ਜਲੰਧਰ :- ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਰਾਹੀ ਲੜਕੀਆਂ
ਦਾ ਜੀਵਨ ਪੱਧਰ ਉੱਚਾ ਚੱਕਣ ਲਈ ਲਈ ਚਲਾਈ ਜਾ ਰਹੀ ਕਮਿਊਨਟੀ ਡਿਵੈਲਪਮੈਂਟ ਥਰੂ ਪੋਲੀਟੈਕਨਿਕਸ ਸਕੀਮ
ਤਹਿਤ ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਨੂੰਸਾਰ ਇੰਟ੍ਰਨਲ
ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ “ਅੰਤਰ ਰਾਸ਼ਟਰੀ ਮਹਿਲਾ ਦਿਵਸ” ਪਿੰਡ
ਕੂਪਰ-ਆਦਮਪੁਰ (ਜਲੰਧਰ) ਵਿੱਖੇ ਮਨਾਇਆ ਗਿਆ। ਇਸ ਪ੍ਰਸਾਰ ਕੇਂਦਰ ਵਿੱਖੇ ਲੜਕੀਆਂ ਵਾਸਤੇ
ਕਪਿਊਟਰ ਐਪਲੀਕੇਸ਼ਨ, ਕਟਿੰਗ ਟੇਲਰਿੰਗ ਅਤੇ ਬਿਊਟੇਸ਼ਨ ਦੇ ਕੋਰਸ ਚਲ ਰਹੇ ਹਨ।ਪ੍ਰੋ. ਕਸ਼ਮੀਰ ਕੁਮਾਰ ਜੀ
ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਸੁਧਾਰਨ ਲਈ ਉਨ੍ਹਾ ਵਾਸਤੇ
ਰੋਜਗਾਰ, ਸਮਾਜਿਕ ਸੁਰੱਖਿਆ, ਸਿਹਤ ਸੰਭਾਲ, ਲਿੰਗਕ ਸੰਮਤਨਤਾ ਅਤੇ ਸਮਰੱਥਾ ਨਿਰਮਾਣ ਵਰਗੀਆ ਪਹਿਲ
ਕਦਮੀਆਂ ਕਰਨ ਤੋਂ ਬਿਨਾਂ ਸਾਡਾ ਸਮਾਜ ਤਰੱਕੀ ਨਹੀ ਕਰ ਸਕਦਾ।ਉਨ੍ਹਾਂ ਲੜਕੀਆਂ ਨੂੰ ਹਰ ਖੇਤਰ ਵਿੱਚ
ਸਫਲਤਾ ਦੇ ਉੱਚੇ ਮੁਕਾਮ ਛੂਹਣ ਦੇ ਬਿਹਤ੍ਰੀਨ ਮੋਕੇ ਪ੍ਰਦਾਨ ਕਰਨ ਅਤੇ ਨਾਰੀ ਸ਼ਕਤੀ ਨੂੰ ਹੋਰ ਬਲ
ਦੇਣ ਲਈ ਸਾਰਿਆਂ ਨੁੂੰ ਬਚਨਵੱਧ ਹੋਣ ਲਈ ਕਿਹਾ ਤਾਂ ਜੋ ਉਹ ਸਾਡੇ ਸੁਪਨਿਆਂ ਦਾ ਸੰਸਾਰ ਸਿਰਜਣ ਵਿੱਚ
ਬਰਾਬਰ ਦੀਆਂ ਜਿਮੇਵਾਰ ਬਣ ਸਕਣ।ਮਾਨਯੋਗ ਪ੍ਰਿੰਸੀਪਲ ਸਹਿਬ ਜੀ ਨੇ ਲੜਕੀਆ ਨੂੰ ਜਿੱਥੇ ਆਪਣੇ ਹੱਕਾਂ
ਤੋਂ ਜਾਣੂ ਹੋਣ ਲਈ ਪ੍ਰੇਰਿਆ ਉੱਥੇ ਆਪਣੇ ਫਰਜ਼ਾ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ।ਇਸ
ਮੋਕੇ ਤੇ ਲੜਕੀਆਂ ਨੇ ਇੱਕਠੀਆਂ ਹੋਕੇ ਕੇਕ ਕੱਟਿਆ ਅਤੇ ਜ਼ਸ਼ਨ ਮਨਾਏ।ਮੈਡਮ ਨੇਹਾ ਮੈਡਮ
ਨੇਹਾ (ਸੀ. ਡੀ. ਕੰਸਲਟੈਂਟ) ਜੀ ਨੇ ਨਾਰੀ ਸ਼ਕਤੀ ਤੇ ਆਪਣੇ ਵਿਚਾਰ ਰੱਖੇ ਅਤੇ ਉਨ੍ਹਾ ਦੀ ਦੇਖ-ਰੇਖ ਵਿੱਚ
ਇੱਕ ਦੂਲਹਨ ਸ਼ਿੰਗਾਰ ਕੀਤਾ ਗਿਆ।ਵਿਭਾਗ ਵਲੋਂ ਨਾਰੀ ਦੀ ਸ਼ਾਨ ਵਿੱਚ ਇਕ ਰੰਗੀਨ ਇੱਸ਼ਤਿਹਾਰ ਜ਼ਾਰੀ
ਕੀਤਾ ਗਿਆ।ਅੰਤ ਵਿੱਚ ਸ਼੍ਰੀ ਹਰਪ੍ਰੀਤ ਸਿੰਘ (ਕੇਂਦਰ ਇੰਚਾਰਜ) ਜੀ ਨੇ ਵਿੱਚ ਸਾਰੇ ਹਾਜਿਰ ਮਹਿਮਾਨਾਂ
ਅਤੇ ਸਹਿਯੋਗੀਆਂ ਨੂੰ ਸਨਮਾਨ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ।ਇਹ ਮਹਿਲਾ ਦਿਵਸ
ਸਾਰਿਆਂ ਦੇ ਦਿੱਲਾਂ ਤੇ ਅਮਿੱਟ ਛਾਪ ਛੱਡ ਗਿਆ।