ਫਗਵਾੜਾ 15 ਜਨਵਰੀ (ਸ਼ਿਵ ਕੋੜਾ) ਨੇੜਲੇ ਭਵਿੱਖ ਵਿਚ ਹੋਣ ਜਾ ਰਹੀਆਂ ਫਗਵਾੜਾ ਕਾਰਪੋਰੇਸ਼ਨ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਵਾਰਡ ਨੰਬਰ 9 ਦੇ ਵਸਨੀਕਾ ਦਾ ਇਕ ਭਰਵਾਂ ਇਕੱਠ ਮੁਹੱਲਾ ਸੁਖਚੈਨ ਨਗਰ ਵਿਚ ਹੋਇਆ। ਇਸ ਮੌਕੇ ਜਿੱਥੇ ਵਾਰਡ ਦੀਆਂ ਮੁਸ਼ਕਲਾਂ ਬਾਰੇ ਵਿਚਾਰਾਂ ਹੋਈਆਂ ਉੱਥੇ ਹੀ ਇਕਜੁਟਤਾ ਨਾਲ ਕਾਂਗਰਸ ਪਾਰਟੀ ਤੋਂ ਮੰਗ ਰੱਖੀ ਗਈ ਕਿ ਇਸ ਵਾਰ ਸੈਣੀ ਬਿਰਾਦਰੀ ਦਾ ਸਨਮਾਨ ਕਰਦੇ ਹੋਏ ਕੁਲਵਿੰਦਰ ਕੌਰ ਸੈਣੀ ਪਤਨੀ ਗੁਰਜੀਤ ਸਿੰਘ ਸੋਨੀ ਸੈਣੀ ਨੂੰ ਉਮੀਦਵਾਰ ਵਜੋਂ ਟਿਕਟ ਦਿੱਤੀ ਜਾਵੇ। ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਰਡ ਨੰਬਰ 9 ਵਿਚ ਕਰੀਬ 70 ਤੋਂ 75 ਫੀਸਦੀ ਅਬਾਦੀ ਸੈਣੀ ਬਿਰਾਦਰੀ ਨਾਲ ਸਬੰਧਤ ਹੈ ਇਸ ਲਈ ਉਹ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਕਾਂਗਰਸ ਹਾਈਕਮਾਂਡ ਤੋਂ ਮੰਗ ਕਰਦੇ ਹਨ ਕਿ ਟਿਕਟ ਦੇਣ ਲੱਗੇ ਸੈਣੀ ਬਿਰਾਦਰੀ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਉਹਨਾਂ ਭਰੋਸਾ ਜਤਾਇਆ ਕਿ ਕਾਂਗਰਸ ਪਾਰਟੀ ਸੈਣੀ ਬਿਰਾਦਰੀ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਪੂਰਾ ਮਾਣ ਸਤਿਕਾਰ ਕਰੇਗੀ। ਇਸ ਮੌਕੇ ਮੇਜਰ ਸਿੰਘ ਸੈਣੀ, ਦਵਿੰਦਰ ਸਿੰਘ ਸੈਣੀ, ਗੁਰਪ੍ਰੀਤ ਸਿੰਘ ਗੋਪੀ, ਗੁਲਜਾਰ ਸਿੰਘ ਇੰਸਪੈਕਟਰ, ਮਨਜੀਤ ਸਿੰਘ, ਜਗਜੀਤ ਸਿੰਘ ਜੱਗੀ, ਜਸਪ੍ਰੀਤ ਸਿੰਘ ਜੱਸਾ, ਦਲਜੀਤ ਸਿੰਘ ਕਾਲਾ, ਸੁਖਦਿਆਲ ਸਿੰਘ, ਅਵਤਾਰ ਸਿੰਘ, ਲਾਡੀ, ਸੋਨੂੰ, ਜਸਵੰਤ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ, ਮਨੋਹਰੀ ਸੈਣੀ, ਸੁਰਿੰਦਰ ਕੌਰ, ਗੁਰਦੇਵ ਕੌਰ, ਹਰਜੀਤ ਕੌਰ, ਗੁਰਦਿਆਲ ਕੌਰ, ਰੀਨਾ ਸੈਣੀ, ਸ਼ੋਭਾ ਸੈਣੀ, ਆਦਿ ਹਾਜਰ ਸਨ।