
ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੇਸ਼ ਭਰ ਦੇ ਕੁਝ ਸਰਵੋਤਮ ਕਾਲਜਾਂ ਵਿੱਚੋਂ ਇੱਕ ਹੈ ਜੋ ਵਿਦਿਆਰਥਣਾਂ ਦੇ ਅਕੈਡਮਿਕ ਵਿਕਾਸ ਲਈ ਹੀ
ਨਹੀਂ ਸਗੋਂ ਸਪੋਰਟਸ ਦੇ ਖੇਤਰ ਵਿੱਚ ਵੀ ਵੱਖਰੀ ਪਛਾਣ ਬਣਾਉਣ ਲਈ ਇੱਕ ਵਿਸ਼ੇਸ਼ ਮਾਹੌਲ ਪ੍ਰਦਾਨ ਕਰਦਾ ਹੈ। ਖੇਡਾਂ ਦੇ ਖੇਤਰ
ਵਿੱਚ ਮਾਰੀਆਂ ਮੱਲਾਂ ਦੀ ਲਡ਼ੀ ਨੂੰ ਅੱਗੇ ਤੋਰਦੇ ਹੋਏ ਕੇ. ਐਮ.ਵੀ. ਦੀ ਰਾਮ ਕੁਮਾਰੀ, ਬੀ. ਏ. ਸਮੈਸਟਰ ਪੰਜਵਾਂ ਨੇ ਹਾਫ ਮੈਰਾਥਨ
(ਓਪਨ ਸਟੇਟ ਚੈਂਪੀਅਨਸ਼ਿਪ) ਵਿੱਚੋਂ ਗੋਲਡ ਮੈਡਲ ਅਤੇ ਨਕਦੀ ਇਨਾਮ ਪ੍ਰਾਪਤ ਕਰਕੇ ਵਿਦਿਆਲਾ ਦਾ ਨਾਂ ਰੌਸ਼ਨ ਕੀਤਾ। ਇਸ
ਹਾਫ ਮੈਰਾਥਨ ਦੌਰਾਨ ਰਾਮ ਕੁਮਾਰੀ ਨੇ 21 ਕਿਲੋਮੀਟਰ ਦੀ ਦੂਰੀ 1:24:45 ਸਮਾਂ ਅਵਧੀ ਵਿੱਚ ਪੂਰੀ ਕੀਤੀ। ਵਿਦਿਆਲਾ
ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਵਿਸ਼ੇਸ਼ ਪ੍ਰਾਪਤੀ ਲਈ ਰਾਮ ਕੁਮਾਰੀ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ
ਕੇ.ਐਮ.ਵੀ. ਵਿਖੇ ਖਿਡਾਰੀਆਂ ਨੂੰ ਜਿੱਥੇ ਉਚਿਤ ਕੋਚਿੰਗ ਪ੍ਰਦਾਨ ਕਰਨ ਦੇ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ ਉੱਥੇ ਨਾਲ ਹੀ
ਉਨ੍ਹਾਂ ਨੂੰ ਸਿੱਖਿਆ, ਹੋਸਟਲ, ਮੈਸ ਅਤੇ ਟਰਾਂਸਪੋਰਟ ਸੇਵਾਵਾਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਵਿਦਿਆਲਾ ਵਿਖੇ
ਸਥਾਪਤ ਸਟੇਟ- ਆਫ- ਦੀ-ਆਰਟ ਜਿਮਨੇਜ਼ੀਅਮ, ਹੈਲਥ ਕਲੱਬ, ਸਵਿਮਿੰਗ ਪੂਲ ਅਤੇ ਪਲੇਅ ਗਰਾਊਂਡਜ਼ ਖਿਡਾਰਨਾਂ ਦੇ
ਰੋਜ਼ਾਨਾ ਅਭਿਆਸ ਵਿੱਚ ਵਿਸ਼ੇਸ਼ ਮਦਦਗਾਰ ਸਾਬਿਤ ਹੁੰਦੇ ਹਨ ਅਤੇ ਇਨ੍ਹਾਂ ਸਭ ਸੁਵਿਧਾਵਾਂ ਸਦਕਾ ਹੀ ਅਜਿਹੀਆਂ ਸਫਲਤਾਵਾਂ
ਖਿਡਾਰਨਾਂ ਹਿੱਸੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇ.ਐਮ.ਵੀ. ਦੁਆਰਾ ਖਿਡਾਰਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਵਿਕਸਿਤ ਹੁੰਦਿਆਂ
ਵੇਖਣ ਲਈ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਖਾਸ ਸਫਲਤਾ ਦੇ
ਲਈ ਡਾ. ਦਵਿੰਦਰ ਸਿੰਘ, ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਅਥਲੈਟਿਕ ਕੋਚ ਸ੍ਰੀ ਨਰਿੰਦਰ ਸਿੰਘ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ
ਕੀਤੀ।