ਕਰਤਾਰਪੁਰ (ਗੁਰਦੀਪ ਸਿੰਘ ਹੋਠੀ): ਪਿਛਲੇ ਕਾਫੀ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ ਉਸ ਸਬੰਧੀ ਨਗਰ ਕੌਸਲ ਕਰਤਾਰਪੁਰ ਦੇ ਕਾਰਜ ਸਾਧਕ ਅਫਸਰ ਹਰਨਰਿੰਦਰ ਸਿੰਘ ਵੱਲੋਂ ਕਰਤਾਰਪੁਰ ਸ਼ਹਿਰ ਵਿੱਚ ਜਿੱਥੇ ਮਗਰ ਕੋਂਸਲ ਦੇ ਮੁਲਾਜ਼ਮਾਂ ਦੀ ਟੀਮ ਸ਼ਹਿਰ ਵਿੱਚ ਲਗਾਈ ਗਈ ਹੈ ਉਸ ਦੇ ਨਾਲ ਹੀ ਇਹਨਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਤਾਰਪੁਰ ਸ਼ਹਿਰ ਦੇ ਨੋਜਵਾਨਾਂ ਦੀਆਂ ਸਮਾਜਸੇਵੀ ਸੰਸਥਾਵਾਂ ਦੀਆਂ ਟੀਮਾਂ ਵੱਲੋਂ ਵੀ ਸ਼ਹਿਰ ਨੂੰ ਸੇਨੀਟਾਈਜ਼ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਰਤਾਰਪੁਰ ਅੈਕਸ਼ਨ ਕਮੇਟੀ ਵੱਲੋਂ ਵੀ ਰੋਜ਼ਾਨਾ ਹੀ ਸ਼ਹਿਰ ਦੇ ਵੱਖ ਵੱਖ ਗਲੀ ਮੁਹੱਲਿਆਂ ਵਿੱਚ ਸੇਨੀਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤੇ ਅੱਜ ਕਰਤਾਰਪੁਰ ਅੈਕਸ਼ਨ ਕਮੇਟੀ ਵੱਲੋਂ ਵਿਸ਼ਵਕਰਮਾ ਮਾਰਕਿਟ, ਮੇਨ ਚੌਂਕ ਨਾਕਾ ਕਰਤਾਰਪੁਰ, ਪੁਲਿਸ ਸਟੇਸ਼ਨ, ਡੀ.ਅੈਸ.ਪੀ. ਦਫ਼ਤਰ, ਡਵੀਜ਼ਨ ਬਿਜਲੀ ਦਫ਼ਤਰ ਸਾਹਮਣੇ ਸੇਂਟ ਫਰਾਂਸਿਸ ਸਕੂਲ, ਸਿਵਲ ਹਸਪਤਾਲ, ਗੁਰਦੁਆਰਾ ਸ੍ਰੀ ਗੰਗਸਰ ਸਾਹਿਬ, ਕਲਿਆਨ ਹਸਪਤਾਲ, ਗਊਸ਼ਾਲਾ, ਆਪੀ ਚੈਰੀਟੇਬਲ ਹਸਪਤਾਲ, ਆਦਰਸ਼ ਨਗਰ, ਸ਼ਿਵਪੁਰੀ ਮੁਹੱਲਾ, ਨਾਥਾਂ ਦੀ ਬਗੀਚੀ, ਅਵਤਾਰ ਨਗਰ, ਨਿਊ ਅਵਤਾਰ ਨਗਰ, ਕੱਤਨੀ ਗੇਟ, ਸਰਪੰਚ ਕਲੋਨੀ, ਸੇਠਾਂ ਮੁਹੱਲਾ, ਸੇਖੜੀਆਂ ਮੁਹੱਲਾ, ਚੋਧਰੀਆਂ ਮੁਹੱਲਾ, ਕਾਲੇ ਵਾਲਾ ਮੁਹੱਲਾ, ਗੇਂਦਾ ਮੁਹੱਲਾ, ਬਾਰਾਂਦਰੀ ਮੁਹੱਲਾ ਆਦਿ ਵਿਖੇ ਸੇਨੀਟਾਈਜ਼ਰ ਦਾ ਛਿੜਕਾਅ ਕੀਤਾ ਗਿਆ। ਇਸ ਸਬੰਧੀ ਕਰਤਾਰਪੁਰ ਅੈਕਸ਼ਨ ਕਮੇਟੀ ਦੇ ਭੁਪਿੰਦਰ ਸਿੰਘ ਮਾਹੀ ਨੇ ਕਿਹਾ ਕਿ ਸ਼ਹਿਰਵਾਸੀਆਂ ਦੀ ਸੇਵਾ ਵਿੱਚ ਸਾਡੀ ਟੀਮ ਵੱਲੋਂ ਹਮੇਸ਼ਾ ਹੀ ਅਗਾਂਹ ਵੱਧ ਕੇ ਕਾਰਜ ਕੀਤੇ ਜਾਂਦੇ ਹਨ ਅਤੇ ਇਸ ਮਹਾਂਮਾਰੀ ਦੇ ਫੈਲਣ ਦੋਰਾਨ ਵੀ ਸਾਡੀ ਟੀਮ ਵੱਲੋਂ ਪਿਛਲੇ 8-10 ਦਿਨਾਂ ਤੋਂ ਰੋਜ਼ਾਨਾ ਹੀ ਸ਼ਹਿਰ ਵਿੱਚ ਸੇਨੀਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਮੌਕੇ ਭੁਪਿੰਦਰ ਸਿੰਘ ਮਾਹੀ, ਮਨਮੋਹਨ ਸਿੰਘ, ਪਵਨ ਧਿਮਾਨ, ਸਮੀਰ ਸੱਭਰਵਾਲ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ ਲਾਲੀ, ਗਗਨ ਪੁਰੇਵਾਲ ਆਦਿ ਹਾਜਿਰ ਸਨ।