ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਦੇ ਅਨੁਸਾਰ
ਪੰਜਾਬ ਦੇ ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਅਨੁਸਾਰ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗ
ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਸਦਾ ਵਿਦਿਆਰਥਣਾਂ ਨੂੰ ਸਿੱਖਿਆ ਦੇ
ਨਾਲ-ਨਾਲ ਖੋਜ ਦੇ ਖੇਤਰ ਵਿੱਚ ਵੀ ਨਿਰੰਤਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਰਹਿੰਦਾ ਹੈ। ਇਸ ਹੀ ਪ੍ਰੇਰਨਾ ਅਤੇ
ਉਤਸ਼ਾਹ ਸਦਕਾ ਵਿਦਿਆਲਾ ਦੀ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ ਫਿਜ਼ਿਕਸ ਦੀ ਵਿਦਿਆਰਥਣ ਸੰਦੀਪ ਕੌਰ
ਵਿਦਿਆਰਥਣ ਅੰਤਰਰਾਸ਼ਟਰੀ ਪੱਧਰ 'ਤੇ ਆਈ. ਸੀ.ਟੀ. ਪੀ. ਈ. ਐਨ. ਈ. ਏ., ਇਟਲੀ ਵਿਖੇ ਛੇ ਮਹੀਨੇ ਦੇ ਰਿਸਰਚ ਟ੍ਰੇਨਿੰਗ
ਪ੍ਰੋਗਰਾਮ ਦੇ ਲਈ ਚੁਣੀ ਗਈ। ਇਸ ਪ੍ਰੋਗਰਾਮ ਲਈ ਜਿਥੇ ਵਿਦਿਆਰਥਣ ਨੂੰ ਚੰਗੀ ਫੈਲੋਸ਼ਿਪ ਮਿਲੀ ਉਥੇ ਨਾਲ ਹੀ ਉਸ ਨੂੰ
ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ 'ਤੇ ਟ੍ਰੈਵਲ ਕਰਨ, ਜਿਸ ਵਿਚ ਜੀਵਨ ਬੀਮਾ ਵੀ ਸ਼ਾਮਲ ਹੈ, ਜਿਹੀ ਸੁਵਿਧਾ ਵੀ ਪ੍ਰਾਪਤ ਹੋਈ।
ਵਰਨਣਯੋਗ ਹੈ ਕਿ ਕੇ.ਐੱਮ.ਵੀ. ਤੋਂ ਬੀ.ਐਸ.ਸੀ. ਨਾਨ ਮੈਡੀਕਲ ਅਤੇ ਐਮ.ਐਸ.ਸੀ. ਫਿਜ਼ਿਕਸ ਦੀ ਪੜ੍ਹਾਈ ਕਰਨ ਤੋਂ ਬਾਅਦ
ਪੀ.ਐੱਚ.ਡੀ. ਕਰ ਰਹੀ ਵਿਦਿਆਰਥਣ ਸੰਦੀਪ ਕੌਰ ਇਸ ਤੋਂ ਪਹਿਲਾਂ ਆਈ. ਏ.ਐਨ.ਐਸ. ਸਮਰ ਸਕੂਲ ਦੇ ਲਈ ਅਰਜ਼ੀ ਭੇਜਣ
ਤੋਂ ਇਲਾਵਾ ਜਾਮੀਆ ਮਿਲੀਆ ਇਸਲਾਮੀਆ ਇੰਸਟੀਚਿਊਟ, ਦਿੱਲੀ ਵਿਖੇ ਵੀ ਦੋ ਮਹੀਨੇ ਦੇ ਸਮਰ ਟ੍ਰੇਨਿੰਗ ਪ੍ਰੋਗਰਾਮ ਲਈ ਚੁਣੀ ਜਾ
ਚੁੱਕੀ ਹੈ। ਪੀ.ਐੱਚ.ਡੀ. ਦੌਰਾਨ ਉਸ ਨੂੰ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਅਤੇ ਭਾਵਾ ਅਟੌਮਿਕ ਰਿਸਰਚ ਸੈਂਟਰ
ਵਿਖੇ ਕੰਮ ਕਰਨ ਦਾ ਮੌਕਾ ਮਿਲਿਆ ਜਿੱਥੇ ਉਸ ਨੇ ਅਜਿਹੇ ਗਲਾਸਿਜ਼ ਤਿਆਰ ਕਰਨ ਲਈ ਮਿਹਨਤ ਕੀਤੀ ਜੋ ਆਪਟੀਕਲ
ਡਿਵਾਈਸਿਜ਼ ਵਿਚੋਂ ਲੇਜ਼ਰ ਐਕਟਿਵ ਮੀਡੀਅਮ ਅਤੇ ਵ੍ਹਾਈਟ ਲਾਈਟ ਐਮੀਰਟਰਜ਼ ਅਤੇ ਨਿਊਕਲੀਅਰ ਰੇਡੀਏਸ਼ਨ ਖ਼ਿਲਾਫ਼
ਪਾਰਦਰਸ਼ੀ ਸ਼ੀਲਡ ਵਜੋਂ ਵਰਤੇ ਜਾ ਸਕਣ। ਇਸ ਤੋਂ ਇਲਾਵਾ ਉਸਨੂੰ ਗੁਜਰਾਤ ਬੋਰੋਸਿਲ, ਬਰੂਚ ਤੋਂ ਵੀ ਕੇ. ਐਮ.ਵੀ.
