ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਪੋਲੀਟਿਕਲ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਜੀ ਦੀ ਦੇਖਰੇਖ ਵਿੱਚ ਡੀਏਵੀ ਕਾਲਜ ਚੰਡੀਗੜ੍ਹ ਵੱਲੋਂ ਆਯੋਜਿਤ ਨੈਸ਼ਨਲ ਲੈਵਲ ਇੰਟਰ ਕਾਲਜ ਪੀਪੀਟੀ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਆਨਰੇਬਲ ਮੈਂਸ਼ਨ ਹਾਸਲ ਕੀਤੀ। ਇਸ ਪ੍ਰਤੀਯੋਗਤਾ ਵਿੱਚ 19 ਕਾਲਜਾਂ ਤੋਂ 29 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਸੰਜਮਜੀਤ ਕੌਰ ਅਤੇ ਇਸ਼ਪ੍ਰੀਤ ਕੌਰ (ਬੀ.ਏ. ਸਮੈਸਟਰ-5) ਨੇ ਆਨਰੇਬਲ ਮੈਂਸ਼ਨ ਹਾਸਲ ਕੀਤੀ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਜੀ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਵਿਭਾਗ ਮੁਖੀ ਸ਼੍ਰੀਮਤੀ ਨੀਟਾ ਮਲਿਕ ਅਤੇ ਸ਼੍ਰੀਮਤੀ ਅਲਕਾ ਸ਼ਰਮਾ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ।