ਜਲੰਧਰ :- ਐਚ.ਐਮ.ਵੀ. ਕਾਲਜੀਏਟ ਸਕੂਲ ਵਿੱਚ ਸਿੱਖਿਅਕ ਅਤੇ ਗੈਰ-
ਸਿਖਿਅਕ ਖੇਤਰ ਵਿੱਚ ਹਾਸਲ ਉਪਲੱਬਧੀਆਂ ਲਈ ਵਿਦਿਆਰਥਣਾਂ ਨੂੰ
ਸਨਮਾਨਿਤ ਕਰਨ ਲਈ ਐਚੀਵਰਜ਼ ਡੇ-2021 ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ.
ਅਜੇ ਸਰੀਨ ਜੀ ਦੀ ਦੇਖਰੇਖ ਹੇਠ ਸਫਲਤਾਪੂਰਵਕ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾ. ਵਰਿੰਦਰ ਭਾਟੀਆ, ਵਾਈਸ ਚੇਅਰਮੈਨ
ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਇਰਵਿਨ ਖੰਨਾ, ਮੈਂਬਰ
ਲੋਕਲ ਕਮੇਟੀ ਦਾ ਸਵਾਗਤ ਪਿ੍ਰੰਸੀਪਲ ਪ੍ਰੋ. ਡਾ. ਅਜੇ ਸਰੀਨ ਅਤੇ
ਮੀਨਾਕਸ਼ੀ ਸਿਆਲ, ਸਕੂਲ ਕੋਆਰਡੀਨੇਟਰ ਵੱਲੋਂ ਪਲਾਂਟਰ ਭੇਂਟ
ਕਰਕੇ ਅਤੇ ਕਾਲਜ ਵਿੱਚ ਆਰਗੇਨਿਕ ਢੰਗ ਨਾਲ ਉਗਾਈਆਂ ਸਬਜੀਆਂ ਭੇਂਟ
ਕਰਕੇ ਕੀਤਾ ਗਿਆ। ਡਾ. ਅਜੇ ਸਰੀਨ ਨੇ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ
ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ
ਕਿਹਾ ਕਿ ਵਿਦਿਆਰਥਣਾਂ ਨੇ ਸਿਖਿਅਕ ਅਤੇ ਗੈਰ-ਸਿਖਿਅਕ ਖੇਤਰ ਵਿੱਚ ਜੋ
ਸਫਲਤਾ ਹਾਸਲ ਕੀਤੀ ਹੈ, ਉਸਦੇ ਪਿੱਛੇ ਉਨ੍ਹਾਂ ਦੇ ਅਧਿਆਪਕਾਂ ਅਤੇ ਮਾਤਾ-
ਪਿਤਾ ਦਾ ਪੂਰਾ ਸਹਿਯੋਗ ਹੈ ਜਿਸ ਨੂੰ ਅਸੀਂ ਐਚੀਵਰਜ਼ ਡੇ ਦੇ ਰੂਪ ਵਿੱਚ ਮਨਾ
ਰਹੇ ਹਾਂ। ਉਨ੍ਹਾਂ ਵਿਦਿਆਰਥਣਾਂ ਨੂੰ ਜੀਵਨ ਵਿੱਚ ਹਮੇਸ਼ਾ ਸਕਾਰਾਤਮਕ ਸੋਚ

ਅਪਨਾਉਣ ਅਤੇ ਜੀਵਨ ਵਿੱਚ ਨਿਰੰਤਰ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ
ਕੀਤਾ। ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ
ਅਤੇ ਕਿਹਾ ਕਿ ਵਿਦਿਆਰਥਣਾਂ ਦੇ ਸੰਪੂਰਨ ਵਿਕਾਸ ਲਈ ਸੰਸਥਾ ਵਿੱਚ
ਪ੍ਰਤਿਭਾ ਖੋਜ ਪ੍ਰਤੀਯੋਗਤਾ, ਭਾਸ਼ਣ ਪ੍ਰਤੀਯੋਗਤਾ, ਅਕਸ਼ੇ ਊਰਜਾ ਦਿਵਸ, ਆਯਾਮ,
ਟੀਚਰਜ਼ ਡੇ, ਖੇਡ ਨਾਲ ਸਬੰਧਿਤ ਪ੍ਰਤੀਯੋਗਤਾਵਾਂ ਅਤੇ ਆਨਲਾਈਨ ਵੇਬਿਨਾਰ ਵੀ
ਕਰਵਾਏ ਜਾਂਦੇ ਹਨ ਤਾਂਕਿ ਉਨ੍ਹਾਂ ਵਿੱਚ ਆਤਮਵਿਸ਼ਵਾਸ ਕਾਇਮ ਕੀਤਾ ਜਾ
ਸਕੇ। ਉਨ੍ਹਾਂ ਨੇ ਪਰਮ ਪਿਤਾ ਪਰਮਾਤਮਾ, ਡੀਏਵੀ ਸੰਸਥਾ ਦੇ ਮਹਾਨ ਵਿਦਵਾਨਾਂ ਦਾ
ਸ਼ੁਕਰਾਨਾ ਕੀਤਾ ਅਤੇ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ
ਸਹਿਯੋਗ ਲਈ ਧੰਨਵਾਦ ਕੀਤਾ। ਇਰਵਿਨ ਖੰਨਾ ਨੇ ਕਿਹਾ ਕਿ ਮਾਤਾ
