ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਬੌਟਨੀ ਦੁਆਰਾ ਵਿਸ਼ਵ ਮਸ਼ਰੂਮ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਈ-ਫੋਟੋਗ੍ਰਾਫੀ, ਪੇਂਟਿੰਗ/ਡਰਾਇੰਗ, ਨਿਬੰਧ ਲੇਖਣ, ਈ-ਪੋਸਟਰ ਅਤੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਆਦਿ ਜਿਹੇ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਨੇ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਮਸ਼ਰੂਮ ਅਤੇ ਇਸ ਦੀਆਂ ਵਿਭਿੰਨ ਪ੍ਰਜਾਤੀਆਂ ਤੋਂ ਇਲਾਵਾ ਇਸ ਦੇ ਫ਼ਾਇਦਿਆਂ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਆਪਣੀ ਕਲਾਤਮਕ ਸੂਝ-ਬੂਝ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਵਿਭਾਗ ਦੇ ਅਧਿਆਪਕਾਂ ਦੁਆਰਾ ਫਨਟਾਸਟਿਕ ਫੰਗੀ ਵਿਸ਼ੇ ‘ਤੇ ਵਿਦਿਆਰਥਣਾਂ ਨੂੰ ਮਹੱਤਵਪੂਰਨ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ।ਈ- ਫੋਟੋਗ੍ਰਾਫੀ ਮੁਕਾਬਲੇ ਵਿੱਚੋਂ ਸਿਮਰਨ ਜਸਵਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸ਼ੀਰੀਨ ਦੂਸਰੇ ਸਥਾਨ ‘ਤੇ ਰਹੀ। ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਮੁਕਾਬਲੇ ਵਿੱਚੋਂ ਉਰਵਸ਼ੀ ਪਹਿਲੇ, ਅੰਮ੍ਰਿਤਾ ਅਤੇ ਸ਼ਰੁਤੀ ਦੂਸਰੇ ਅਤੇ ਸਬਾ ਸਲਾਰੀਆ ਦੇ ਨਾਲ-ਨਾਲ ਅਕ੍ਰਿਤ ਅਤੇ ਪਲਕ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਪੋਸਟਰ ਮੁਕਾਬਲੇ ਵਿੱਚੋਂ ਸ਼ੀਰੀਨ ਨੇ ਪਹਿਲਾ, ਅੰਸ਼ਿਕਾ ਦੂਬੇ ਨੇ ਦੂਸਰਾ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਨਿਬੰਧ ਲੇਖਣ ਮੁਕਾਬਲੇ ਵਿੱਚੋਂ ਅਰਸ਼ਦੀਪ ਕੌਰ ਪਹਿਲੇ, ਰਾਜਬੀਰ ਕੌਰ ਦੂਸਰੇ ਅਤੇ ਸ਼ਰਨ ਤੀਸਰੇ ਸਥਾਨ ‘ਤੇ ਰਹੀ ਜਦਕਿ ਡਰਾਇੰਗ ਅਤੇ ਪੇਂਟਿੰਗ ਮੁਕਾਬਲਿਆਂ ਵਿੱਚੋਂ ਪਾਇਲ ਅਤੇ ਨੇਹਾ ਨੇ ਪਹਿਲਾ, ਪ੍ਰਿਆ, ਸ਼ੀਰੀਨ ਅਤੇ ਸ਼ੁਭਨੀਤ ਨੇ ਦੂਸਰਾ ਅਤੇ ਮੁਸਕਾਨ, ਰਾਧਿਕਾ ਅਤੇ ਨਿਵੇਦਿਤਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਸਪਨਾ, ਸੇਜਲ ਅਤੇ ਬਬਨਪ੍ਰੀਤ ਕੌਰ ਨੂੰ ਹੌਸਲਾ ਅਫਜ਼ਾਈ ਪੁਰਸਕਾਰ ਦੇ ਲਈ ਵੀ ਚੁਣਿਆ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਇਸ ਸਫਲ ਆਯੋਜਨ ਦੇ ਲਈ ਬੌਟਨੀ ਵਿਭਾਗ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।