ਫਗਵਾੜਾ, 10 ਅਪ੍ਰੇਲ(ਸ਼ਿਵ ਕੋੜਾ) ਸਰਵ ਨੌਜਵਾਨ ਸਭਾ ਫਗਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਪੰਜਾਬੀ ਵਿਰਸਾ ਟਰੱਸਟ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇੱਕ ਵਿਸਥਾਰਥ ਚਿੱਠੀ ਲਿਖਕੇ ਮੰਗ ਕੀਤੀ ਹੈ ਕਿ ਫਗਵਾੜਾ ਵਿਖੇ ਤਾਇਨਾਤ ਏ.ਡੀ.ਸੀ. ਨੂੰ ਪ੍ਰਬੰਧਕੀ ਤਾਕਤਾਂ ਪ੍ਰਦਾਨ ਕੀਤੀਆਂ ਜਾਣ। ਇਥੇ ਇਹ ਵਰਨਣ ਯੋਗ ਹੈ ਕਿ ਸਥਾਨਕ ਏ.ਡੀ.ਸੀ ਦੀ ਪੋਸਟ ਤਾਂ ਹੈ, ਪਰ ਉਹਨਾ ਕੋਲ ਕੋਈ ਵਿਸ਼ੇਸ਼ ਤਾਕਤਾਂ ਨਹੀਂ ਹੈ, ਜਿਸਦੇ ਸਿੱਟੇ ਵਜੋਂ ਆਮ ਲੋਕਾਂ ਨੂੰ ਆਪਣੇ ਰੋਜ਼ਾਨਾਂ ਦੇ ਕੰਮ ਕਰਵਾਉਣ ਲਈ ਕਪੂਰਥਲਾ ਜਾਣਾ ਪੈਂਦਾ ਹੈ। ਉਹਨਾ ਨੇ ਚਿੱਠੀ ‘ਚ ਤਰਕ ਦਿੱਤਾ ਅਤੇ ਪੁੱਛਿਆ ਹੈ ਕਿ ਜੇਕਰ ਫਗਵਾੜਾ ‘ਚ ਤਾਇਨਾਤ ਏ.ਡੀ.ਸੀ ਨੂੰ ਕੰਮ ਕਰਨ ਦੀਆਂ ਕੋਈ ਤਾਕਤਾਂ ਹੀ ਨਹੀਂ ਮਿਲਣਗੀਆਂ ਤਾਂ ਫਿਰ ਇਥੇ ਏ.ਡੀ.ਸੀ. ਦੀ ਪੋਸਟ ਦੀ ਕੀ ਤੁਕ ਹੈ? ਇਹਨਾ ਸੰਸਥਾ ਦੇ  ਮੁਖੀਆਂ ਨੇ ਮੰਗ ਕੀਤੀ ਹੈ ਕਿ ਜਿਵੇਂ ਕਪੂਰਥਲਾ ਵਿਖੇ ਜ਼ਿਲਾ ਪੱਧਰ ਉਤੇ ਤਾਇਨਾਤ ਏ.ਡੀ.ਸੀ. ਨੂੰ ਪ੍ਰਬੰਧਕੀ  ਤਾਕਤਾਂ ਦਿੱਤੀਆਂ ਗਈਆਂ ਹਨ, ਉਵੇਂ ਹੀ ਫਗਵਾੜਾ ਏ.ਡੀ.ਪੀ. ਨੂੰ ਵੀ ਇਹ ਤਾਕਤਾਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਦਾ ਕਪੂਰਥਲਾ ਆਉਣਾ- ਜਾਣਾ ਘੱਟ ਹੋ ਸਕੇ।