ਚੰਡੀਗੜ੍ਹ : ਸੂਬੇ ‘ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਿਆਰੀ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ 24 ਸਤੰਬਰ ਨੂੰ ਸੱਦੀ ਗਈ ਹੈ। ਪੰਜਾਬ ਕਾਂਗਰਸ ਭਵਨ ‘ਚ ਹੋਣ ਵਾਲੀ ਇਸ ਮੀਟਿੰਗ ਦੀ ਅਗਵਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਕੀਤੀ ਜਾਵੇਗੀ ਅਤੇ ਉਨ੍ਹਾਂ ਨਾਲ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਰਹਿਣਗੇ। ਸੂਤਰਾਂ ਮੁਤਾਬਕ ਚਾਰੇ ਵਿਧਾਨ ਸਭਾ ਹਲਕਿਆਂ ਲਈ ਇਕ-ਇਕ ਉਮੀਦਵਾਰ ਦਾ ਨਾਂ ਹਾਈਕਮਾਨ ਨੂੰ ਭੇਜ ਕੇ ਸ਼ਾਇਦ ਮਨਜ਼ੂਰੀ ਲੈ ਲਈ ਗਈ ਹੈ।
ਆਮ ਤੌਰ ‘ਤੇ ਜਿਹੜੇ ਹਲਕਿਆਂ ‘ਚ ਜ਼ਿਮਨੀ ਚੋਣਾਂ ਹੁੰਦੀਆਂ ਹਨ, ਉਨ੍ਹਾਂ ‘ਚ ਹਾਕਮ ਧਿਰ ਅਗਾਊਂ ਵਿਕਾਸ ਕਾਰਜ ਸ਼ੁਰੂ ਕਰਵਾ ਦਿੰਦੀ ਹੈ ਪਰ ਇਨ੍ਹਾਂ ਹਲਕਿਆਂ ‘ਚ ਹਾਕਮ ਧਿਰ ਵਲੋਂ ਕੋਈ ਖਾਸ ਕੰਮਕਾਜ ਕਰਾਉਣ ਦੀ ਰਿਪੋਰਟ ਨਹੀਂ ਹੈ। ਇਸ ਹਾਲਾਤ ‘ਚ ਮੁੱਖ ਮੰਤਰੀ