਅੰਤ ਵਿਚ ਵਿਭਾਗ ਦੇ ਮੁੱਖੀ ਪ੍ਰੋ. ਮਨਪ੍ਰੀਤ ਕੌਰ ਨੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਹੋਰ ਵਿਭਾਗਾਂ ਤੋਂ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡੀਨ ਅਕਾਦਮਿਕ ਅਫੇਅਰਜ਼ ਪ੍ਰੋ. ਜਸਰੀਨ ਕੌਰ, ਪ੍ਰੋ. ਪ੍ਰਭ ਦਿਆਲ, ਪ੍ਰੋ. ਨਵਦੀਪ ਕੌਰ, ਪ੍ਰੋ. ਸੁਮਨ ਚੌਪੜਾ, ਪ੍ਰੋ. ਬਲਰਾਜ ਕੌਰ, ਪ੍ਰੋ. ਸੁਰਿੰਦਰਪਾਲ ਮੰਡ, ਪ੍ਰੋ. ਅਮਨਦੀਪ ਕੌਰ, ਪ੍ਰੋ. ਕਰਨਬੀਰ ਸਿੰਘ, ਪ੍ਰੋ. ਅਨੁ ਮੂਮ, ਪ੍ਰੋ. ਅਜੀਤਪਾਲ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।