ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੁਆਰਾ 135ਵੇਂ ਅਮਰਜੋਤੀ ਸਮਾਰੋਹ ਦਾ ਆਨਲਾਈਨ ਸਫਲਤਾਪੂਰਵਕ ਆਯੋਜਨ ਕਰਵਾਇਆ
ਗਿਆ। ਵਿਦਿਆਲਾ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਵਿਦਾ ਹੋ ਰਹੀਆਂ ਵਿਦਿਆਰਥਣਾਂ ਨੂੰ ਆਸ਼ੀਰਵਾਦ ਅਤੇ ਭਵਿੱਖ ਲਈ
ਸ਼ੁੱਭਕਾਮਨਾਵਾਂ ਦੇਣ ਦੇ ਮਕਸਦ ਨਾਲ ਆਯੋਜਿਤ ਇਸ ਪ੍ਰੋਗਰਾਮ ਦੇ ਵਿੱਚ ਸ੍ਰੀਮਤੀ ਨੀਰਜਾ ਚੰਦਰ ਮੋਹਨ, ਮੈਂਬਰ, ਕੇ.ਐਮ.ਵੀ.
ਮੈਨੇਜਿੰਗ ਕਮੇਟੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਡਾ. ਸੁਸ਼ਮਾ ਚਾਵਲਾ, ਵਾਈਸ ਪ੍ਰੈਜ਼ੀਡੈਂਟ,
ਕੇ.ਐਮ.ਵੀ. ਮੈਨੇਜਿੰਗ ਕਮੇਟੀ ਦੁਆਰਾ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਸ੍ਰੀ ਅਲੋਕ ਸੋਂਧੀ, ਜਨਰਲ ਸੈਕਟਰੀ, ਡਾ. ਸੁਸ਼ਮਾ
ਚੋਪਡ਼ਾ, ਸੈਕਟਰੀ ਅਤੇ ਸ਼੍ਰੀ ਧਰੁਵ ਮਿੱਤਲ, ਖਜ਼ਾਨਚੀ, ਕੇ.ਐਮ.ਵੀ. ਮੈਨਜਿੰਗ ਕਮੇਟੀ ਨੇ ਵੀ ਉਚੇਚੇ ਤੌਰ ਤੇ ਆਪਣੀ ਹਾਜ਼ਰੀ
ਲਗਵਾਈ। ਪ੍ਰੋਗਰਾਮ ਦੇ ਵਿੱਚ ਹਾਜ਼ਰ ਸਮੂਹ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ
ਦਿਵੇਦੀ ਨੇ ਵਿਦਾ ਹੋ ਰਹੀਆਂ ਵਿਦਿਆਰਥਣਾਂ ਨੂੰ ਅਮਰਜੋਤੀ ਦੇ ਪਾਵਨ ਅਤੇ ਪਰੰਪਰਾਗਤ ਸਮਾਗਮ ਦੇ ਮਹੱਤਵ ਬਾਰੇ ਸਮਝਾਉਂਦੇ
ਹੋਏ ਕੰਨਿਆ ਮਹਾਂਵਿਦਿਆਲਾ ਤੋਂ ਪ੍ਰਾਪਤ ਸਿੱਖਿਆ, ਜੀਵਨ-ਜਾਚ, ਨੈਤਿਕ ਕਦਰਾਂ ਕੀਮਤਾਂ, ਆਤਮ ਵਿਸ਼ਵਾਸ ਆਦਿ ਦੇ ਨਾਲ
ਭਵਿੱਖ ਵਿੱਚ ਸਫ਼ਲਤਾ ਦੀਆਂ ਸਿਖਰਾਂ ਛੂੰਹਣ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਲਗਾਤਾਰ ਤੀਸਰੀ ਵਾਰ ਇੰਡੀਆ ਟੁਡੇ
ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ ਵਿੱਚ ਪੰਜਾਬ ਦੇ ਨੰਬਰ 1 ਕਾਲਜ ਦੇ ਸਨਮਾਨ ਨੂੰ ਗੌਰਵਮਈ ਪ੍ਰਾਪਤੀ ਦੱਸਿਆ। ਇਸ ਤੋਂ
