ਅੰਮ੍ਰਿਤਸਰ,5 ਫ਼ਰਵਰੀ ( )ਪ੍ਰਾਇਮਰੀ ਪੱਧਰ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਈ.ਟੀ.ਯੂ. ਪੰਜਾਬ (ਰਜਿ:) ਦੀ ਇੱਕ ਅਹਿਮ ਮੀਟਿੰਗ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨਾਲ ਜਥੇਬੰਦੀ ਦੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ‘ਚ ਹੋਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਈ. ਟੀ. ਯੂ. ਦੇ ਸੂਬਾ ਪ੍ਰਮੁੱਖ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਵੱਲੋਂ ਜਥੇਬੰਦੀ ਦੀ ਮੰਗ ਤੇ ਸਕੂਲਾਂ ‘ਚ ਬੱਚਿਆ ਦੀ ਵੱਧੀ ਗਿਣਤੀ ਦੇ ਅਧਾਰ ਤੇ ਹੈੱਡ ਟੀਚਰਜ ਦੀਆਂ ਪਹਿਲੀਆਂ 6230 ਪੋਸਟਾਂ ਤੋੰ ਇਲਾਵਾ 2562 ਹੋਰ ਨਵੀਆਂ ਪੋਸਟਾਂ ਭਰਨ ਲਈ ਸਰਕਾਰ ਤੋੰ ਮਨਜੂਰੀ ਮੰਗਣ, ਰਹਿੰਦੇ ਜਿਲਿਆਂ ਅੰਮ੍ਰਿਤਸਰ, ਫਾਜਿਲਕਾ , ਨਵਾਂਸ਼ਹਿਰ, ਸੰਗਰੂਰ , ਮੁਕਤਸਰ ਸਮੇਤ ਬਾਕੀ ਜਿਲਿਆਂ ‘ਚ ਵੀ ਹੈੱਡ ਟੀਚਰਜ /ਸੈਂਟਰ ਪਰਮੋਸ਼ਨਾਂ ਜਲਦ ਕਰਨ ਤੋਂ ਇਲਾਵਾ ਬੀ.ਪੀ.ਈ.ਓਜ. ਪਰਮੋਸ਼ਨਾਂ ਸਬੰਧੀ ਕੋਰਟ ਕੇਸ ਹੱਲ ਹੋਣ ਤੇ ਜਲਦ ਭਰਨ, ਹਿੰਦੀ ਸਮੇਤ ਸਭ ਵਿਸ਼ਿਆਂ ਦੀਆਂ ਮਾਸਟਰ ਕੇਡਰ ਪਰਮੋਸ਼ਨਾਂ ਜਲਦ ਕਰਾਉਣ ਦਾ ਵਿਸਵਾਸ਼ ਦਿਵਾਇਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਅਨੁਸਾਰ ਅੰਤਰ ਜਿਲ੍ਹਾ ਬਦਲੀਆਂ ਦੌਰਾਨ ਪੰਜਾਬ ਭਰ ਦੇ ਜਿਲਿਆ ‘ਚ 75 ਫ਼ੀਸਦੀ ਕੋਟੇ ਤਹਿਤ ਬਣਦੀਆਂ ਖਾਲੀ ਹੈੱਡ ਟੀਚਰਜ /ਸੈਂਟਰ ਹੈੱਡ ਟੀਚਰਜ ਦੀ ਕੋਈ ਪੋਸਟ ਪ੍ਰਭਾਵਿਤ ਨਹੀ ਹੋਵੇਗੀ ਅਤੇ ਬਦਲੀਆਂ ਲਈ ਸ਼ੋਅ ਨਾ ਹੋ ਰਹੇ ਸਾਰੇ ਸਟੇਸ਼ਨ ਵੀ ਸ਼ੋਅ ਕਰਕੇ ਦੋ ਦਿਨ ਹੋਰ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਸੰਨ 2016 ‘ਚ ਭਰਤੀ ਹੋਏ 6505 ਈ ਟੀ ਟੀ ਅਧਿਆਪਕਾਂ ਦਾ 2020 ‘ਚ ਬਣਦਾ ਏ.ਸੀ. ਪੀ. ਲਾਭ ਦੇਣ ਲਈ ਵਿਭਾਗ ਵੱਲੋੰ ਵਿੱਤ ਵਿਭਾਗ ਕੋਲੋਂ ਮਨਜੂਰੀ ਲਈ ਪੱਤਰ, ਅੰਮ੍ਰਿਤਸਰ ਜਿਲੇ ‘ਚ 2016 ਵਾਲੇ ਪਰਮੋਸ਼ਨ ਪਰੋਸੈਸ ‘ਚ ਕੋਰਟ ਕੇਸ ਕਾਰਨ ਜੂਨ 2017 ਵਿੱਚ ਬਣੇ ਹੈੱਡ ਟੀਚਰਜ ਦਾ 4 ਸਾਲਾ ਏ.