ਇੰਟਰਨਸ਼ਿਪ ਪ੍ਰੋਗਰਾਮ ਦਾ ਹਿੱਸਾ ਬਣਾਉਣ ਦਾ ਮੌਕਾ ਮਿਲਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ
ਹੋਣਹਾਰ ਵਿਦਿਆਰਥਣ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਵਿਖੇ ਸਦਾ ਵਿਦਿਆਰਥਣਾਂ ਨੂੰ ਖੋਜ ਦੇ
ਖੇਤਰ ਵਿੱਚ ਅੱਗੇ ਵਧਦੇ ਹੋਏ ਆਪਣੇ ਆਪ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਕੰਮ ਕਰਨ ਲਈ
ਪ੍ਰੇਰਿਤ ਕੀਤਾ ਜਾਂਦਾ ਰਹਿੰਦਾ ਹੈ। ਵਿਦਿਆਰਥਣ ਸੰਦੀਪ ਕੌਰ ਦੀ ਸਫ਼ਲਤਾ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਸੰਸਥਾ ਦੁਆਰਾ
ਵਿਦਿਆਰਥਣਾਂ ਵਿਚ ਵਿਗਿਆਨਕ ਸੋਚ ਨੂੰ ਪੈਦਾ ਕਰਨ ਦੇ ਨਾਲ-ਨਾਲ ਖੋਜ ਨੂੰ ਪ੍ਰਫੁਲਿਤ ਕਰਨ ਲਈ ਸਦਾ ਗੰਭੀਰ ਉਪਰਾਲੇ ਕੀਤੇ
ਜਾਂਦੇ ਹਨ। ਇਸ ਦੇ ਨਾਲ ਹੀ ਸੰਦੀਪ ਕੌਰ ਨੇ ਆਪਣੀਆਂ ਇਨ੍ਹਾਂ ਵਿਸ਼ੇਸ਼ ਪ੍ਰਾਪਤੀਆਂ ਦੇ ਲਈ ਮੈਡਮ ਪ੍ਰਿੰਸੀਪਲ ਦੁਆਰਾ ਪ੍ਰਦਾਨ ਕੀਤੇ
ਜਾਂਦੇ ਉਤਸ਼ਾਹ ਅਤੇ ਫਿਜ਼ਿਕਸ ਵਿਭਾਗ ਦੇ ਅਧਿਆਪਕਾਂ ਸ੍ਰੀਮਤੀ ਪਰਮਿੰਦਰ ਕੌਰ, ਡਾ. ਗੋਪੀ ਸ਼ਰਮਾ, ਡਾ. ਨੀਤੂ ਚੋਪਡ਼ਾ ਅਤੇ
ਸਮੂਹ ਸਟਾਫ ਮੈਂਬਰਾਂ ਦੁਆਰਾ ਪ੍ਰਦਾਨ ਕੀਤੇ ਗਏ ਉਚਿਤ ਮਾਰਗਦਰਸ਼ਨ ਦੇ ਲਈ ਧੰਨਵਾਦ ਵਿਅਕਤ ਕੀਤਾ।