
ਕਿਸ਼ਨਗੜ੍ਹ 21 ਜੁਲਾਈ (ਗੁਰਦੀਪ ਸਿੰਘ ਹੋਠੀ ਕੈਮਰਾਮੈਨ ਪਰਗਟ ਸਿੰਘ ) ਕਿਸਾਨ ਵਿੰਗ ਕਿਸ਼ਨਗੜ੍ਹ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਅਤੇ ਕਿਸਾਨ ਨਾਲ ਸੰਬੰਧਿਤ ਜੋ ਆਰਡੀਨੈਂਸ ਬਣਾਏ ਗਏ ਹਨ ਇਸ ਨਾਲ ਪੰਜਾਬ ਦੀ ਕਿਸਾਨੀ ਬਿਲਕੁਲ ਬਰਬਾਦ ਹੋ ਜਾਵੇਗੀ l ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਕਾਰਨ ਨਸ਼ਿਆਂ ਅਤੇ ਖੁਦਕੁਸ਼ੀ ਦੇ ਰਸਤੇ ਤੇ ਚੱਲ ਰਿਹਾ ਹੈ l ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਦੀ ਸਪੋਰਟ ਨਾਲ ਕਰਕੇ ਕਿਸਾਨ ਵਿਰੋਧੀ ਹੋਣ ਦਾ ਫ਼ਤਵਾ ਦੇ ਦਿੱਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵਿਧਾਨ ਸਭਾ ਵਿੱਚ ਇਸ ਖ਼ਿਲਾਫ਼ ਮਤਾ ਲਿਆ ਕੇ ਪਾਸ ਨਾ ਕਰਨ ਕੈਪਟਨ ਤੇ ਮੋਦੀ ਦੀ ਆਪਸੀ ਮਿਲੀਭੁਗਤ ਸਾਹਮਣੇ ਆ ਰਹੀ ਹੈ l ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਹੋ ਰਹੇ ਇਸ ਧੱਕੇ ਦੇ ਖਿਲਾਫ ਜੋ ਵੀ ਪਾਰਟੀ ਧਰਨੇ ਮੁਜ਼ਾਹਰੇ ਕਰੇਗੀ ਉਸ ਵਿੱਚ ਪੰਜਾਬ ਸੰਘਰਸ਼ ਕਮੇਟੀ ਪੁਰਜ਼ੋਰ ਸਮਰਥਨ ਕਰੇਗੀ l ਇਸ ਮੌਕੇ ਮੁਕੇਸ਼ ਚੰਦਰ ਰਾਣੀ ਭੱਟੀ ,ਵਾਈਸ ਪ੍ਰਧਾਨ ਦੋਆਬਾ ਸੰਘਰਸ਼ ਕਿਸਾਨ ਕਮੇਟੀ , ਗੁਰਬਖਸ਼ ਸਿੰਘ ਕਮੇਟੀ ਮੈਂਬਰ , ਦਵਿੰਦਰ ਸਿੰਘ ਮੈਂਟਾ ਜਨਰਲ ਸਕੱਤਰ, ਹਰਿੰਦਰ ਸਿੰਘ ਢੀਂਡਸਾ ਰੇਰੂ, ਮੱਖਣ ਸਿੰਘ, ਗੁਰਵਿੰਦਰ ਸਿੰਘ ਸੀਤਲਪੁਰ ,ਹਾਜ਼ਰ ਸਨl