ਜਲੰਧਰ :- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਐਨਸੀਸੀ ਏਐਨਓ ਲੈਫਟੀਨੈਂਟ
ਸੋਨੀਆ ਮਹੇਂਦਰੂ ਨੂੰ 72ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ
ਵਿੱਚ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਵੱਲੋਂ ਸਨਮਾਨਿਤ ਕੀਤਾ ਗਿਆ। ਇਹ
ਸਨਮਾਨ ਉਨ੍ਹਾਂ ਨੂੰ ਕੋਵਿਡ-19 ਦੇ ਦੌਰਾਨ ਸੈਕੰਡ ਪੰਜਾਬ ਗਰਲਜ਼ ਬਟਾਲੀਅਨ ਦੇ ਨਿਰਦੇਸ਼ ਅਨੁਸਾਰ
ਵਿਸ਼ਿਸ਼ਟ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤਾ ਗਿਆ। ਪਿ੍ਰੰਸੀਪਲ ਪ੍ਰੋ. ਡਾ.ਅਜੇ
ਸਰੀਨ ਜੀ ਨੇ ਲੈਫਟੀਨੈਂਟ ਸੋਨੀਆ ਮਹੇਂਦਰੂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ
ਐਨਸੀਸੀ ਕੈਡੇਟਸ ਲੈਫਟੀਨੈਂਟ ਸੋਨੀਆ ਮਹੇਂਦਰੂ ਦੇ ਪਦ ਚਿਨ੍ਹਾਂ ਤੇ ਚੱਲ ਕੇ ਸੰਸਥਾਨ
ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਮਾਣਯੋਗ ਡਿਪਟੀ ਕਮਿਸ਼ਨਰ, ਜਲੰਧਰ
ਘਨਸ਼ਿਆਮ ਥੋਰੀ (ਆਈਏਐਸ) ਦਾ ਵੀ ਧੰਨਵਾਦ ਕੀਤਾ।