ਜਲੰਧਰ (ਨਿਤਿਨ):ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੀਜੀ ਗਣਿਤ ਵਿਭਾਗ
ਵੱਲੋਂ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ
ਪਾਈ ਡੇ ਦੇ ਮੌਕੇ ਤੇ ਪੋਸਟਰ ਪ੍ਰੇਜ਼ੇਂਟੇਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ
ਗਿਆ। ਪ੍ਰਤੀਯੋਗਤਾ ਦਾ ਵਿਸ਼ਾ ਗਣਿਤ ਦੇ ਮੁੱਖ ਆਕਰਸ਼ਣ ਰਿਹਾ। ਇਸ
ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਗਣਿਤ ਦੇ ਵਿਭਿੰਨ ਟ੍ਰੇਂਡਸ
ਬਾਰੇ ਜਾਗਰੂਕ ਕਰਨਾ ਸੀ। ਪੋਸਟਰ ਪ੍ਰੇਜ਼ੇਂਟੇਸ਼ਨ ਅਕਾਦਮਿਕ ਖੇਤਰ ਦੀ
ਜਰੂਰਤ ਹੈ ਕਿਉਂਕਿ ਪੋਸਟਰ ਦੇ ਮਾਧਿਅਮ ਨਾਲ ਰਿਸਰਚ ਨੂੰ ਪ੍ਰਦਰਸ਼ਿਤ ਕੀਤਾ
ਜਾਂਦਾ ਹੈ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਦੇ
ਇਨੋਵੇਟਿਵ ਆਈਡੀਆ ਦੀ ਪ੍ਰਸ਼ੰਸਾ ਕੀਤੀ ਜਿਸ ਦੇ ਮਾਧਿਅਮ ਨਾਲ
ਵਿਦਿਆਰਥਣਾਂ ਨੇ ਗਣਿਤ ਨੂੰ ਸਾਇੰਸ ਅਤੇ ਟੈਕਨਾਲੋਜੀ ਦੇ ਮਾਧਿਅਮ ਨਾਲ
ਪ੍ਰਦਰਸ਼ਿਤ ਕੀਤਾ। ਬੀ.ਏ. ਸਮੈਸਟਰ-6 ਦੀ ਵਿਦਿਆਰਥਣ ਤਰੁਣਿਕਾ ਨੇ
ਪਹਿਲਾ, ਐਮ.ਐਸ.ਸੀ. ਸਮੈਸਟਰ-2 ਦੀਆਂ ਵਿਦਿਆਰਥਣਾਂ ਹਰਸ਼ਿਤਾ ਅਤੇ
ਨੰਦਨੀ ਨੇ ਦੂਜਾ ਅਤੇ ਬੀ.ਐਸ.ਸੀ. ਕੰਪਿਊਟਰ ਸਾਇੰਸ ਦੀਆਂ
ਵਿਦਿਆਰਥਣਾਂ ਕੋਮਲ ਅਤੇ ਮਾਨਸੀ ਅਤੇ ਬੀ.ਐਸ.ਸੀ. ਨਾਨ ਮੈਡੀਕਲ ਦੀ
ਵਿਦਿਆਰਥਣ ਸਿਮਰਦੀਪ ਕੌਰ ਨੇ ਤੀਜਾ ਪੁਰਸਕਾਰ ਜਿੱਤਿਆ। ਗਣਿਤ
ਵਿਭਾਗ ਮੁਖੀ ਡਾ. ਗਗਨਦੀਪ, ਡਾ. ਦੀਪਾਲੀ ਅਤੇ ਡਾ. ਗੌਰਵ ਵਰਮਾ ਨੇ ਜੱਜਾਂ
ਦੀ ਭੂਮਿਕਾ ਨਿਭਾਈ। ਇਸ ਮੌਕੇ ਤੇ ਸ਼੍ਰੀਮਤੀ ਕੋਮਲ ਅਤੇ ਚਰਨਜੀਤ ਕੌਰ
ਵੀ ਮੌਜੂਦ ਸਨ। ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਵਿਭਾਗ ਦੇ ਅਧਿਆਪਕਾਂ ਨੂੰ
ਸਮਾਰੋਹ ਦੀ ਸਫਲਤਾ ’ਤੇ ਵਧਾਈ ਦਿੱਤੀ।