ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021 ਵਿੱਚੋਂ ਟੌਪ ਨੈਸ਼ਨਲ
ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦਾ ਸ਼ਾਨਦਾਰ ਪਲੇਸਮੈਂਟ
ਸੈੱਲ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨ ਦੇ ਲਈ ਨਿਰੰਤਰ ਸਰਗਰਮ ਰਹਿੰਦਾ ਹੈ। ਇਕ ਹੋਰ ਵੱਡੀ ਸਫਲਤਾ
ਹਾਸਿਲ ਕਰਦੇ ਹੋਏ ਵਿਦਿਆਲਾ ਦੇ ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਅੰਤਰਗਤ ਸਫਲਤਾਪੂਰਵਕ ਚਲਾਏ ਜਾ ਰਹੇ ਬੀ.ਵੌਕ ਐਨੀਮੇਸ਼ਨ
ਪ੍ਰੋਗਰਾਮ ਦੀਆਂ ਵਿਦਿਆਰਥਣਾਂ ਉੱਘੀਆਂ ਪ੍ਰਕਾਸ਼ਨ ਕੰਪਨੀਆਂ ਦੇ ਵਿੱਚ ਪ੍ਰੀ ਪਲੇਸਮੈਂਟ ਆਫਰ ਹਾਸਿਲ ਕਰਨ ਵਿੱਚ ਸਫਲ
ਰਹੀਆਂ ਹਨ। ਇਨ੍ਹਾਂ ਵਿਦਿਆਰਥਣਾਂ ਨੇ ਇਨ੍ਹਾਂ ਕੰਪਨੀਆਂ ਦੇ ਵਿੱਚ ਵਜ਼ੀਫ਼ਾ ਆਧਾਰਤ ਇਨਟਰਨਸ਼ਿਪ ਸਫਲਤਾਪੂਰਵਕ ਪੂਰੀ ਕਰ
ਕੇ ਐਨੀਮੇਟਰ ਅਤੇ ਗ੍ਰਾਫਿਕ ਡਿਜ਼ਾਈਨਰ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਵਿਦਿਆਲਾ ਪ੍ਰਿੰਸੀਪਲ ਪ੍ਰੋ.
ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਸਫਲਤਾ ਦੇ ਲਈ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ
ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਗੱਲ ਕਰਦਿਆਂ ਹੋਇਆਂ ਉਨ੍ਹਾਂ ਦੱਸਿਆ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ
ਵਿਦਿਆਰਥਣਾਂ ਦੇ ਕਿੱਤਾਮੁਖੀ ਵਿਕਾਸ ਦੇ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ
ਵਿਦਿਆਲਾ ਦਾ ਪਲੇਸਮੈਂਟ ਰਿਕਾਰਡ ਹੋਰਨਾਂ ਨਾਲੋਂ ਉੱਚ ਅਤੇ ਵੱਖਰਾ ਹੈ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡੀ.ਡੀ.ਯੂ.
ਕੌਸ਼ਲ ਕੇਂਦਰ ਦੁਆਰਾ ਨਿਰੰਤਰ ਵਿਦਿਆਰਥਣਾਂ ਨੂੰ ਅਤਿ ਆਧੁਨਿਕ ਹੁਨਰ ਆਧਾਰਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ
ਉਹ ਆਪਣੇ ਖੇਤਰ ਵਿਚ ਆਪਣਾ ਚੰਗਾ ਨਾਮ ਬਣਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ
ਵਿਦਿਆਲਾ ਦੀ ਪਲੇਸਮੈਂਟ ਸੈੱਲ ਅਤੇ ਐਨੀਮੇਸ਼ਨ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।