ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੁਆਰਾ 10+1 (ਆਰਟਸ, ਕਾਮਰਸ, ਮੈਡੀਕਲ ਅਤੇ ਨਾਨ-ਮੈਡੀਕਲ) ਦੀਆਂ ਵਿਦਿਆਰਥਣਾਂ ਦੇ ਲਈ ਪ੍ਰਤਿਭਾ ਖੋਜ ਮੁਕਾਬਲੇ ਦਾ  ਆਯੋਜਨ ਕਰਵਾਇਆ ਗਿਆ। ਆਨਲਾਈਨ ਆਯੋਜਿਤ ਹੋਏ ਇਸ ਮੁਕਾਬਲੇ ਦੇ ਵਿੱਚ ਵੱਧ-ਚੜ੍ਹ ਕੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈਂਦੇ  ਹੋਏ ਵਿਦਿਆਰਥਣਾਂ ਨੇ ਸੋਲੋ ਡਾਂਸ, ਸੋਲੋ ਗੀਤ, ਰੰਗੋਲੀ, ਹਾਸਰਸ ਕਵਿਤਾ, ਬੈਸਟ ਆਊਟ ਆਫ਼ ਵੇਸਟ, ਸਟਿੱਲ ਲਾਈਫ, ਲੈਂਡਸਕੇਪ, ਮਾਸਕ ਮੇਕਿੰਗ, ਫੋਟੋਗ੍ਰਾਫੀ, ਸੰਸਕ੍ਰਿਤ ਸੁਲੇਖ , ਸੰਸਕ੍ਰਿਤ ਸਲੋਕ ਉਚਾਰਣ, ਮਾਡਲਿੰਗ, ਬਿਜ਼ਨੈੱਸ ਟਾਇਕੂਨਜ਼, ਸੁਡੋਕੋ, ਵੰਡਰਜ਼ ਆਫ਼  ਸਾਇੰਸਿਜ਼ ਐਟ ਹੋਮ, ਨੈੱਟ ਸੈਵੀ ਆਦਿ ਜਿਹੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਅਤੇ ਸੂਝ-ਬੂਝ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਸੰਬੋਧਿਤ ਹੁੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਨਵੀਆਂ ਆਈਆਂ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲਿਆਂ ਨੂੰ ਆਯੋਜਿਤ ਕਰਨ ਦਾ ਮਕਸਦ ਵਿਦਿਆਰਥਣਾਂ ਦੇ ਅੰਦਰ ਛੁਪੀ  ਹੋਈ ਪ੍ਰਤਿਭਾ ਨੂੰ ਨਿਖਾਰਨ ਅਤੇ ਸੰਵਾਰਨ ਦੇ ਨਾਲ-ਨਾਲ ਉਸ ਨੂੰ ਇਕ ਉੱਚਿਤ ਮੰਚ ਪ੍ਰਦਾਨ ਕਰਨਾ ਹੈ  ਤਾਂ ਜੋ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਅਤੇ ਟੀਮ ਵਿੱਚ ਰਹਿ ਕੇ ਕੰਮ ਕਰਨ ਦੀ ਭਾਵਨਾ ਨੂੰ ਪੈਦਾ ਕੀਤਾ ਜਾ ਸਕੇ। ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਦੇ ਵਿੱਚੋਂ ਸੋਲੋ ਡਾਂਸ ਵਿੱਚ ਪਹਿਲਾ ਸਥਾਨ ਸਰਘੀ (ਆਰਟਸ), ਦੂਸਰਾ ਸਥਾਨ ਸਿਮਰਨ (ਆਰਟਸ) ਅਤੇ ਤੀਸਰਾ ਸਥਾਨ ਹਰਪ੍ਰੀਤ (ਕਾਮਰਸ) ਨੇ ਹਾਸਿਲ ਕੀਤਾ। ਸੋਲੋ ਗੀਤ ਮੁਕਾਬਲੇ ਦੇ ਵਿਚੋਂ ਰਾਜਬੀਰ ਕੌਰ (ਆਰਟਸ) ਪਹਿਲੇ ਸਥਾਨ ਹਰਕੀਰਤ ਕੌਰ (ਨਾਨ-ਮੈਡੀਕਲ), ਦੂਸਰੇ ਸਥਾਨ ਅਤੇ ਸਲੋਨੀ (ਕਾਮਰਸ) ਤੀਸਰੇ ਸਥਾਨ ਤੇ ਰਹੀ। ਇਸ ਦੇ ਨਾਲ ਹੀ ਰੰਗੋਲੀ ਮੁਕਾਬਲਿਆਂ ਦੇ ਵਿਚ ਮਵਨੀਤ ਕੌਰ (ਆਰਟਸ) ਨੇ ਪਹਿਲਾ ਸਥਾਨ ਹਾਸਿਲ ਕੀਤਾ, ਸਿਮਰਨ ਕੌਰ (ਮੈਡੀਕਲ) ਦੂਸਰੇ ਸਥਾਨ ‘ਤੇ ਰਹੀ ਅਤੇ ਤੀਸਰਾ  ਸਥਾਨ ਵੰਸ਼ਿਕਾ (ਨਾਨ-ਮੈਡੀਕਲ) ਨੇ ਹਾਸਿਲ ਕੀਤਾ। ਬੈਸਟ ਆਊਟ ਆਫ਼ ਵੇਸਟ ਮੁਕਾਬਲੇ ਦੇ ਵਿਚੋਂ ਜੈਸਮੀਨ ਕੌਰ (ਮੈਡੀਕਲ) ਪਹਿਲੇ, ਸਿਮਰਨ ਕੌਰ (ਮੈਡੀਕਲ) ਦੂਸਰੇ ਅਤੇ ਅੰਸ਼ਿਕਾ (ਮੈਡੀਕਲ) ਤੀਸਰੇ ਸਥਾਨ ‘ਤੇ ਰਹੀਆਂ ਜਦਕਿ ਹਾਸਰਸ ਕਵਿਤਾ (ਅੰਗਰੇਜ਼ੀ) ਮੁਕਾਬਲੇ ਦੇ ਵਿੱਚ ਪਹਿਲਾ ਸਥਾਨ ਜਸਮੀਤ ਕੌਰ(ਆਰਟਸ) ,ਦੂਸਰਾ ਅਗਮਪ੍ਰੀਤ ਕੌਰ (ਆਰਟਸ ) ਅਤੇ ਤੀਸਰਾ ਗੁਰਸ਼ਰਨਜੀਤ ਕੌਰ (ਕਾਮਰਸ) ਨੇ ਹਾਸਿਲ ਕੀਤਾ। ਹਾਸਰਸ ਕਵਿਤਾ (ਹਿੰਦੀ) ਮੁਕਾਬਲੇ ਦੇ ਵਿੱਚ ਪ੍ਰਿਯੰਕਾ (ਆਰਟਸ) ਪਹਿਲੇ ਅਤੇ ਮੁਧਿਤਾ (ਆਰਟਸ) ਦੂਸਰੇ ਸਥਾਨ ‘ਤੇ ਰਹੀ। ਇਸ ਦੇ ਨਾਲ ਹੀ ਹਾਸਰਸ ਕਵਿਤਾ (ਪੰਜਾਬੀ) ਦੇ ਵਿਚ ਬਾਬਨਪ੍ਰੀਤ ਕੌਰ (ਆਰਟਸ) ਨੇ ਪਹਿਲਾ ਸਥਾਨ ਹਾਸਿਲ ਕੀਤਾ, ਸਿਮਰਨ ਸ਼ਰਮਾ (ਆਰਟਸ) ਦੂਸਰੇ ਸਥਾਨ ‘ਤੇ ਅਤੇ ਮਨਵੀਰ ਕੌਰ (ਕਾਮਰਸ) ਤੀਸਰੇ ਸਥਾਨ ‘ਤੇ ਰਹੀ। ਸਟਿੱਲ ਲਾਈਫ ਮੁਕਾਬਲੇ ਦੇ ਵਿੱਚੋਂ ਭੂਮੀ (ਆਰਟਸ) ਪਹਿਲੇ, ਰੀਆ (ਆਰਟਸ) ਦੂਸਰੇ ਅਤੇ ਲਵਪ੍ਰੀਤ ਕੌਰ (ਮੈਡੀਕਲ) ਤੀਸਰੇ ਸਥਾਨ ਤੇ ਰਹੀ। ਲੈਂਡਸਕੇਪ ਮੁਕਾਬਲਿਆਂ ਦੇ ਵਿੱਚ ਪਹਿਲਾ ਸਥਾਨ ਸ਼੍ਰੇਆ (ਆਰਟਸ) ਨੇ ਹਾਸਿਲ ਕੀਤਾ। ਲਵਪ੍ਰੀਤ ਕੌਰ (ਮੈਡੀਕਲ) ਦੂਸਰੇ ਸਥਾਨ ‘ਤੇ ਰਹੀ ਅਤੇ ਸਿਮਰਨ ਕੌਰ (ਮੈਡੀਕਲ) ਨੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਮਾਸਕ ਮੇਕਿੰਗ ਮੁਕਾਬਲੇ ਦੇ ਵਿੱਚ ਜਸ਼ਨਦੀਪ ਕੌਰ (ਆਰਟਸ) ਨੇ ਪਹਿਲਾ, ਕਸ਼ਿਸ਼  (ਕਾਮਰਸ) ਨੇ ਦੂਸਰਾ ਅਤੇ ਸਿਮਰਨ ਕੌਰ (ਮੈਡੀਕਲ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਫੋਟੋਗ੍ਰਾਫੀ ਮੁਕਾਬਲੇ ਦੇ ਵਿੱਚ ਸਿਮਰਨ ਸ਼ਰਮਾ (ਆਰਟਸ) ਪਹਿਲੇ ਹਰਮਨਜੋਤ ਕੌਰ (ਨਾਨ-ਮੈਡੀਕਲ) ਦੂਸਰੇ ਅਤੇ ਜੈਸਮੀਨ ਕੌਰ (ਮੈਡੀਕਲ) ਤੀਸਰੇ ਸਥਾਨ ‘ਤੇ ਰਹੀ। ਸੰਸਕ੍ਰਿਤ ਸੁਲੇਖ ਮੁਕਾਬਲੇ ਦੇ ਵਿੱਚ ਰਿਤਿਕਾ (ਮੈਡੀਕਲ) ਨੇ ਪਹਿਲਾ, ਵੰਸ਼ਿਕਾ (ਨਾਨ-ਮੈਡੀਕਲ) ਨੇ ਦੂਸਰਾ ਅਤੇ ਗੁਰਜੋਤ ਕੌਰ (ਮੈਡੀਕਲ) ਅਤੇ ਟੀਜ਼ਲ (ਨਾਨ- ਮੈਡੀਕਲ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੰਸਕ੍ਰਿਤ ਸਲੋਕ ਉਚਾਰਣ ਮੁਕਾਬਲਿਆਂ ਦੇ ਵਿਚ ਪਹਿਲਾ ਸਥਾਨ ਰਿਤਿਕਾ ਨੇ ਹਾਸਲ ਕੀਤਾ। ਬਿਜ਼ਨਸ ਟਾਇਕੂਨਜ਼ ਮੁਕਾਬਲਿਆਂ ਦੇ ਵਿੱਚ ਭਵਨਪ੍ਰੀਤ ਕੌਰ (ਕਾਮਰਸ) ਪਹਿਲੇ ਸਥਾਨ ‘ਤੇ ਰਹੀ, ਸਿਮਰਨ ਸ਼ਰਮਾ (ਆਰਟਸ) ਦੂਸਰੇ ਸਥਾਨ ‘ਤੇ ਅਤੇ ਅੰਸ਼ਿਕਾ (ਮੈਡੀਕਲ) ਤੀਸਰੇ ਸਥਾਨ ‘ਤੇ ਰਹੀ। ਸੂਡੋਕੋ ਦੇ ਵਿਚ ਕੰਨਨ (ਨਾਨ- ਮੈਡੀਕਲ) ਨੇ ਪਹਿਲਾ ਸਥਾਨ ਹਾਸਿਲ ਕੀਤਾ, ਜੰਨਤ (ਨਾਨ ਮੈਡੀਕਲ) ਦੂਸਰੇ ਅਤੇ ਵੰਸ਼ਿਕਾ (ਨਾਨ ਮੈਡੀਕਲ) ਤੀਸਰੇ ਸਥਾਨ ‘ਤੇ  ਰਹੀ। ਵੰਡਰਜ਼ ਆਫ਼ ਸਾਇੰਸਿਜ਼ ਐਟ ਹੋਮ ਮੁਕਾਬਲੇ ਦੇ ਵਿੱਚ ਮੈਡੀਕਲ ਦੀ ਸਿਮਰਨਜੋਤ ਕੌਰ ਨੇ ਪਹਿਲਾ ਵੰਸ਼ਿਕਾ ਅਤੇ ਸਵਲੀਨ (ਮੈਡੀਕਲ) ਨੇ ਦੂਸਰਾ ਅਤੇ ਸਿਮਰਨ ਕੌਰ (ਨਾਨ-ਮੈਡੀਕਲ) ਤੇ ਰਾਜਦੀਪ ਕੌਰ (ਮੈਡੀਕਲ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਨੈੱਟ ਸੈਵੀ ਮੁਕਾਬਲੇ ਦੇ ਨਤੀਜਿਆਂ ਦੇ ਵਿੱਚ ਰਿਤਿਕਾ (ਮੈਡੀਕਲ) ਪਹਿਲੇ ਸਥਾਨ ‘ਤੇ ਰਹੀ, ਮੁਸਕਾਨ (ਨਾਨ- ਮੈਡੀਕਲ) ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਸਿਮਰਨ ਸ਼ਰਮਾ ਆਰਟਸ ਨੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਮਾਡਲਿੰਗ ਦੇ ਵਿੱਚ  ਸਰਘੀ (ਆਰਟਸ) ਨੂੰ ਮਿਸ ਫਰੈਸ਼ਰ ਚੁਣਿਆ ਗਿਆ ਅਤੇ ਫਸਟ ਰਨਰਜ਼ਅਪ ਤ੍ਰਿਸ਼ਠਾ (ਕਾਮਰਸ) ਅਤੇ ਸੈਕਿੰਡ ਰਨਰਜ਼ਅੱਪ ਸਿਮਰਨਜੋਤ ਕੌਰ (ਮੈਡੀਕਲ) ਰਹੀਆਂ।  ਇਸ ਤੋਂ ਇਲਾਵਾ ਮਿਸ ਐਲੀਗੈਂਟ ਦਾ ਖਿਤਾਬ ਧਿਤੀ (ਕਾਮਰਸ) ਨੂੰ ਦਿੱਤਾ ਗਿਆ। ਮਿਸ ਚਾਰਮਿੰਗ ਭੂਮੀ (ਆਰਟਸ) ਰਹੀ। ਮਿਸ ਬਿਊਟੀਫੁਲ ਸਮਾਈਲ ਰਹਿਤਪ੍ਰੀਤ ਕੌਰ (ਕਾਮਰਸ)  ਅਤੇ ਮਿਸ ਕਾਨਫੀਡੈਂਟ ਗੁਰਸ਼ਰਨਜੀਤ ਕੌਰ (ਕਾਮਰਸ) ਨੂੰ ਚੁਣਿਆ ਗਿਆ। ਮੈਡਮ ਪ੍ਰਿੰਸੀਪਲ ਨੇ ਸਮੂਹ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਪ੍ਰੋਗਰਾਮ  ਦੇ ਸਫਲ ਆਯੋਜਨ ਦੇ ਲਈ ਸ੍ਰੀਮਤੀ ਵੀਨਾ ਦੀਪਕ, ਕੋਆਰਡੀਨੇਟਰ, ਕੇ.ਐਮ.ਵੀ. ਕਾਲਜੀਏਟ ਸਕੂਲ ਦੇ ਨਾਲ-ਨਾਲ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ  ਕੀਤੀ ।