“ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਮਲਟੀ-ਕੈਟੇਗਰੀ ਸਟੋਰ ਗ੍ਰਾਹਕਾਂ ਨੂੰ ਘਰ ਅਤੇ ਸਜਾਵਟ ਦੀ ਖਰੀਦਦਾਰੀ ਦਾ ਵਧੀਆ ਅਨੁਭਵ ਪ੍ਰਦਾਨ ਕਰੇਗਾ”
ਜਲੰਧਰ, 3 ਮਾਰਚ, 2024: ਭਾਰਤ ਦੀ ਸਭ ਤੋਂ ਵੱਡੀ ਪੇਂਟ ਅਤੇ ਡੇਕੋਰ ਕੰਪਨੀ, ਏਸ਼ੀਅਨ ਪੇਂਟਸ ਨੇ ਜਲੰਧਰ ਵਿੱਚ ਆਪਣਾ ਪਹਿਲਾ ਪ੍ਰੀਮੀਅਮ `ਬਿਊਟੀਫੁੱਲ ਹੋਮਜ਼’ ਲਾਂਚ ਕੀਤਾ, ਜੋ ਕਿ ਇੱਕ ਬਹੁ-ਸ਼੍ਰੇਣੀ ਵਾਲਾ ਡੈਕੋਰ ਸ਼ੋਅਰੂਮ ਹੈ। ਅੱਡਾ ਬਸਤੀ ਦੇ ਨੇੜੇ ਸਥਿਤ, ਨਵਾਂ ਏਸ਼ੀਅਨ ਪੇਂਟਸ ਬਿਊਟੀਫੁੱਲ ਹੋਮਜ਼ ਸਟੋਰ ਤਕਨੀਕੀ ਰੁਝਾਨਾਂ ਦੇ ਨਾਲ ਇੱਕ ਵਿਲੱਖਣਤਾ ਨਾਲ ਭਰਪੂਰ ਖਰੀਦਦਾਰੀ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ, ਜੋ ਸਟੋਰ ‘ਤੇ ਗ੍ਰਾਹਕ ਸੇਵਾ ਅਤੇ ਅਨੁਭਵਾਂ ‘ਚ ਵਾਧਾ ਕਰੇਗਾ। ਇਸ ਅਤਿ-ਆਧੁਨਿਕ ਸਟੋਰ ਦਾ ਉਦਘਾਟਨ ਅੱਜ ਏਸ਼ੀਅਨ ਪੇਂਟਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਅਮਿਤ ਸਿੰਗਲ ਨੇ ਕੀਤਾ। ਸਟੋਰ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ਲਈ ਕਈ ਸ਼੍ਰੇਣੀਆਂ ਵਿੱਚ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਦਾ ਹੈ।ਤਿੰਨ ਮੰਜ਼ਿਲਾਂ ਵਿੱਚ 6,500 ਵਰਗ ਫੁੱਟ ਵਿੱਚ ਫੈਲਿਆ, ਜਲੰਧਰ ਵਿੱਚ ਬਿਊਟੀਫੁੱਲ ਹੋਮਜ਼ ਸਟੋਰ ਇੱਕ ਵਨ-ਸਟਾਪ- ਸ਼ਾਪ ਹੈ, ਜੋ ਕਿ ਸਾਰੀਆਂ ਘਰੇਲੂ ਸ਼੍ਰੇਣੀਆਂ – ਫਰਨੀਚਰ, ਬਾਥ, ਲਾਈਟਾਂ, ਫੈਬਰਿਕਸ, ਵਿੱਚ ਉਤਪਾਦਾਂ ਦੀ ਵਿ ਿਭੰਨ ਸ਼੍ਰੇਣੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਖਪਤਕਾਰਾਂ ਨੂੰ ਵਿਆਪਕ ਹੱਲ ਪੇਸ਼ ਕਰਦਾ ਹੈ, ਜਿੰਨ੍ਹਾਂ ‘ਚ ਗਲੀਚੇ, ਮਾਡਿਊਲਰ ਕਿਚਨ ਅਤੇ ਅਲਮਾਰੀ, ਬਿਸਤਰੇ, ਸੁਰੱਖਿਅਤ ਪੇਂਟਿੰਗ ਸੇਵਾਵਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਗ੍ਰਾਹਕ ਵ੍ਹਾਈਟ ਟੀਕ ਤੋਂ ਸ਼ਾਨਦਾਰ ਸਜਾਵਟੀ ਲਾਈਟ ਕੁਲੈਕਸ਼ਨ, ਅਤੇ ਵੇਦਰਸੀਲ ਦੀਆਂ ਯੂਪੀਵੀਸੀ ਵਿੰਡੋਜ਼ ਅਤੇ ਦਰਵਾਜ਼ੇ ਪ੍ਰਣਾਲੀ ਦੀ ਵਿਸ਼ਾਲ ਸ਼੍ਰੇਣੀ ਦੀ ਵੀ ਖਰੀਦਦਾਰੀ ਕਰ ਸਕਦੇ ਹਨ। ਇੱਕ ‘ਫਿਜੀਟਲ’ (ਭੌਤਿਕ + ਡਿਜੀਟਲ) ਅਨੁਭਵ ਨੂੰ ਅਪਣਾਉਂਦੇ ਹੋਏ, ਸਟੋਰ ਨੂੰ ਗ੍ਰਾਹਕਾਂ ਨੂੰ ਉਨ੍ਹਾਂ ਦੀਆਂ ਘਰੇਲੂ ਸਜਾਵਟ ਦੀਆਂ ਜ਼ਰੂਰਤਾਂ ਦੇ ਅਨੁਕੂਲ ਸਹੀ ਅਤੇ ਤੁਰੰਤ ਫੈਸਲੇ ਲੈਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਗ੍ਰਾਹਕਾਂ ਨੂੰ ਉਹਨਾਂ ਦੀਆਂ ਥਾਵਾਂ ਦੀ ਕਲਪਨਾ ਕਰਨ ਵਿੱਚ ਮਦਦ ਕਰਦਾ ਹੈ, ਇਸ ਤਰ੍ਹਾਂ ਉਹਨਾਂ ਨੂੰ ਖਰੀਦਦਾਰੀ ਦਾ ਫੈਸਲਾ ਲੈਣ ਤੋਂ ਪਹਿਲਾਂ ਸਹੀ ਸਜਾਵਟ ਅਤੇ ਡਿਜ਼ਾਈਨ ਦੀ ਚੋਣ ਕਰਨ ਦੇ ਯੋਗ ਬਣਾਉਂਦਾ ਹੈ। ‘ਬਿਊਟੀਫੁੱਲ ਹੋਮਜ਼’ ਸਟੋਰ ਉਪਭੋਗਤਾਵਾਂ ਨੂੰ ਆਪਣੇ ਸੁਪਨਿਆਂ ਦੇ ਘਰਾਂ ਨੂੰ ਹਕੀਕਤ ਬਣਾਉਣ ਲਈ ਵਿਆਪਕ ਅੰਤ ਤੋਂ ਅੰਤ ਤੱਕ ਡਿਜ਼ਾਈਨ ਹੱਲ ਪ੍ਰਦਾਨ ਕਰਨ ਲਈ ਮਾਹਰ ਸਲਾਹ-ਮਸ਼ਵਰੇ ਦੀ ਪੇਸ਼ਕਸ਼ ਵੀ ਕਰਦਾ ਹੈ।ਸਜਾਵਟ ਅਤੇ ਫਰਨੀਚਰ ਦੇ ਸਬੰਧ ਵਿੱਚ ਜਲੰਧਰ ਇੱਕ ਤੇਜ਼ੀ ਨਾਲ ਵਧ ਰਿਹਾ ਸਥਾਨ ਹੈ। ਮਾਰਕੀਟ ‘ਚ ਸਜਾਵਟੀ ਉਤਪਾਦਾਂ ਦੀ ਮੰਗ ਵੱਧ ਰਹੀ ਹੈ ਅਤੇ ਇੱਕ ਛੱਤ ਹੇਠ ਆਪਣੇ ਘਰਾਂ ਲਈ ਗੈਰ-ਰਵਾਇਤੀ ਅਤੇ ਨਵੇਂ ਉਤਪਾਦਾਂ, ਡਿਜ਼ਾਈਨ, ਸਪਲਾਈ ਅਤੇ ਵਿਚਾਰਾਂ ਦੀ ਮੰਗ ਵੀ ਵੱਧ ਰਹੀ ਹੈ। ਇਸ ਲੋੜ ਨੂੰ ਮਹਿਸੂਸ ਕਰਦੇ ਹੋਏ, ਏਸ਼ੀਅਨ ਪੇਂਟਸ ਨੇ ਸ਼ਹਿਰ ਵਿੱਚ ਆਪਣਾ ਪਹਿਲਾ ਬਿਊਟੀਫੁੱਲ ਹੋਮ ਸਟੋਰ ਲਾਂਚ ਕੀਤਾ, ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਘਰਾਂ ਦੀ ਅੰਦਰੂਨੀ ਅਤੇ ਬਾਹਰੀ ਸਜਾਵਟ ਦੇ ਸਾਰੇ ਹੱਲ ਪ੍ਰਦਾਨ ਕੀਤੇ ਜਾ ਸਕਣ।