ਚੰਡੀਗੜ੍ਹ,:ਸੀਨੀਅਰ ਕਾਂਗਰਸ ਆਗੂ ਸ੍ਰੀ ਮਨੋਜ ਅਰੋੜਾ ਨੂੂੰ ਜ਼ਿਲ੍ਹਾ ਯੋਜਨਾ ਕਮੇਟੀ, ਜਲੰਧਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਇਸ ਸੰਬੰਧੀ ਇਕ ਨੋਟੀਫੀਕੇਸ਼ਨ ਅੱਜ ਜਾਰੀ ਕੀਤਾ ਗਿਆ ਹੈ।ਮਨੋਜ ਅਰੋੜਾ, ਜੋ ਇਸ ਵੇਲੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਨ, ਨੇ ਇਸ ਤੋਂ ਪਹਿਲਾਂ ਯੂਥ ਕਾਂਗਰਸ ਅਤੇ ਕਾਂਗਰਸ ਵਿੱਚ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਹੈ। ਉਹ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਰਹੇ।ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅਤੇ ਯੋਜਨਾ ਬੋਰਡ ਵਿੱਚ ਵੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ ਅਤੇ ਉਹ ਪੰਜਾਬ ਯੂਥ ਬੋਰਡ ਦੇ ਵੀ ਡਾਇਰੈਕਟਰ ਰਹੇ।ਉਹ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਹੁਸ਼ਿਆਰਪੁਰ ਪਾਰਲੀਮਾਨੀ ਹਲਕੇ ਲਈ ਕਾਂਗਰਸ ਪਾਰਟੀ ਦੇ ਅਬਜ਼ਰਵਰ ਵੀ ਰਹੇ।ਸ੍ਰੀ ਅਰੋੜਾ ਦੀ ਧਰਮਪਤਨੀ ਸ੍ਰੀਮਤੀ ਅਰੁਣਾ ਅਰੋੜਾ ਜਲੰਧਰ ਨਗਰ ਨਿਗਮ ਵਿੱਚ ਤੀਜੀ ਵਾਰ ਕੌਂਸਲਰ ਅਤੇ ਤਹਿਬਜ਼ਾਰੀ ਕਮੇਟੀ ਦੇ ਚੇਅਰਪਰਸਨ ਹਨ।ਇਸੇ ਦੌਰਾਨ ਡਾ: ਨਵਜੋਤ ਦਾਹੀਆ ਅਤੇ ਮੇਜਰ ਜਨਰਲ ਬਲਵਿੰਦਰ ਸਿੰਘ ਵੀ.ਐਸ.ਐਮ.ਨੂੰ ਜ਼ਿਲ੍ਹਾ ਯੋਜਨਾ ਕਮੇਟੀ, ਜਲੰਧਰ ਦੇ ਮੈਂਬਰ ਨਿਯੁਕਤ ਕਰਨ ਸੰਬੰਧੀ ਇਕ ਵੱਖ਼ਰਾ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ।ਇਸੇ ਤਰ੍ਹਾਂ ਇਕ ਹੋਰ ਵੱਖਰੇ ਨੋਟੀਫੀਕੇਸ਼ਨ ਰਾਹੀਂ 5 ਹੋਰ ਆਗੂਆਂ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤ ਕੀਤੇ ਗਏ ਮੈਂਬਰਾਂ ਵਿੱਚ ਸ:ਦਰਸ਼ਨ ਸਿੰਘ ਫ਼ਿਲੌਰ, ਸ੍ਰੀ ਵਿਪਨ ਕੁਮਾਰ ਪਿੰਡ ਚੀਮਾ, ਕਰਤਾਰਪੁਰ, ਸ੍ਰੀ ਰਾਜ ਕੁਮਾਰ ਰਾਜਾ ਭੋਗਪੁਰ, ਸ੍ਰੀ ਸਵਤੰਤਰ ਕੁਮਾਰ ਪਿੰਡ ਜੁਲਕਾ ਆਲਾਪੁਰ ਅਤੇ ਸ:ਜਗਜੀਤ ਸਿੰਘ ਸੰਮੀਪੁਰ, ਜ਼ਿਲ੍ਹਾ ਜਲੰਧਰ ਸ਼ਾਮਿਲ ਹਨ।