ਇਲਾਵਾ ਉਨ੍ਹਾਂ ਭਾਰਤ ਦੀ ਵਿਰਾਸਤ ਸੰਸਥਾ, ਆਟੋਨੌਮਸ ਦਰਜਾ ਹਾਸਿਲ ਕਰਕੇ ਪੰਜਾਬ ਦੇ ਪਹਿਲੇ ਮਹਿਲਾ ਆਟੋਨੌਮਸ ਕਾਲਜ
ਬਣਨ, ਸਟਾਰ ਕਾਲਜ, ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਆਦਿ ਜਿਹੇ ਕੰਨਿਆ ਮਹਾਂ ਵਿਦਿਆਲਾ ਨੂੰ ਪ੍ਰਾਪਤ ਰੁਤਬਿਆਂ
ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਆਟੋਨਾਮਸ ਦਰਜੇ ਦੇ ਅੰਤਰਗਤ ਸਿੱਖਿਆ ਪ੍ਰਣਾਲੀ ਵਿੱਚ ਲਿਆਂਦੇ
ਜਾ ਰਹੇ ਲੋੜੀਂਦੇ ਸੁਧਾਰਾਂ, ਹੁਨਰ ਨੂੰ ਵਿਕਸਿਤ ਕਰਦੀ ਹੋਈ ਸਿੱਖਿਆ, ਇੱਕੀਵੀਂ ਸਦੀ ਦੀਆਂ ਰੁਜ਼ਗਾਰ ਪ੍ਰਾਪਤੀ ਦੀਆਂ ਜ਼ਰੂਰਤਾਂ ਨੂੰ
ਮੁੱਖ ਰੱਖ ਕੇ ਅਪਗਰੇਡ ਕੀਤੇ ਜਾ ਰਹੇ ਸਿਲੇਬਸ ਆਦਿ ਜਿਹੇ ਪ੍ਰਗਤੀਸ਼ੀਲ ਕਾਰਜਾਂ ਦੇ ਨਾਲ-ਨਾਲ ਨਵੇਂ ਸੈਸ਼ਨ ਵਿਚ
ਇੰਟਰਡਿਸਿਪਲਨਰੀ ਕੋਰਸਾਂ, ਬੀ.ਏ.ਇਨ ਵੋਕੇਸ਼ਨਲ ਸਟੱਡੀਜ਼, ਗ੍ਰੈਜੂਏਸ਼ਨ ਵਿੱਚ ਇੱਕ ਵਿਸ਼ੇ ਵਜੋਂ ਐੱਨ.ਸੀ.ਸੀ. ਨੂੰ ਸ਼ੁਰੂ ਕਰਨ
ਬਾਰੇ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀਮਤੀ ਨੀਰਜਾ ਚੰਦਰ ਮੋਹਨ ਨੇ ਇਸ ਮੌਕੇ ਸੰਬੋਧਿਤ ਹੁੰਦੇ
ਹੋਏ ਵਿਦਿਆਰਥਣਾਂ ਨੂੰ ਕੰਨਿਆ ਮਹਾਂ ਵਿਦਿਆਲਿਆ ਜਿਹੀ ਇਤਿਹਾਸਕ ਸੰਸਥਾ ਤੋਂ ਵਿੱਦਿਆ ਮੁਕੰਮਲ ਕਰਨ ਲਈ ਮੁਬਾਰਕਬਾਦ
ਦਿੰਦੇ ਹੋਏ ਇੱਥੋਂ ਮਿਲੀ ਜੀਵਨ ਸੇਧ ਅਨੁਸਾਰ ਨਿਰੰਤਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ
ਬੋਲਦੇ ਹੋਏ ਡਾ. ਸੁਸ਼ਮਾ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੂੰ ਕੇ. ਐਮ.ਵੀ. ਦੀ ਵਿਦਿਆਰਥਣ ਹੋਣ ਤੇ ਸਦਾ ਮਾਣ ਹੈ ਜਿਸ ਤੋਂ ਮਿਲੀ
ਸਿੱਖਿਆ ਨੇ ਉਨ੍ਹਾਂ ਨੂੰ ਸਦਾ ਸਕਾਰਾਤਮਕਤਾ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਹੈ। ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ
