
ਫਗਵਾੜਾ, 16 ਮਾਰਚ (ਸ਼ਿਵ ਕੋੜਾ) ਲਗਭਗ 1750 ਫੁੱਟ ਲੰਬੇ 10 ਫੁੱਟ ਚੌੜੇ ਰਸਤੇ, ਜੋ ਪਿੰਡ ਦੇ ਐਸ.ਸੀ. ਅਬਾਦੀ ਦੇ ਬਾਹਰ ਸ਼ਹਿਰੀ ਸੂਏ ਦੇ ਨਾਲ ਖੰਗੂੜਾ ਪੁਲ ਤੋਂ ਫਗਵਾੜਾ ਪੁਲ ਤੱਕ ਸਥਿਤ ਹੈ, ਉਤੇ ਮਨਰੇਗਾ ਸਕੀਮ ਤਹਿਤ ਕੰਕਰੀਟ ਬਲੌਕ ਲਗਾਉਣ ਦਾ ਕੰਮ ਸ਼ੁਰੂ ਕਰਾਉਣ ਸਮੇਂ ਪੰਚਾਇਤ ਪਲਾਹੀ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ, ਜਿਹਨਾਂ ਦੀਆਂ ਕੋਸ਼ਿਸ਼ਾਂ ਨਾਲ ਲੋਕਾਂ ਦੀ ਇਹ ਚਿਰ ਪੁਰਾਣੀ ਲੋੜ ਪੂਰੀ ਕੀਤੀ ਗਈ ਹੈ। ਇਸ ਪ੍ਰਾਜੈਕਟ ਦੇ ਆਰੰਭ ਸਮੇਂ ਪੰਚਾਇਤ ਮੈਂਬਰ ਸਤਵਿੰਦਰ ਕੌਰ, ਬਲਵਿੰਦਰ ਕੌਰ, ਰਵੀਪਾਲ, ਮਨੋਹਰ ਸਿੰਘ ਸੱਗੂ, ਮਦਨ ਲਾਲ, ਰਾਮ ਪਾਲ, ਸੁਖਵਿੰਦਰ ਸਿੰਘ ਸੱਲ ਤੋਂ ਬਿਨ੍ਹਾਂ ਠੇਕੇਦਾਰ ਮੇਜਰ ਸਿੰਘ, ਜਸਬੀਰ ਸਿੰਘ ਬਸਰਾ, ਠੇਕੇਦਾਰ ਗਿਆਨ ਚੰਦ, ਹਰਮੇਲ ਸਿੰਘ ਗਿੱਲ, ਵੇਟ ਲਿਫਟਿੰਗ ਕੋਚ ਗੋਬਿੰਦ ਸਿੰਘ ਸੱਲ, ਜੱਸੀ ਸੱਲ, ਬਿੰਦਰ ਫੁੱਲ ਆਦਿ ਹਾਜ਼ਰ ਸਨ।