ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਕਾਲਜ, ਨਾਰੀ ਸਿੱਖਿਆ ਵਿੱਚ ਮੋਹਰੀ ਅਤੇ ਇੰਡੀਆ ਟੁਡੇ ਮੈਗਜ਼ੀਨ ਦੇ ਸਰਵੇਖਣ ’ਚ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜਨੈੱਸ ਐਡਮਿਨਿਸਟ੍ਰੇਸ਼ਨ ਵੱਲੋਂ ਫਾਇਨੈਸ਼ਿਅਲ ਇੰਪਾਵਰਮੈਂਟ ਆਫ ਵਿਮੈਨ ਥਰੂ ਫਾਈਨੈਂਸ਼ਿਅਲ ਐਜੂਕੇਸ਼ਨ ਐਂਡ ਅਵੇਅਰਨੈਸ ਵਿਸ਼ੇ ’ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਸਿਕਿਓਰਟੀ ਐਂਡ ਐਜਕਸਚੇਂਜ ਬੋਰਡ ਆਫ ਇੰਡੀਆ ਅਤੇ ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇੰਨ ਇੰਡੀਆ ਦੇ ਨਾਲ ਸਾਂਝੇਦਾਰੀ ਦੇ ਵਿੱਚ ਆਯੋਜਿਤ ਹੋਏ ਇਸ ਵੈਬੀਨਾਰ ਦੇ ਵਿੱਚ ਦੇਬ ਭੱਟਾਚਾਰਜੀ, ਅਸਿਸਟੈਂਟ ਜਨਰਲ ਮੈਨੇਜਰ, ਐਸ.ਈਡ.ਬੀ.ਆਈ, ਸੂਰਯਾ ਕਾਂਤ ਸ਼ਰਮਾ, ਸੀਨੀਅਰ ਕੰਨਸਲਟੈਂਟ, ਨਾਰਦਨ ਰੀਚਨ, ਏ.ਐਮ.ਐਫ.ਆਈ., ਸਾਬਕਾ ਡੀ.ਜੀ.ਐਮ.ਐਸ.ਈ.ਬੀ.ਆਈ., ਅੰਕੁਰ ਮਿਤਲ, ਅਸਿਸਟੈਂਟ ਵਾਈਸ ਪ੍ਰੈਜੀਡੈਂਟ, ਨੈਸ਼ਨਲ ਸਿਕਿਓਰਟੀਜ਼ ਡਿਸਪੌਜ਼ਿਟਰੀ, ਲਿਮੀਟਿਡ, ਨਿਤਿਨ ਜੋਸ਼ੀ, ਵਾਈਸ ਪ੍ਰੈਜੀਡੈਂਟ ਐਨ.ਐਸ.ਡੀ.ਐਲ, ਈ-ਗੋਵਰਨੈਸ ਇੰਨਫਰਾਸਟ੍ਰਕਚਰ ਲਿਮੀਟਿਡ ਨੇ ਬੁਲਾਰਿਆਂ ਵੱਜੋਂ ਸ਼ਿਰਕਤ ਕੀਤੀ। ਔਰਤਾਂ ਨੂੰ ਵਿੱਤੀ ਤੌਰ ’ਤੇ ਸਸ਼ਕਤ ਹੋਣ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਆਯੋਜਿਤ ਹੋਏ ਇਸ ਵੈਬੀਨਾਰ ’ਚ ਸ਼ਿਰਕਤ ਕਰਦਿਆਂ ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸੰਬੋਧਿਤ ਹੁੰਦੇ ਹੋਏ ਔਰਤਾਂ ਦੇ ਵਿੱਤੀ ਪੱਖੋਂ ਸਸ਼ਕਤ ਹੋਣ ਦੀ ਮਹੱਤਤਾ ਨੂੰ ਬਿਆਨਿਆ ਅਤੇ ਨਾਲ ਹੀ ਕੇ.ਐਮ.ਵੀ. ਦੁਆਰਾ ਔਰਤਾਂ ਅਤੇ ਲੜਕੀਆਂ ਨੂੰ ਸਸ਼ਕਤ ਕਰਕੇ ਉਹਨਾਂ ਨੂੰ ਵਿਭਿੰਨ ਚੁਣੌਤੀਆਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਲਈ ਤਿਆਰ ਕੀਤੇ ਜਾਣ ਲਈ ਹੁੰਦੇ ਯਤਨਾਂ ਵੱਲੋਂ ਵੀ ਝਾਤ ਪਾਈ। ਸਮੂਹ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਵਿਭਾਗਮੁਖੀ ਡਾ. ਨੀਰਜ ਮੈਣੀ ਨੇ ਇਸ ਵੈਬੀਨਾਰ ਦੇ ਵਿਸ਼ੇ ਦੀ ਮਹੱਤਤਾ ਨੂੰ ਸਪਸ਼ੱਟ ਕਰਨ ਦੇ ਨਾਲ ਹੀ ਐਸ.