ਸੀ.ਪੀ. 2020 ਤੋੰ ਦੇਣ ਸਬੰਧੀ ਲੋੜੀਂਦੀ ਵਿਭਾਗੀ ਕਾਰਵਾਈ ਲਈ ਅਧਿਆਪਕਾਂ ਦੀ ਲਿਸਟ ਮੰਗੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਸਮੇੰ ਦੇ ਸੀ.ਪੀ. ਐੱਫ. ਦੇ ਬਕਾਇਆਂ ਸਬੰਧੀ ਪ੍ਰਿੰਸੀਪਲ ਸੈਕਟਰੀ ਨਾਲ ਮੀਟਿੰਗ ਜਲਦ ਹੋ ਰਹੀ ਹੈ ਅਤੇ ਵਿਭਾਗ ਵਿਚੋ ਹੀ ਸਿੱਧੀ ਭਰਤੀ ਤਹਿਤ ਨਿਯੁਕਤ ਹੋਏ ਅਧਿਆਪਕਾਂ ਦਾ ਪਰਬੇਸ਼ਨ ਪੀਰੀਅਡ ਖਤਮ ਕਰਨ ਲਈ ਵੀ ਵਿੱਤ ਵਿਭਾਗ ਨੂੰ ਪਰਪੋਜਲ ਭੇਜੀ ਗਈ ਹੈ।
ਇਸ ਤੋਂ ਇਲਾਵਾ ਸੈਂਟਰ ਪੱਧਰ ਤੇ ਡਾਟਾ ਐੰਟਰੀ ਅਪਰੇਟਰ ਦੇ ਕੇ ਅਧਿਆਪਕਾਂ ਦਾ ਆਨਲਾਈਨ ਕੰਮ ਦਾ ਬੋਝ ਘਟਾਉਣ,ਆਉਣ ਵਾਲੇ ਸਮੇ ‘ਚ ਸੈਂਟਰ ਹੈੱਡ ਟੀਚਰਜ ਦੀਆਂ ਟ੍ਰੇਨਿੰਗਾਂ ਜਿਲ੍ਹਾ ਪੱਧਰ ਤੇ ਲਾਉਣ,ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਲਈ ਵਸੂਲੀ ਲੇਟ ਫੀਸ ਵਾਪਸ ਕਰਾਉਣ,ਸੀ.ਪੀ.ਐੱਫ. ਖਾਤਿਆ ‘ਚ ਪਾਏ ਜਾਣ ਵਾਲੇ ਹਿੱਸੇ 4 ਫ਼ੀਸਦੀ ਨੂੰ ਟੈਕਸ ਮੁਕਤ ਕਰਾਉਣ,ਮੈਡੀਕਲ ਬਿਲਾਂ ਲਈ ਬਜਟ ਜਾਰੀ ਕਰਾਉਣ , ਪ੍ਰਾਇਮਰੀ ਪੱਧਰ ਤੇ ਚੌਕੀਦਾਰ/ਸਫਾਈ ਸੇਵਿਕਾ ਪੋਸਟ ਦੇਣ ਦੀ ਵੀ ਮੰਗ ਕੀਤੀ ਗਈ ।
ਇਸ ਮੀਟਿੰਗ ਉਪਰੰਤ ਜਥੇਬੰਦੀ ਵੱਲੋਂ ਡੀ.ਪੀ.ਆਈ. ਐਲੀਮੈਂਟਰੀ ਪੰਜਾਬ ਲਲਿਤ ਘਈ ਨਾਲ ਵੀ ਵੱਖਰੇ ਤੌਰ ਤੇ ਹੋਈ ਮੀਟਿੰਗ ‘ਚ ਵੀ ਕਈ ਮਸਲੇ ਵਿਚਾਰੇ ਗਏ।
ਇਸ ਮੀਟਿੰਗ ‘ਚ ਉਪਰੋਕਤ ਤੋਂ ਇਲਾਵਾ ਸਤਵੀਰ ਸਿੰਘ ਰੌਣੀ,ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਜਗਨੰਦਨ ਸਿੰਘ ਫਾਜਿਲਕਾ, ਗੁਰਮੇਲ ਸਿੰਘ ਬਰੇ, ਪਰਮਿੰਦਰ ਚੌਹਾਨ, ਅਵਤਾਰ ਸਿੰਘ ਮਾਨ, ਸਤਬੀਰ ਸਿੰਘ ਬੋਪਾਰਾਏ, ਪਵਨ ਕੁਮਾਰ ਜਲੰਧਰ, ਹਰਦੀਪ ਸਿੰਘ, ਰਿਸ਼ੀ ਕੁਮਾਰ ਜਗਰੂਪ ਸਿੰਘ ਲੁਧਿਆਣਾ ਰਘਵਿੰਦਰ ਸਿੰਘ ਸੰਗਰੂਰ, ਬਲਜੀਤ ਸਿੰਘ ਸੰਗਰੂਰ , ਗੁਰਭੇਜ ਸਿੰਘ, ਜਗਜੀਤਪਾਲ ਸਿੰਘ, ਸ਼ਤੀਸ ਕੁਮਾਰ, ਦਲਜੀਤ ਸਿੰਘ ਮਾਨਸਾ, ਨਰਿੰਦਰ ਕਾਲੜਾ, ਦਲੀਪ ਸਿੰਘ, ਹਰਦੀਪ ਸਿੰਘ ਲੁਧਿਆਣਾ , ਚਿਮਨ ਸਿੰਘ ਆਦਿ ਆਗੂ ਸ਼ਾਮਿਲ ਸਨ।