ਜਲੰਧਰ :ਹੁਣ ਜਦੋਂਕਿ ਕੋਰੋਨਾ ਕਾਲ ਵਿਚ ਲਾਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾਂ ਲਈ ਬਣਾਏ ਗਏ ਲਾਂਘਾ ਜਿਸ ਨੂੰ ਖੁਲਵਾਉਣ ਲਈ ਸਿੱਖ ਕੌਮ ਅਜ਼ਾਦੀ ਤੋਂ ਹੁਣ ਤਕ ਗੁਰੂ ਘਰਾਂ ਵਿੱਚ ਅਰਦਾਸਾ ਰਾਹੀ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਬੇਨਤੀ ਕਰਦੀ ਆ ਰਹੀ ਹੈ ਅਤੇ ਅਕਾਲੀ ਨੇਤਾ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਲਗਭਗ ਵੀਹ ਸਾਲ ਡੇਰਾ ਬਾਬਾ ਨਾਨਕ ਬਾਡਰ ਤੇ ਜਾ ਕੇ ਅਰਦਾਸਾਂ ਕਰਦੇ ਰਹੇ ਹਨ ਅਤੇ ਉਨ੍ਹਾਂ ਦੇ ਸਵਰਗਵਾਸ ਤੋਂ ਬਾਹਰ ਉਨ੍ਹਾਂ ਦੇ ਸਪੁੱਤਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਲਗਾਤਾਰ ਅਰਦਾਸਾਂ ਕਰਦੇ ਰਹੇ ਹਨ ਇੰਨੇ ਯਤਨਾਂ ਤੋਂ ਬਾਅਦ ਜਾ ਕੇ ਲਾਂਘਾ ਖੁੱਲ੍ਹਿਆ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਤੇ ਹਰਜਿੰਦਰ ਸਿੰਘ ਵਿੱਕੀ ਖਾਲਸਾ ਪਰਮਿੰਦਰ ਸਿੰਘ ਦਸਮੇਸ਼ ਨਗਰ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਇਹ ਕੋਰੋਨਾ ਦਾ ਬਹਾਨਾ ਲਾ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਕੋਰੋਨਾ ਠੀਕ ਵੀ ਹੋ ਗਿਆ ਫਿਰ ਕੋਰੋਨਾ ਦੀ ਦੂਸਰੀ ਲਹਿਰ ਆਈ ਉਹ ਵੀ ਠੀਕ ਹੋ ਗਈ ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਕੇਂਦਰ ਦੀ ਮੋਦੀ ਸਰਕਾਰ ਬਿਲਕੁਲ ਤਿਆਰ ਨਹੀਂ ਇਸ ਤੋਂ ਉਸਦੀ ਬਦਨੀਤੀ ਸਾਫ਼ ਝਲਕਦੀ ਹੈ ਮੋਦੀ ਸਰਕਾਰ ਦੀ ਸ਼ਹਿ ਤੇ ਪੈਰ-ਪੈਰ ਤੇ ਸਿੱਖ ਕੋਮ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉਕਤ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਵੱਡੇ ਪੱਧਰ ਤੇ ਕੇਂਦਰ ਸਰਕਾਰ ਕੋਲ ਲਾਂਘਾ ਖੋਲ੍ਹਣ ਲਈ ਅਵਾਜ਼ ਉਠਾਉਣ ਤਾਂ ਕੇ ਸਿੱਖ ਕੌਮ ਦੇ ਹਿਰਦੇ ਸ਼ਾਂਤ ਹੋ ਸਕਣ ਅਤੇ ਸਿੱਖ ਕੌਮ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕੇ ਇਸ ਮੋਕੇ ਤੇ ਗੁਰਵਿੰਦਰ ਸਿੰਘ ਸਿੱਧੂ ਹਰਪਾਲ ਸਿੰਘ ਪਾਲੀ ਚੱਢਾ ਪਰਜਿੰਦਰ ਸਿੰਘ ਭੁਪਿੰਦਰ ਸਿੰਘ ਬੜਿੰਗ ਹਰਪ੍ਰੀਤ ਸਿੰਘ ਰੋਬਿਨ ਅਮਨਦੀਪ ਸਿੰਘ ਬੱਗਾ ਸੰਨੀ ਓਬਰਾਏ ਪ੍ਰਭਜੋਤ ਸਿੰਘ ਖਾਲਸਾ ਗੁਰਜੀਤ ਸਿੰਘ ਸਤਨਾਮੀਆ ਜਤਿੰਦਰ ਸਿੰਘ ਕੋਹਲੀ ਗੁਰਦੀਪ ਸਿੰਘ ਲੱਕੀ ਲਖਬੀਰ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ ਹਰਜੀਤ ਸਿੰਘ ਬਾਬਾ ਹਰਪ੍ਰੀਤ ਸਿੰਘ ਸੋਨੂੰ ਬਲਜੀਤ ਸਿੰਘ ਸ਼ੰਟੀ ਸੋਨੂੰ ਪੇਂਟਰ ਆਦਿ ਮੋਜੂਦ ਸਨ