ਉਨ੍ਹਾਂ ਜਿਥੇ ਸਭ ਨੂੰ ਆਤਮ ਨਿਰਭਰ ਬਣਨ ਦੇ ਲਈ ਕਿਹਾ ਉੱਥੇ ਨਾਲ ਹੀ ਉਨ੍ਹਾਂ ਇਕ ਡਾਕਟਰ ਹੋਣ ਦੇ ਨਾਤੇ ਮਾਨਸਿਕ ਅਤੇ
ਸਰੀਰਕ ਤੰਦਰੁਸਤੀ ਦੇ ਗੁਣਾਂ ਬਾਰੇ ਵੀ ਵਿਦਿਆਰਥਣਾਂ ਨੂੰ ਦੱਸਿਆ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੌਰਾਨ ਕੇ.ਐਮ.ਵੀ. ਵਿਖੇ

ਸਕਿਉਰਿਟੀ ਸੁਪਰਵਾਈਜ਼ਰ ਵਜੋਂ ਸੇਵਾਵਾਂ ਨਿਭਾ ਰਹੇ ਸ੍ਰੀ ਜਗੀਰ ਸਿੰਘ ਅਤੇ ਸ੍ਰੀ ਬਲਕਾਰ ਚੰਦ ਨੂੰ ਸਨਮਾਨਿਤ ਕਰਨ ਦੇ ਨਾਲ-
ਨਾਲ ਸ੍ਰੀ ਸੁਸ਼ੀਲ ਕੁਮਾਰ ਸੀਨੀਅਰ ਲੈਬ ਅਟੈਂਡੈਂਟ ਦੀ ਰਿਟਾਇਰਮੈਂਟ ਤੇ ਉਨ੍ਹਾਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ। ਅਮਰ ਜੋਤੀ ਦੇ
ਪਾਵਨ ਗੀਤਾਂ ਜਯ ਜਯ ਜਨਨੀ ਅਤੇ ਨਮੋ ਦੇਵ ਭੂਮੀ ਨਮਸਤੇ-ਨਮਸਤੇ ਦੀਆਂ ਧੁਨਾਂ ਵਿੱਚ ਸਮੂਹ ਵਿਦਿਆਰਥਣਾਂ ਵੱਲੋਂ ਪ੍ਰਣਵਚਿਤ
ਕੌਰ ਅਤੇ ਆਰਜ਼ੂ ਨੇ ਕੰਨਿਆ ਮਹਾਂਵਿਦਿਆਲਾ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇੱਥੇ ਬਿਤਾਏ ਹੋਏ ਸਮੇਂ ਨੂੰ ਆਪਣੇ ਜੀਵਨ ਦਾ
ਅਹਿਮ ਹਿੱਸਾ ਦੱਸਿਆ। ਪਿਛਲੇ ਅਮਰਜੋਤੀ ਸਮਾਰੋਹਾਂ ਦੀਆਂ ਝਲਕੀਆਂ ਵੀ ਇਸ ਪ੍ਰੋਗਰਾਮ ਦੌਰਾਨ ਵੀਡੀਓ ਦੇ ਰੂਪ ਵਿੱਚ
ਸਾਂਝੀਆਂ ਕੀਤੀਆਂ ਗਈਆਂ। ਅੰਤ ਵਿੱਚ ਮੈਡਮ ਪ੍ਰਿੰਸੀਪਲ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਇਸ ਪ੍ਰੋਗਰਾਮ ਦੇ ਸਫਲ
ਆਯੋਜਨ ਦੇ ਲਈ ਡਾ. ਮਧੂਮੀਤ, ਡਾ. ਸ਼ਾਲਿਨੀ ਗੁਲ੍ਹਾਟੀ, ਸ੍ਰੀਮਤੀ ਪਰਮਿੰਦਰ ਕੌਰ, ਡਾ. ਸੁਮਨ ਖੁਰਾਨਾ ਅਤੇ ਸਮੂਹ ਆਯੋਜਕ
ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰੀਮਤੀ ਆਨੰਦ ਪ੍ਰਭਾ ਨੇ ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ
ਬਾਖ਼ੂਬੀ ਅਦਾ ਕੀਤੀ ।