ਜਲੰਧਰ : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਖੇਤੀਬਾੜੀ, ਪੇਂਡੂ ਵਿਕਾਸ
ਅਤੇ ਸਹਿਕਾਰਤਾ ਵਿਭਾਗ ਨੂੰ ਕਿਹਾ ਕਿ ਕਿਸਾਨਾਂ ਨੂੰ ਸੰਸਥਾਗਤ ਕਰਜ਼ ਅਪਣਾਉਣ ਪ੍ਰਤੀ ਉਤਸ਼ਾਹਿਤ
ਕਰਨ ਲਈ ਜਾਗਰੂਕਤਾ ਮੁਹਿੰਮ ਆਰੰਭੀ ਜਾਵੇ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ
ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਕੀਮ ਅਨੁਸਾਰ ਕਿਸਾਨ ਅਸਾਨੀ ਨਾਲ 4 ਪ੍ਰਤੀਸ਼ਤ ਵਿਆਜ
ਦਰ ’ਤੇ ਫ਼ਸਲ ਕਰਜ ਪ੍ਰਾਪਤ ਕਰ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨ ਇਸ ਸਹੂਲਤ ਦਾ ਲਾਭ ਉਠਾਉਣ ਦੀ
ਬਜਾਏ ਗੈਰ ਸੰਸਥਾਗਤ ਸੰਸਥਾਵਾਂ ਤੋਂ ਵੱਧ ਵਿਆਜ ਦਰ ’ਤੇ ਕਰਜ ਪ੍ਰਾਪਤ ਕਰਕੇ ਆਪਣਾ ਵਿੱਤੀ
ਸ਼ੋਸ਼ਣ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਤੁਰੰਤ ਰੋਕਣ ਦੀ ਲੋੜ ਹੈ ਅਤੇ ਇਸ ਵਿੱਚ
ਸਾਰਿਆਂ ਖਾਸ ਕਰਕੇ ਖੇਤੀਬਾੜੀ, ਪੇਂਡੂ ਵਿਕਾਸ ਅਤੇ ਸਹਿਕਾਰਤਾ ਵਿਭਾਗ ਨੂੰ ਅਹਿਮ ਭੂਮਿਕਾ
ਨਿਭਾਉਣ ਦੀ ਜ਼ਰੂਰਤ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨਾਂ ਵਿਭਾਗਾਂ ਨੂੰ ਬੈਂਕਾਂ ਰਾਹੀਂ ਅਸਾਨੀ ਨਾਲ
ਘੱਟ ਵਿਆਜ ’ਤੇ ਕਰਜ਼ ਪ੍ਰਾਪਤ ਕਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ਤੇ ਲਗਾਤਾਰ
ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਪੋਰਟਲ ’ਤੇ
ਰਜਿਸਟਰ ਸਾਰੇ ਕਿਸਾਨ ਬੈਂਕਾਂ ਰਾਹੀਂ ਸਿਰਫ਼ ਇਕ ਫਾਰਮ ਭਰ ਕੇ ਅਸਾਨੀ ਨਾਲ ਕਰਜ਼ ਪ੍ਰਾਪਤ ਕਰ ਸਕਦੇ
ਹਨ। ਉਨ੍ਹਾਂ ਕਿਹਾ ਕਿ ਖਾਧ ਉਤਪਾਦਕਾਂ ਲਈ ਸੂਬੇ ਵਿੱਚ ਕਰਜ ਪ੍ਰਾਪਤੀ ਲਈ ਕੋਈ ਪ੍ਰੋਸੈਸਿੰਗ
ਫੀਸ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਸਾਰੇ ਕਿਸਾਨਾਂ ਨੂੰ ਕਿਹਾ ਕਿ ਜਿਨਾਂ ਕਿਸਾਨਾਂ ਨੂੰ ਅਜੇ
ਤੱਕ ਕਿਸਾਨ ¬ਕ੍ਰੈਡਿਟ ਕਾਰਡ ਜਾਰੀ ਨਹੀਂ ਹੋਏ ਜਾਂ ਉਨਾਂ ਨੇ ਆਪਣੇ ਕਾਰਡ ਨਵਿਆਏ ਨਹੀਂ ਹਨ
ਉਨਾਂ ਨੂੰ 8 ਫਰਵਰੀ ਤੋਂ ਚਲਾਈ ਜਾ ਰਹੀ ਮਹਿੰਮ ਦੌਰਾਨ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ
ਬੈਂਕਾਂ ਦੀਆਂ ਬਰਾਂਚਾ ਪਾਸੋਂ ਪ੍ਰਧਾਨ ਮੰਤਰੀ ਕਿਸਾਨ ਲਾਭਪਾਤਰੀ ਅਤੇ ਕਿਸਾਨ ¬ਕ੍ਰੈਡਿਟ ਕਾਰਡ ਹੋਲਡਰਾਂ
ਦੀਆਂ ਸੂਚੀਆਂ ਪ੍ਰਾਪਤ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਜਿਨਾਂ
ਕਿਸਾਨਾਂ ਕੋਲ ਕਿਸਾਨ ¬ਕ੍ਰੈਡਿਟ ਕਾਰਡ ਨਹੀਂ ਹਨ ਉਨਾਂ ਨੂੰ ਕਿਸਾਨ ¬ਕ੍ਰੈਡਿਟ ਕਾਰਡ ਲਈ ਬੈਂਕਾਂ ਤੱਕ
ਪਹੁੰਚ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ
ਕਿ ਪੰਚਾਇਤ ਸਕੱਤਰਾਂ, ਪਟਵਾਰੀਆਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਰਗਰਮ
ਭਾਗੀਦਾਰੀ ਰਾਹੀਂ ਬੈਂਕਾਂ ਦੁਆਰਾ ਕਿਸਾਨਾਂ ਨੂੰ ਨਿਰਵਿਘਨ ਅਤੇ ਅਸਾਨੀ ਨਾਲ ਕਿਸਾਨ ¬ਕ੍ਰੈਡਿਟ
ਕਾਰਡ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਰਿਕਾਰਡ ਬੈਂਕਾਂ ਨੂੰ ਮੁਹੱਈਆ
ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਪੂਰੀ ਤਨਦੇਹੀ ਤੇ ਉਤਸ਼ਾਹ ਨਾਲ ਮੁਕੰਮਲ
ਕੀਤਾ ਜਾਵੇਗਾ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ.ਨਾਜ਼ਰ ਸਿੰਘ, ਜ਼ਿਲ੍ਹਾ ਵਿਕਾਸ ਤੇ
ਪੰਚਾਇਤ ਅਫ਼ਸਰ ਇਕਬਾਲਪ੍ਰੀਤ ਸਿੰਘ ਸਹੋਤਾ, ਲੀਡ ਬੈਂਕ ਮੇਨੈਜਰ ਪੀ.ਐਸ.ਭਾਟੀਆ, ਡਿਪਟੀ
ਜਨਰਲ ਮੇਨੈਜਰ ਨਾਬਾਰਡ ਐਲ.ਕੇ. ਮਹਿਰਾ ਅਤੇ ਹੋਰ ਵੀ ਹਾਜ਼ਰ ਸਨ।