ਈ.ਬੀ.ਆਈ. ਦੁਆਰਾ ਨਿਵੇਸ਼ਕਾਂ ਦੀ ਰੁੱਚੀ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਗਏ ਸੁਧਾਰਾਂ ਬਾਰੇ ਵੀ ਗੱਲ ਕੀਤੀ। ਦੇਬ ਭੱਟਾਚਾਰਜੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਐਸ.ਈ.ਬੀ.ਆਈ. ਦੇ ਰੋਲ, ਮਿਊਚਅਲ ਫੰਡਜ, ਪਹਿਲੀ ਵਾਰ ਨਿਵੇਸ਼ ਕਰਨ ਵਾਲਿਆਂ ਲਈ ਕੇ.ਵਾਈ.ਸੀ. ਦੀਆਂ ਸਰਲ ਹਦਾਇਤਾਂ ਅਤੇ ਰੀਟਾਇਰਮੈਂਟ ਲਾਭ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ। ਸੂਰਯਾਕਾਂਤ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਵਿਭਿੰਨ ਬੱਚਤ ਯੋਜਨਾਵਾਂ ਅਤੇ ਨਿਵੇਸ਼ ਦੇ ਵੱਖ-ਵੱਖ ਰਸਤਿਆਂ ਪੀ.ਪੀ.ਐਫ, ਮਿਊਚਅਲ ਫੰਡਜ, ਈ.ਟੀ.ਐਫ, ਗੋਲਡ ਬਾਂਡਸ ਅਤੇ ਐਸ.ਆਈ.ਪੀ., ਐਸ.ਟੀ.ਪੀ., ਐਸ.ਡਬਲਿਯੂ.ਪੀ., ਸੁਕੰਨਿਆ ਅਤੇ ਸਮਰਿਧੀ ਸਕੀਮਾਂ ਬਾਰੇ ਗੱਲ ਕੀਤੀ। ਅੰਕੁਰ ਸ਼ਰਮਾ ਨੇ ਆਪਣੀ ਗੱਲਬਾਤ ਦੇ ਦੌਰਾਨ ਐਨ.ਐਸ.ਡੀ.ਐਲ. ਦੇ ਰੋਲ, ਸੇਵਾਵਾਂ ਅਤੇ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਕੈਪਿਟਲ ਮਾਰਕੀਟ ਵਿੱਚ ਨਿਵੇਸ਼ ਦੇ ਰਸਤਿਆਂ ਬਾਰੇ ਸਮਝਾਇਆ। ਨਿਤਿਨ ਜੋਸ਼ੀ ਅਤੇ ਭਵਾਨੀ ਨੇ ਇਸ ਮੌਕੇ ਗੱਲ ਕਰਦੇ ਹੋਏ ਰਾਸ਼ਟਰੀ ਪੈਨਸ਼ਨ ਯੋਜਨਾ ਅਤੇ ਨੌਕਰੀ ’ਚ ਬਦਲੀ ਹੋਣ ਦੇ ਨਾਲ-ਨਾਲ ਤਬਦੀਲੀ ਲਈ ਨਿਯਮਾਂ ਤੋਂ ਇਲਾਵਾ ਮੈਚਿਓਰਟੀ ਬੈਨਿਫਿਟਸ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ। ਸੈਸ਼ਨ ਦੇ ਅੰਤ ’ਚ ਪ੍ਰਤੀਭਾਗੀਆਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਮਾਹਿਰਾਂ ਵੱਲੋਂ ਤਸੱਲੀਬਖਸ਼ ਜਵਾਬ ਦਿੱਤਾ ਗਿਆ। ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਲਗਭਗ 300 ਪ੍ਰਤੀਭਾਗੀਆਂ ਨੇ ਇਸ ਵੈਬੀਨਾਰ ’ਚ ਹਿੱਸਾ ਲਿਆ। ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸਮੂਹ ਕਾਮਰਸ ਵਿਭਾਗ ਨੂੰ ਮੁਬਾਰਕਬਾਦ ਦਿੱਤੀ।