ਫਗਵਾੜਾ 25 ਮਈ (ਸ਼਼ਿਵ ਕੋੋੜਾ) ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਅਤੇ ਉਹਨਾਂ ਦੀ ਧਰਮ ਪਤਨੀ ਇੰਦੂ ਸਰਵਟਾ ਜੋ ਸ਼ਹਿਰ ਦੇ ਵਾਰਡ ਨੰਬਰ 5 ਦੀ ਉੱਘੀ ਸਮਾਜ ਸੇਵਿਕਾ ਹਨ, ਉਹਨਾਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਆਪਣੇ ਐਮ.ਪੀ. ਲੈਂਡ ਫੰਡ ਵਿਚੋਂ ਲੋਕਸਭਾ ਹਲਕਾ ਹੁਸ਼ਿਆਰਪੁਰ ਵਿਖੇ ਆਕਸੀਜਨ ਕੰਸਨਟ੍ਰੇਟਰਾਂ ਲਈ 90 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਭਰਪੂਰ ਸ਼ਲਾਘਾ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਇੰਦੂ ਅਤੇ ਲੱਕੀ ਸਰਵਟਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਕੇ ਆਮ ਲੋਕਾਂ ਦੀ ਜਿੰਦਗੀ ਦਾ ਭਾਰੀ ਨੁਕਸਾਨ ਕੀਤਾ ਹੈ। ਭਾਰਤ ਵਿਚ ਕੋਵਿਡ-19 ਦੀ ਲਹਿਰ ਕਹਿਰ ਬਣ ਕੇ ਟੁੱਟੀ ਹੈ। ਹਾਲਾਂਕਿ ਨਰਿੰਦਰ ਮੋਦੀ ਸਰਕਾਰ ਦੇ ਅਣਥਕ ਯਤਨਾ ਸਦਕਾ ਦੇਸ਼ ਵਿਚ ਰੋਜਾਨਾ ਕੇਸਾਂ ਦੀ ਗਿਣਤੀ ‘ਚ ਭਾਰੀ ਗਿਰਾਵਟ ਆਈ ਹੈ ਅਤੇ ਬੀਤੇ ਦਿਨ ਇਹ ਆਂਕੜਾ ਦੋ ਲੱਖ ਤੋਂ ਘੱਟ ਰਿਹਾ ਹੈ ਜੋ ਕਿ ਤੱਸਲੀ ਵਾਲੀ ਗੱਲ ਹੈ ਪਰ ਪੰਜਾਬ ਵਿਚ ਹਾਲੇ ਵੀ ਵੱਡੀ ਗਿਣਤੀ ‘ਚ ਕੋਰੋਨਾ ਦੇ ਪੋਜਟਿਵ ਕੇਸ ਆ ਰਹੇ ਹਨ। ਪੀੜ੍ਹਤ ਮਰੀਜਾਂ ਨੂੰ ਜਿਆਦਾਤਰ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੁੰਦੀ ਹੈ ਅਤੇ ਅਜਿਹੇ ਮਾੜੇ ਹਾਲਾਤ ‘ਚ ਆਕਸੀਜਨ ਕੰਸਨਟ੍ਰੇਟਰਾਂ ਲਈ 90 ਲੱਖ ਰੁਪਏ ਦੀ ਰਾਸ਼ੀ ਵੱਡਾ ਸਹਾਰਾ ਬਣੇਗੀ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੋ ਕਿ ਪਿਛਲੇ ਦਿਨੀਂ ਖੁਦ ਕੋਰੋਨਾ ਦੀ ਜੰਗ ਨੂੰ ਜਿੱਤ ਕੇ ਮੁੜ ਜਨਤਾ ਦੀ ਸੇਵਾ ਵਿਚ ਸਮਰਪਿਤ ਹੋਏ ਹਨ ਉਹ ਕੋਵਿਡ-19 ਨਾਲ ਪੀੜ੍ਹਤ ਮਰੀਜਾਂ ਦੇ ਦੁਖ-ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਹਿਲਾਂ ਵੀ ਸ੍ਰੀ ਸੋਮ ਪ੍ਰਕਾਸ਼ ਕੈਂਥ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਸਮਰਪਿਤ ਰਹੇ ਹਨ। ਖਾਸ ਤੌਰ ਤੇ ਫਗਵਾੜਾ ਦੇ ਵਿਕਾਸ ਅਤੇ ਕੋਰੋਨਾ ਕਾਲ ਵਿਚ ਲੋਕਾਂ ਦੀ ਬਾਂਹ ਫੜ ਕੇ ਜੋ ਮਿਸਾਲ ਉਹਨਾਂ ਪੇਸ਼ ਕੀਤੀ ਹੈ ਉਸਦਾ ਮੁਕਾਬਲਾ ਨਹੀਂ ਹੈ। ਇਸ ਦੌਰਾਨ ਉਹਨਾਂ ਆਮ ਲੋਕਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਕੋਵਿਡ ਵੈਕਸੀਨ ਜਰੂਰ ਲਗਵਾਉਣ ਅਤੇ ਸਰਕਾਰੀ ਗਾਈਡਲਾਈਨ ਦੀ ਪਾਲਣਾ ਕਰਨ ਤਾਂ ਜੋ ਪੰਜਾਬ ਨੂੰ ਜਲਦੀ ਤੋਂ ਜਲਦੀ ਕੋਰੋਨਾ ਮੁਕਤ ਪ੍ਰਦੇਸ਼ ਬਣਾਇਆ ਜਾ ਸਕੇ।