ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਨਾਲ-ਨਾਲ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021 ਵਿੱਚੋਂ ਟਾਪ
ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ
ਡਿਪਾਰਟਮੈਂਟ ਆਫ ਫਾਈਨ ਆਰਟਸ ਦੁਆਰਾ ਮੂਰਤੀਕਲਾ ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।
ਮੈਡਮ ਸਵਾਤੀ ਨੇ ਇਸ ਵਰਕਸ਼ਾਪ ਦੇ ਵਿਚ ਸਰੋਤ ਬੁਲਾਰੇ ਵਜੋਂ ਸ਼ਿਰਕਤ ਕਰਦੇ ਹੋਏ ਵਿਦਿਆਰਥਣਾਂ ਨੂੰ ਮੂਰਤੀ ਕਲਾ ਦੀਆਂ
ਵਿਭਿੰਨ ਵਿਧਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਵਿਦਿਆਲਾ ਦੇ ਵੱਖ-ਵੱਖ ਵਿਭਾਗਾਂ ਦੀਆਂ 50 ਤੋਂ ਵੀ ਵੱਧ
ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਇਸ ਵਰਕਸ਼ਾਪ ਵਿਚ ਭਾਗ ਲਿਆ। ਵਰਕਸ਼ਾਪ ਦੌਰਾਨ ਸਰੋਤ ਬੁਲਾਰੇ ਨੇ
ਮੂਰਤੀ ਕਲਾ ਨੂੰ ਪ੍ਰਭਾਸ਼ਿਤ ਕਰਨ ਦੇ ਨਾਲ-ਨਾਲ ਇਸ ਦੀਆਂ ਬਰੀਕੀਆਂ ਸਬੰਧੀ ਵਿਸਥਾਰ ਸਹਿਤ ਵਿਦਿਆਰਥਣਾਂ ਨੂੰ
ਸਮਝਾਇਆ। ਇਸ ਤੋਂ ਇਲਾਵਾ ਉਨ੍ਹਾਂ ਮੂਰਤੀ ਕਲਾ ਦੇ ਵਿਭਿੰਨ ਮਾਡਲਜ਼ ਦੀ ਡਿਮਾਂਸਟਰੇਸ਼ਨ ਵੀ ਕੀਤੀ । ਇਸਦੇ ਨਾਲ ਹੀ
ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਸਰੋਤ ਬੁਲਾਰੇ ਵੱਲੋਂ ਬੇਹੱਦ ਸਰਲ ਢੰਗ
ਨਾਲ ਦਿੱਤੇ ਗਏ । ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਕਿਸੇ ਵੀ
ਇਨਸਾਨ ਦੇ ਜੀਵਨ ਦੇ ਵਿੱਚ ਕਲਾ ਦਾ ਅਹਿਮ ਰੋਲ ਹੈ ਅਤੇ ਇਹ ਉਸ ਦੇ ਜੀਵਨ ਦੇ ਵਿਕਾਸ ਵਿੱਚ ਸਹਾਇਕ ਹੈ। ਇਸ ਦੇ ਨਾਲ ਹੀ
ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਕਲਾ ਦੇ ਖੇਤਰ ਨਾਲ ਸਬੰਧਿਤ ਨਵੀਂ ਜਾਣਕਾਰੀ ਪ੍ਰਦਾਨ ਕਰਨ
ਵਿੱਚ ਕਾਰਗਰ ਸਾਬਿਤ ਹੁੰਦੀ ਹੈ। ਅੰਤ ਵਿਚ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਫਾਈਨ ਆਰਟਸ ਵਿਭਾਗ ਦੁਆਰਾ ਕੀਤੇ ਗਏ
ਯਤਨਾਂ ਦੀ ਸ਼ਲਾਘਾ ਕੀਤੀ।