ਫਗਵਾੜਾ 18 ਦਸੰਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਨਗਰ ਸੁਧਾਰ ਟਰੱਸਟ ਦਫਤਰ ਦੀ ਇਮਾਰਤ ‘ਚ ਚਲਾਏ ਜਾ ਰਹੇ ਬਿਊਟੀਸ਼ਨ ਅਤੇ ਟੇਲਰਿੰਗ ਸਿਖਲਾਈ ਸੈਂਟਰ ਦਾ ਅੱਜ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਐਸ.ਡੀ.ਓ. ਪ੍ਰਦੀਪ ਚੱਟਾਨੀ ਨੇ ਦੌਰਾ ਕਰਕੇ ਸਿਖਲਾਈ ਸੈਂਟਰ ਦੀਆਂ ਗਤੀਵਿਧੀਆਂ ਦਾ ਜਾਇਜਾ ਲਿਆ। ਇਸ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਐਸ.ਡੀ.ਓ. ਪ੍ਰਦੀਪ ਚੱਟਾਨੀ ਨੂੰ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਇਸ ਸਿਖਲਾਈ ਸੈਂਟਰ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਸੈਂਕੜੇ ਲੜਕੀਆਂ ਅਤੇ ਔਰਤਾਂ ਨੂੰ ਵੱਖ-ਵੱਖ ਕੋਰਸਾਂ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਜੋ ਕਿ ਸਵੈ ਨਿਰਭਰ ਹੋ ਕੇ ਕੰਮ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਸਮੇਂ 50 ਤੋਂ ਵੱਧ ਮਹਿਲਾਵਾਂ ਕੋਰਸ ਕਰ ਰਹੀਆਂ ਹਨ। ਹਰੇਕ ਕੋਰਸ ਛੇ ਮਹੀਨੇ ਦਾ ਹੁੰਦਾ ਹੈ ਅਤੇ ਕੋਰਸ ਪੂਰਾ ਹੋਣ ਪਰ ਸਿਖਿਆਰਥਣਾਂ ਨੂੰ ਸਰਟੀਫਿਕੇਟ ਤੋਂ ਇਲਾਵਾ ਸਿਲਾਈ ਮਸ਼ੀਨਾ ਤੇ ਮੇਕਅਪ ਕਿੱਟਾਂ ਦਿੱਤੀਆਂ ਜਾਂਦੀਆਂ ਹਨ। ਜਿਲ੍ਹਾ ਰੁਜਗਾਰ ਦਫਤਰ ਦੇ ਸਹਿਯੋਗ ਨਾਲ ਲੋੜਵੰਦ ਸਿਖਿਆਰਥਣਾਂ ਲਈ ਰੁਜਗਾਰ ਅਤੇ ਆਪਣਾ ਕੰਮ ਸ਼ੁਰੂ ਕਰਨ ਲਈ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਬੈਂਕ ਲੋਨ ਆਦਿ ਦਾ ਪ੍ਰਬੰਧ ਵੀ ਕਰਵਾਇਆ ਜਾਂਦਾ ਹੈ। ਐਸ.ਡੀ.ਓ. ਪ੍ਰਦੀਪ ਚੱਟਾਨੀ ਨੇ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਵੁਮੈਨ ਇੰਪਾਵਰਮੈਂਟ ਦੇ ਖੇਤਰ ਵਿਚ ਇਹ ਉਪਰਾਲਾ ਮੀਲ ਦਾ ਪੱਥਰ ਹੈ ਜਿਸਦੇ ਲਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਸਭਾ ਵਲੋਂ ਐਸ.ਡੀ.ਓ. ਪ੍ਰਦੀਪ ਚੱਟਾਨੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਨੀਤੂ ਗੁਡਿੰਗ, ਸੁਖਜੀਤ ਕੌਰ, ਜਗਜੀਤ ਸੇਠ ਮੈਨੇਜਰ ਤੋਂ ਇਲਾਵਾ ਉਂਕਾਰ ਜਗਦੇਵ, ਹਰਵਿੰਦਰ ਸਿੰਘ, ਡਾ. ਨਰੇਸ਼ ਬਿੱਟੂ, ਜਯੋਤੀ, ਸੁਖਵਿੰਦਰ ਕੌਰ, ਸਰਬਜੀਤ ਕੌਰ, ਰੰਜਨਾ, ਅਲਕਾ, ਸੇਜਲ, ਅਮਨਦੀਪ, ਕ੍ਰਿਤਿਕਾ, ਚਾਂਦਨੀ ਕੁਮਾਰੀ ਆਦਿ ਹਾਜਰ ਸਨ।