ਪਿਤਾ ਅਤੇ ਅਧਿਆਪਕ ਹੀ ਵਿਦਿਆਰਥੀ ਦੇ ਜੀਵਨ ਦਾ ਅਹਿਮ ਹਿੱਸਾ ਹਨ
ਜੋ ਉਨ੍ਹਾਂ ਵਿੱਚ ਆਤਮ ਨਿਰਭਰਤਾ, ਨੈਤਿਕ ਮੁੱਲਾਂ ਅਤੇ ਸੰਸਕਾਰਾਂ ਦਾ ਸੰਚਾਰ
ਇਕ ਬਾਗ ਦੇ ਮਾਲੀ ਦੀ ਤਰ੍ਹਾਂ ਕਰਦੇ ਹਨ ਅਤੇ ਇਨ੍ਹਾਂ ਕਦਰਾਂ-ਕੀਮਤਾਂ ਨਾਲ ਹੀ
ਇਕ ਸਿਹਤਮੰਦ ਸਮਾਜ ਤੇ ਦੇਸ਼ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਵਰਿੰਦਰ ਭਾਟੀਆ ਨੇ ਡੀਏਵੀ ਸੰਸਥਾ ਵਿੱਚ ਗੁਜਾਰੇ ਅਨੁਭਵਾਂ ਨੂੰ ਸਾਂਝਾ
ਕਰਦਿਆਂ ਕਿਹਾ ਕਿ ਜੀਵਨ ਨੂੰ ਚਲਾਉਣ ਲਈ ਸਰੀਰਕ, ਮਾਨਸਿਕ, ਆਤਮਿਕ
ਤਾਕਤ ਦੀ ਲੋੜ ਹੁੰਦੀ ਹੈ। ਇਹ ਤਾਕਤ ਡੀਏਵੀ ਸੰਸਥਾ ਵਿੱਚ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਜੀਵਨ ਵਿੱਚ ਨਿਮਰਤਾ ਅਤੇ ਲਗਾਤਾਰ ਸਿੱਖਦੇ ਰਹਿਣਾ ਹੀ
ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਸਨਮਾਨਿਤ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਮੌਜੂਦ ਮੁੱਖ ਮਹਿਮਾਨਾਂ ਅਤੇ ਪ੍ਰਿੰਸੀਪਲ ਪ੍ਰੋ. ਡਾ. ਅਜੇ
ਸਰੀਨ ਨੇ ਐਚੀਵਰਜ ਦੀ ਸ਼੍ਰੇਣੀ ਵਿੱਚ ਲਗਭਗ 170 ਵਿਦਿਆਰਥਣਾਂ ਨੂੰ ਬੋਰਡ
ਅਤੇ ਸਕੂਲ ਦੀਆਂ ਗਤੀਵਿਧੀਆਂ ਅਤੇ ਸਕੂਲ ਦੀਆਂ ਪਰੀਖਿਆ ਵਿੱਚ
ਵਿਭਿੰਨ ਸਥਾਨ ਹਾਸਲ ਕਰਨ ਲਈ ਇਨਾਮ ਅਤੇ ਪ੍ਰਮਾਣ ਪੱਤਰ ਭੇਂਟ ਕੀਤੇ ਗਏ।
ਇਸ ਸਮਾਰੋਹ ਵਿੱਚ 95 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ 13
ਵਿਦਿਆਰਥਣਾਂ ਅਤੇ 90 ਪ੍ਰਤੀਸ਼ਤ ਤੋਂ ਜਿਆਦਾ ਅੰਕ ਹਾਸਲ ਕਰਨ ਵਾਲੀਆਂ 50
ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। 72 ਵਿਦਿਆਰਥਣਾਂ ਜਿਨ੍ਹਾਂ ਨੇ ਖੇਡ,
ਡਾਂਸ, ਕੁਕਿੰਗ, ਮਿਮਿਕਰੀ ਅਤੇ ਹੋਰ ਗਤੀਵਿਧੀਆਂ ਵਿੱਚ ਸਫਲਤਾ ਹਾਸਲ
ਕੀਤੀ ਸੀ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਸਟੂਡੈਂਟ
ਕੌਂਸਿਲ ਦੇ ਅਧੀਨ ਹੈਡ ਗਰਲ, ਜਵਾਇੰਟ ਹੈਡ ਗਰਲ ਅਤੇ ਆਫਿਸ ਬਿਅਰਰ ਦੀਆਂ
ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਅੰਜਨਾ

ਭਾਟੀਆ ਨੇ ਕੀਤਾ। ਇਸ ਮੌਕੇ ਤੇ ਕਾਲਜ ਅਤੇ ਕਾਲਜੀਏਟ ਸਕੂਲ ਦੇ
ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ ਦੇ ਮੈਂਬਰ ਵੀ ਮੌਜੂਦ ਰਹੇ।