ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੋਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ
ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜਨੈਸ
ਐਡਮਨਿਸਟ੍ਰੇਸ਼ਨ ਦੁਆਰਾ ਕੇ.ਐਮ. ਵੀ. ਇੰਟਰਨੈਸ਼ਨਲ ਸੀਰੀਜ਼ (ਕਾਮਰਸ ਚੈਪਟਰ) ਦਾ ਸਫਲ ਆਯੋਜਨ ਕਰਵਾਇਆ ਗਿਆ।
ਡਾ. ਜ਼ੈਨੇਟ ਗਾਰੰਟੀ, ਮੁਖੀ, ਰਿਸਰਚ ਸੈਂਟਰ, ਐਸੋਸੀਏਟ ਪ੍ਰੋਫ਼ੈਸਰ, ਸਕੂਲ ਆਫ ਬਿਜ਼ਨੈੱਸ, ਸਿਟੀ ਯੂਨਿਟੀ ਕਾਲਜ, ਨਿਕੋਸੀਆ,
ਸਾਈਪ੍ਰਸ ਮਾਡਰਨ ਮਾਰਕੀਟਿੰਗ ਅਪ੍ਰੋਚਿਜ਼ ਵਿਸ਼ੇ ਨਾਲ ਵਿਦਿਆਰਥਣਾਂ ਦੇ ਰੂਬਰੂ ਹੋਏ। 300 ਤੋਂ ਵੀ ਵੱਧ ਵਿਦਿਆਰਥਣਾਂ ਦੀ
ਸ਼ਮੂਲੀਅਤ ਵਾਲੇ ਇਸ ਆਨਲਾਈਨ ਆਯੋਜਨ ਦੌਰਾਨ ਸੰਬੋਧਿਤ ਹੁੰਦੇ ਹੋਏ ਡਾ. ਜ਼ੈਨੇਟ ਨੇ ਆਧੁਨਿਕ ਮਾਰਕੀਟਿੰਗ ਦੀ ਧਾਰਨਾ
ਸਪਸ਼ਟ ਕਰਦੇ ਹੋਏ ਇਸ ਨੂੰ ਟੈਕਨਾਲੋਜੀ ਆਧਾਰਿਤ ਦੱਸਿਆ ਜਿਸ ਵਿੱਚ ਨਵੀਨਤਾ ਅਤੇ ਸਿਰਜਣਾਤਮਕਤਾ ਦੀ ਜ਼ਰੂਰਤ ਅਹਿਮ
ਹੈ। ਮਾਰਕੀਟਿੰਗ ਦੀਆਂ ਚਾਰ ਧਾਰਨਾਵਾਂ ਪਲੇਸ, ਪ੍ਰਾਈਸ, ਪ੍ਰਮੋਸ਼ਨ ਅਤੇ ਪ੍ਰੋਡਕਟ ਨੂੰ ਉਨ੍ਹਾਂ ਉਦਾਹਰਨਾਂ ਅਤੇ ਕੇਸ ਸਟੱਡੀਜ਼ ਦੀ
ਸਹਾਇਤਾ ਨਾਲ ਵਿਸਥਾਰ ਸਹਿਤ ਵਿਲੱਖਣਤਾ ਨਾਲ ਬਿਆਨ ਕੀਤਾ। ਇਸਦੇ ਨਾਲ ਹੀ ਪਰੰਪਰਾਗਤ ਮਾਰਕੀਟਿੰਗ ਦੀਆਂ
ਕਮੀਆਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਮਾਰਕੀਟਿੰਗ ਦੀਆਂ ਸਮਕਾਲੀ ਧਾਰਨਾਵਾਂ ਜਿਵੇਂ:- ਇੰਟੇਗ੍ਰੇਟਿਡ ਮਾਰਕੀਟਿੰਗ
ਕਮਿਊਨੀਕੇਸ਼ਨ, ਲਾਈਫ ਸਟਾਈਲ ਮਾਰਕੀਟਿੰਗ, ਵੈਲਿਯੂ ਕੋ ਕ੍ਰਿਏਸ਼ਨ, ਬਜ਼ ਮਾਰਕੀਟਿੰਗ, ਐਕਸਪੈਰੀਮੈਂਟਲ ਮਾਰਕੀਟਿੰਗ,
ਕੰਟੈਂਟ ਮਾਰਕੀਟਿੰਗ, ਗੁਰੀਲਾ ਮਾਰਕੀਟਿੰਗ ਆਦਿ ਨੂੰ ਵੀ ਪਰਿਭਾਸ਼ਿਤ ਕੀਤਾ। ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਸਮੂਹ
ਪ੍ਰਤੀਭਾਗੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਤਸੱਲੀਬਖਸ਼ ਢੰਗ ਨਾਲ ਦਿੱਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ
ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਸਿੱਖਿਆ
ਦਾ ਵਿਸ਼ਵ ਪੱਧਰੀ ਮੰਗਾਂ ਦੇ ਅਨੁਸਾਰ ਹੋਣਾ ਸਮੇਂ ਦੀ ਜ਼ਰੂਰਤ ਹੈ ਅਤੇ ਕੰਨਿਆ ਮਹਾਂ ਵਿਦਿਆਲਾ ਦੁਆਰਾ ਸਫ਼ਲਤਾਪੂਰਵਕ ਚਲਾਈ
ਜਾ ਰਹੀ ਇੰਟਰਨੈਸ਼ਨਲ ਸੀਰੀਜ਼ ਇਸ ਦਿਸ਼ਾ ਵੱਲ ਇੱਕ ਸਾਰਥਕ ਕਦਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾ. ਜ਼ੈਨੇਟ ਦੁਆਰਾ
ਵਿਦਿਆਰਥਣਾਂ ਨੂੰ ਸਬੰਧਿਤ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਧੰਨਵਾਦ ਵਿਅਕਤ ਕੀਤਾ ਅਤੇ ਨਾਲ ਹੀ
ਇਸ ਸਫਲ ਆਯੋਜਨ ਦੇ ਲਈ ਕਾਮਰਸ ਵਿਭਾਗ ਮੁਖੀ ਡਾ. ਨੀਰਜ ਮੈਣੀ, ਸ੍ਰੀਮਤੀ ਰਸ਼ਮੀ ਸ਼ਰਮਾ ਅਤੇ ਡਾ. ਸਬੀਨਾ ਬੱਤਰਾ ਦੇ
ਨਾਲ-ਨਾਲ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।